PAN Card ਯੂਜ਼ਰਸ ਹੋ ਜਾਓ ਸਾਵਧਾਨ! ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗਾ ਤੁਬਾਡਾ PAN
ਆਮਦਨ ਕਰ ਵਿਭਾਗ ਨੇ ਸਾਫ-ਸਾਫ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ 31 ਦਸੰਬਰ, 2025 ਤੱਕ ਪੈਨ-ਅਧਾਰ ਲਿੰਕ ਨਹੀਂ ਕਰਵਾਏ ਤਾਂ ਤੁਹਾਡਾ ਪੈਨ ਕਾਰਡ 1 ਜਨਵਰੀ, 2026 ਤੋਂ ਇਨਐਕਟਿਵ ਹੋ ਜਾਵੇਗਾ।

ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਸਾਵਧਾਨ ਹੋ ਜਾਓ। ਆਮਦਨ ਕਰ ਵਿਭਾਗ ਨੇ ਸਾਫ-ਸਾਫ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ 31 ਦਸੰਬਰ, 2025 ਤੱਕ ਪੈਨ-ਅਧਾਰ ਲਿੰਕ ਨਹੀਂ ਕਰਵਾਏ ਤਾਂ ਤੁਹਾਡਾ ਪੈਨ ਕਾਰਡ 1 ਜਨਵਰੀ, 2026 ਤੋਂ ਇਨਐਕਟਿਵ ਹੋ ਜਾਵੇਗਾ। ਇਸਦਾ ਸਿੱਧਾ ਅਸਰ ਤੁਹਾਡੀਆਂ ਰੋਜ਼ਾਨਾ ਦੀਆਂ ਵਿੱਤੀ ਗਤੀਵਿਧੀਆਂ 'ਤੇ ਪਵੇਗਾ।
ਪੈਨ ਕਾਰਡ ਅੱਜ ਹਰ ਵਿਅਕਤੀ ਦੀ ਵਿੱਤੀ ਪਛਾਣ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਜੇਕਰ ਇਹ ਇਨਐਕਟਿਵ ਹੋ ਗਿਆ ਤਾਂ ਤੁਸੀਂ ਬਹੁਤ ਸਾਰੀਆਂ ਵਿੱਤੀ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕੋਗੇ। ਤੁਸੀਂ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ। ਬੈਂਕ ਖਾਤਾ ਖੋਲ੍ਹਣਾ ਜਾਂ ਵੱਡੇ ਲੈਣ-ਦੇਣ ਕਰਨਾ ਅਸੰਭਵ ਹੋ ਜਾਵੇਗਾ। ਬਹੁਤ ਸਾਰੀਆਂ ਨਿਵੇਸ਼ ਸੇਵਾਵਾਂ ਅਤੇ ਡੀਮੈਟ ਖਾਤੇ ਨਹੀਂ ਵਰਤ ਸਕੋਗੇ।
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਨਿਯਮ ਮੁੱਖ ਤੌਰ 'ਤੇ ਦੋ ਕਾਰਨਾਂ ਕਰਕੇ ਸਥਾਪਿਤ ਕੀਤਾ ਹੈ: ਡੁਪਲੀਕੇਟ ਪੈਨ ਕਾਰਡਾਂ ਨੂੰ ਖਤਮ ਕਰਨਾ। ਟੈਕਸ ਚੋਰੀ ਵਰਗੇ ਧੋਖਾਧੜੀ ਵਾਲੇ ਅਭਿਆਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣਾ। ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਤੁਹਾਡੀ ਪਛਾਣ ਨੂੰ ਇੱਕ ਯੂਨਿਕ ਆਈਡੀ ਨਾਲ ਵੈਰੀਫਾਈ ਹੋ ਜਾਂਦੀ ਹੈ, ਜੋ ਪਾਰਦਰਸ਼ਤਾ ਵਧਾਉਂਦਾ ਹੈ।
ਇਦਾਂ ਕਰੋ ਲਿੰਕ
ਵੈੱਬਸਾਈਟ 'ਤੇ ਜਾਓ: ਪਹਿਲਾਂ, ਇਨਕਮ ਟੈਕਸ ਈ-ਫਾਈਲਿੰਗ ਵੈੱਬਸਾਈਟ 'ਤੇ ਜਾਓ: https://www.incometax.gov.in/iec/foportal/।
ਆਪਸ਼ਨ ਚੁਣੋ: ਹੋਮਪੇਜ ਦੇ ਹੇਠਾਂ ਖੱਬੇ ਪਾਸੇ "Link Aadhaar" ਆਪਸ਼ਨ 'ਤੇ ਕਲਿੱਕ ਕਰੋ।
ਡਿਟੇਲਸ ਦਰਜ ਕਰੋ: ਆਪਣਾ 10-ਅੰਕਾਂ ਵਾਲਾ ਪੈਨ ਨੰਬਰ ਅਤੇ 12-ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ।
ਫੀਸ ਦਾ ਭੁਗਤਾਨ ਕਰੋ: ਸਕ੍ਰੀਨ 'ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ₹1,000 ਦੀ ਲਾਜ਼ਮੀ ਫੀਸ ਦਾ ਭੁਗਤਾਨ ਕਰੋ।
ਰਿਕਵੈਸਟ ਸਬਮਿਟ ਕਰੋ : ਭੁਗਤਾਨ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰੋ। ਤੁਹਾਡੀ ਲਿੰਕਿੰਗ ਬੇਨਤੀ 'ਤੇ ਕਾਰਵਾਈ ਕੀਤੀ ਜਾਵੇਗੀ।
ਇਦਾਂ ਚੈੱਕ ਕਰੋ ਲਿੰਕ ਸਟੇਟਸ
ਉਸੇ ਵੈੱਬਸਾਈਟ 'ਤੇ "Link Aadhaar Status" ਵਿਕਲਪ ਚੁਣੋ।
ਆਪਣਾ ਪੈਨ ਅਤੇ ਆਧਾਰ ਨੰਬਰ ਦਰਜ ਕਰੋ।
ਸਬਮਿਟ ਕਰਨ 'ਤੇ, ਸਕ੍ਰੀਨ 'ਤੇ ਸਟੇਟਸ ਦਿਖਾਈ ਦੇਵੇਗਾ, ਜੋ ਦਰਸਾਉਂਦਾ ਹੈ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੈ ਜਾਂ ਨਹੀਂ।






















