ICICI Bank Fees : ICICI ਬੈਂਕ ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਦਿੱਤਾ ਝਟਕਾ , ਹੁਣ ਇਸ ਭੁਗਤਾਨ ਲਈ ਵਸੂਲੇਗੀ 1% ਫੀਸ
ICICI ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਕੱਲ੍ਹ ਤੋਂ ਇੱਕ ਐਸਐਮਐਸ ਮਿਲ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 20 ਅਕਤੂਬਰ 2022 ਤੋਂ ਇਸਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਰੇਂਟ ਪੇਮੈਂਟ ਲਈ 1 ਪ੍ਰਤੀਸ਼ਤ ਦੀ ਫੀਸ ਅਦਾ ਕਰਨੀ ਪਵੇਗੀ। ਲੋਕਾਂ ਨੂੰ ਮਿਲ ਰਿਹਾ SMS ਇਸ ਪ੍ਰਕਾਰ ਹੈ।
ICICI Bank : ICICI ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਕੱਲ੍ਹ ਤੋਂ ਇੱਕ ਐਸਐਮਐਸ ਮਿਲ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 20 ਅਕਤੂਬਰ 2022 ਤੋਂ ਇਸਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਰੇਂਟ ਪੇਮੈਂਟ ਲਈ 1 ਪ੍ਰਤੀਸ਼ਤ ਦੀ ਫੀਸ ਅਦਾ ਕਰਨੀ ਪਵੇਗੀ। ਲੋਕਾਂ ਨੂੰ ਮਿਲ ਰਿਹਾ SMS ਇਸ ਪ੍ਰਕਾਰ ਹੈ।
ਇਹ ਵੀ ਪੜ੍ਹੋ : Capt. Amarinder Singh : ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਨੂੰ ਕਿਸੇ ਸੂਬੇ ਦਾ ਰਾਜਪਾਲ ਬਣਾਇਆ ਜਾ ਸਕਦੈ
"ਪਿਆਰੇ ਗਾਹਕ, 20-ਅਕਤੂਬਰ-22 ਤੋਂ ਰੇਂਟ ਪੇਮੈਂਟ ਲਈ ਤੁਹਾਡੇ ICICI ਬੈਂਕ ਕ੍ਰੈਡਿਟ ਕਾਰਡ 'ਤੇ ਸਾਰੇ ਲੈਣ-ਦੇਣ ਲਈ 1% ਫੀਸ ਲਈ ਜਾਵੇਗੀ। Dear Customer, starting 20-Oct-22, all transactions on your ICICI Bank Credit Card towards rent payment will be charged a 1% fee."
ਜੇਕਰ ਤੁਹਾਨੂੰ ਵੀ ਇਹ SMS ਮਿਲਿਆ ਹੈ ਤਾਂ ਤੁਹਾਨੂੰ ਸੋਚਣਾ ਹੋਵੇਗਾ ਕਿ ਆਪਣਾ ਹਾਊਸ ਰੇਂਟ ਪੇਮੈਂਟ ਤੁਸੀਂ ਕ੍ਰੈਡਿਟ ਕਾਰਡ ਦੇ ਜ਼ਰੀਏ ਕਰੀਏ ਜਾਂ ਨਹੀਂ ਕਿਉਂਕਿ ਅਗਲੇ ਮਹੀਨੇ ਦੀ 20 ਤਰੀਕ ਤੋਂ ਇਸ 'ਤੇ 1% ਫੀਸ ਵਸੂਲੀ ਜਾਵੇਗੀ।
ਕਿੰਨਾ ਲੋਕਾਂ ਲਈ ਇਹ ਨਿਯਮ
ਅਸਲ ਵਿੱਚ ਇਹ ਨਿਯਮ ਉਹਨਾਂ ਲੋਕਾਂ ਲਈ ਹੈ, ਜੋ ਕ੍ਰੈਡ, ਰੈੱਡਜਿਰਾਫ, ਮਾਈਗੇਟ, ਪੇਟੀਐਮ ਜਾਂ ਮੈਜਿਕਬ੍ਰਿਕਸ ਤੋਂ ਇਲਾਵਾ ਆਨਲਾਈਨ ਪਲੇਟਫਾਰਮਾਂ ਰਾਹੀਂ ਆਪਣੇ ਘਰ ਦੇ ਕਿਰਾਏ ਦਾ ਭੁਗਤਾਨ ਕਰਦੇ ਹਨ। ਹੁਣ ICICI ਬੈਂਕ ਪਹਿਲਾ ਬੈਂਕ ਬਣ ਗਿਆ ਹੈ ਜੋ ਕ੍ਰੈਡਿਟ ਕਾਰਡ ਜ਼ਰੀਏ ਰੇਂਟ ਪੇਮੈਂਟ 'ਤੇ ਫੀਸ ਵਸੂਲੇਗਾ। ਇਸ ਦੇ ਨਾਲ ਹੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਬੈਂਕ ਵੀ ਜਲਦੀ ਹੀ ਇਸ ਬਦਲਾਅ ਨੂੰ ਅਪਣਾ ਲੈਣਗੇ ਅਤੇ ਕ੍ਰੈਡਿਟ ਕਾਰਡ ਦੇ ਜ਼ਰੀਏ ਰੇਂਟ ਪੇਮੈਂਟ ਜਾਂ ਮਕਾਨ ਦੇ ਕਿਰਾਏ ਦੇ ਉਪਰ ਫੀਸ ਵਸੂਲਣਗੇ।