ਪੜਚੋਲ ਕਰੋ

Rules Changing From April: ਕੱਲ੍ਹ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

1 ਅਪ੍ਰੈਲ ਤੋਂ ਹਵਾਈ ਜਹਾਜ਼ 'ਚ ਸਫ਼ਰ ਕਰਨ 'ਤੇ ਤੁਹਾਨੂੰ ਆਪਣੀ ਜੇਬ ਵੀ ਢਿੱਲੀ ਕਰਨੀ ਪੈ ਸਕਦੀ ਹੈ। ਕੱਲ੍ਹ ਤੋਂ ਸਟੀਲ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਜਾਣੋ ਕੀ-ਕੀ ਬਦਲਾਵ ਹੋਣ ਵਾਲੇ ਹਨ?ਬੈਂਕ ਨਾਲ ਸਬੰਧਤ ਨਿਯਮ

ਨਵੀਂ ਦਿੱਲੀ: ਮੌਜੂਦਾ ਵਿੱਤੀ ਸਾਲ ਮਤਲਬ 2020-21 ਦਾ ਅੱਜ ਆਖਰੀ ਦਿਨ ਹੈ। ਭਲਕੇ ਮਤਲਬ 1 ਅਪ੍ਰੈਲ ਤੋਂ ਅਗਲੇ ਵਿੱਤੀ ਸਾਲ 2021-22 ਦੀ ਸ਼ੁਰੂਆਤ ਹੁੰਦੇ ਹੀ ਬੈਂਕਾਂ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ ਤੇ ਇਨ੍ਹਾਂ ਨਿਯਮਾਂ ਦੇ ਬਦਲਣ ਨਾਲ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਵੇਗਾ। ਪੈਨ ਕਾਰਡ, ਈਪੀਐਫ ਅਤੇ ਪੁਰਾਣੀ ਚੈੱਕ ਬੁੱਕ ਸਬੰਧੀ ਕਈ ਨਿਯਮ ਬਦਲ ਰਹੇ ਹਨ।

ਇਸ ਤੋਂ ਇਲਾਵਾ 1 ਅਪ੍ਰੈਲ ਤੋਂ ਹਵਾਈ ਜਹਾਜ਼ 'ਚ ਸਫ਼ਰ ਕਰਨ 'ਤੇ ਤੁਹਾਨੂੰ ਆਪਣੀ ਜੇਬ ਵੀ ਢਿੱਲੀ ਕਰਨੀ ਪੈ ਸਕਦੀ ਹੈ। ਕੱਲ੍ਹ ਤੋਂ ਸਟੀਲ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਜਾਣੋ ਕੀ-ਕੀ ਬਦਲਾਵ ਹੋਣ ਵਾਲੇ ਹਨ?

ਬੈਂਕ ਨਾਲ ਸਬੰਧਤ ਨਿਯਮ

ਪੈਨ ਕਾਰਡ: ਜੇ ਤੁਸੀਂ ਅੱਜ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਉਂਦੇ ਤਾਂ ਕੱਲ੍ਹ ਤੋਂ ਤੁਹਾਡਾ ਪੈਨ ਕਾਰਡ ਖ਼ਤਮ ਹੋ ਜਾਵੇਗਾ। ਜੁਰਮਾਨਾ ਵੀ ਲੱਗੇਗਾ। ਭਾਰਤ ਸਰਕਾਰ ਨੇ ਪਹਿਲਾਂ ਆਧਾਰ ਅਤੇ ਪੈਨ ਕਾਰਡਾਂ ਨੂੰ ਲਿੰਕ ਨਾ ਕਰਨ 'ਤੇ 1000 ਰੁਪਏ ਲੇਟ ਫੀਸ ਤੈਅ ਕੀਤੀ ਸੀ। ਇਸ ਦੇ ਨਾਲ ਹੀ ਨਵੀਂ ਧਾਰਾ-234 ਐਚ (ਵਿੱਤ ਬਿੱਲ) ਅਨੁਸਾਰ ਜੇ ਇਨ੍ਹਾਂ ਦੋਵੇਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕੀਤਾ ਤਾਂ 1000 ਰੁਪਏ ਤਕ ਦਾ ਜੁਰਮਾਨਾ ਭਰਨਾ ਪਵੇਗਾ। ਇਹ ਲੇਟ ਫੀਸ ਇਕ ਡੀ-ਐਕਟਿਵ ਪੈਨ ਰੱਖਣ 'ਤੇ ਲੱਗਣ ਵਾਲੇ ਜੁਰਮਾਨੇ ਤੋਂ ਵੱਖਰੀ ਹੋਵੇਗੀ।

ਚੈੱਕਬੁੱਕ: ਕੱਲ੍ਹ ਤੋਂ ਦੇਨਾ ਬੈਂਕ, ਵਿਜਯਾ ਬੈਂਕ, ਕਾਰਪੋਰੇਸ਼ਨ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ, ਆਂਧਰਾ ਬੈਂਕ, ਯੂਨਾਈਟਿਡ ਬੈਂਕ ਅਤੇ ਅਲਾਹਾਬਾਦ ਬੈਂਕ ਦੀਆਂ ਪੁਰਾਣੀਆਂ ਚੈੱਕਬੁੱਕਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਇਨ੍ਹਾਂ ਸਾਰੇ ਬੈਂਕਾਂ ਦਾ ਰਲੇਵਾਂ ਹੋ ਗਿਆ ਹੈ। ਇਨ੍ਹਾਂ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਨਵੀਂਆਂ ਚੈੱਕਬੁੱਕ ਜਾਰੀ ਕੀਤੀਆਂ ਹਨ। ਹਾਲਾਂਕਿ ਸਿੰਡੀਕੇਟ ਬੈਂਕ ਦੀ ਚੈੱਕਬੁੱਕ 30 ਜੂਨ ਤਕ ਲਾਗੂ ਰਹੇਗੀ।

ਇਨਕਮ ਟੈਕਸ ਰਿਟਰਨ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਟੈਕਸ ਬਾਰੇ ਬਜਟ 2021 'ਚ ਇਕ ਵੱਡਾ ਐਲਾਨ ਕੀਤਾ ਸੀ ਜਿਸ ਅਨੁਸਾਰ 1 ਅਪ੍ਰੈਲ ਤੋਂ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਤੋਂ ਛੋਟ ਮਿਲੇਗੀ।

ਟੀਡੀਐਸ: 1 ਅਪ੍ਰੈਲ ਤੋਂ ਫ੍ਰੀਲਾਂਸਰ, ਟੈਕਨੀਕਲ ਸਹਾਇਕ ਜਿਹੇ ਗ਼ੈਰ-ਤਨਖਾਹਦਾਰ ਵਰਗ ਦੇ ਲੋਕਾਂ ਨੂੰ ਵੱਧ ਟੈਕਸ ਦੇਣਾ ਪੈ ਸਕਦਾ ਹੈ। ਹਾਲੇ ਇਨ੍ਹਾਂ ਲੋਕਾਂ ਦੀ ਕਮਾਈ ਤੋਂ 7.5 ਫ਼ੀਸਦੀ ਟੀਡੀਐਸ ਦੀ ਕਟੌਤੀ ਕੀਤੀ ਜਾ ਰਹੀ ਹੈ, ਜੋ ਹੁਣ 10 ਫ਼ੀਸਦੀ ਹੋ ਜਾਵੇਗੀ। ਦੂਜੇ ਪਾਸੇ, ਜਿਹੜੇ ਲੋਕ ਆਮਦਨੀ ਦੀ ਧਾਰਾ-206 ਬੀ ਦੇ ਤਹਿਤ ਰਿਟਰਨ ਦਾਖਲ ਨਹੀਂ ਕਰਨਗੇ, ਉਨ੍ਹਾਂ ਨੂੰ 1 ਅਪ੍ਰੈਲ ਤੋਂ ਬਾਅਦ ਡਬਲ ਟੀਡੀਐਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਈਪੀਐਫ : ਇਨਕਮ ਟੈਕਸ ਵਿਭਾਗ ਦੇ ਨਵੇਂ ਨਿਯਮਾਂ ਅਨੁਸਾਰ 1 ਅਪ੍ਰੈਲ ਤੋਂ ਪੀ.ਐਫ. 'ਚ ਢਾਈ ਲੱਖ ਤੋਂ ਵੱਧ ਜਮ੍ਹਾਂ ਰਕਮ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਗਾਇਆ ਜਾਵੇਗਾ। ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਹਰ ਮਹੀਨੇ 2 ਲੱਖ ਰੁਪਏ ਤੋਂ ਵੱਧ ਤਨਖਾਹ ਲੈਂਦੇ ਹਨ ਉਹ ਵੀ ਇਸ ਦੇ ਦਾਇਰੇ 'ਚ ਆ ਜਾਣਗੇ।

ਤੁਹਾਡੀ ਜੇਬ ਢਿੱਲੀ ਹੋਵੇਗੀ-

ਹਵਾਈ ਸਫ਼ਰ ਮਹਿੰਗਾ ਹੋਇਆ

ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਏਅਰਪੋਰਟ ਸੁਰੱਖਿਆ ਫੀਸ ਵਧਾ ਦਿੱਤੀ ਹੈ। ਹਵਾਈ ਅੱਡੇ ਦੀ ਸੁਰੱਖਿਆ ਫੀਸ 'ਚ ਘਰੇਲੂ ਯਾਤਰੀਆਂ ਲਈ 40 ਰੁਪਏ ਅਤੇ ਕੌਮਾਂਤਰੀ ਯਾਤਰੀਆਂ ਲਈ 114.38 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਂਆਂ ਦਰਾਂ 1 ਅਪ੍ਰੈਲ 2021 ਜਾਂ 1 ਅਪ੍ਰੈਲ ਤੋਂ ਬਾਅਦ ਜਾਰੀ ਕੀਤੀਆਂ ਟਿਕਟਾਂ 'ਤੇ ਲਾਗੂ ਹੋਣਗੀਆਂ। ਹਵਾਈ ਅੱਡੇ ਦੀ ਸੁਰੱਖਿਆ ਫੀਸ ਲਗਭਗ ਸਾਰੇ ਯਾਤਰੀਆਂ ਤੋਂ ਵਸੂਲੀ ਜਾਂਦੀ ਹੈ।

ਸਟੀਲ ਦੀਆਂ ਕੀਮਤਾਂ ਵਧਣਗੀਆਂ

ਕੌਮਾਂਤਰੀ ਬਾਜ਼ਾਰ 'ਚ ਸਟੀਲ ਦੀਆਂ ਕੀਮਤਾਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਘਰੇਲੂ ਕੀਮਤਾਂ 'ਚ ਵੀ 1 ਅਪ੍ਰੈਲ ਤੋਂ ਵਾਧਾ ਕੀਤਾ ਜਾ ਸਕਦਾ ਹੈ। ਜੇਐਸਡਬਲਿਯੂ ਸਟੀਲ, ਜੇਐਸਪੀਐਲ, ਐਮ/ਐਨਐਸ ਅਤੇ ਟਾਟਾ ਸਟੀਲ ਹੌਟ ਰੋਲਡ ਕੋਇਲ (ਐਚਆਰਸੀ) ਦੀਆਂ ਕੀਮਤਾਂ 'ਚ 4000 ਰੁਪਏ ਪ੍ਰਤੀ ਟਨ ਦਾ ਵਾਧਾ ਹੋ ਸਕਦਾ ਹੈ। ਘਰੇਲੂ ਬਜ਼ਾਰ 'ਚ ਕੱਚੇ ਮਾਲ 'ਚ ਵਾਧਾ ਅਤੇ ਉੜੀਸ਼ਾ 'ਚ ਉਤਪਾਦਨ 'ਚ ਆਈ ਗਿਰਾਵਟ ਕਾਰਨ ਸਟੀਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਫਲਾਈਟ ਅਟੈਡੇਂਟ ਨੂੰ ਕੋਰਟ ਨੇ ਸੁਣਾਈ ਦੋ ਸਾਲ ਸਜ਼ਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
Nominee Rules : ਨਾ ਵਸੀਅਤ ਬਣਾਈ, ਨਾ ਨੌਮਿਨੀ ਜੋੜਿਆ, ਫਿਰ ਵੀ ਪਰਿਵਾਰ ਨੂੰ ਮਿਲੇਗਾ ਨਿਵੇਸ਼ ਦਾ ਪੈਸਾ, ਜਾਣੋ ਪੂਰਾ ਤਰੀਕਾ
Nominee Rules : ਨਾ ਵਸੀਅਤ ਬਣਾਈ, ਨਾ ਨੌਮਿਨੀ ਜੋੜਿਆ, ਫਿਰ ਵੀ ਪਰਿਵਾਰ ਨੂੰ ਮਿਲੇਗਾ ਨਿਵੇਸ਼ ਦਾ ਪੈਸਾ, ਜਾਣੋ ਪੂਰਾ ਤਰੀਕਾ
 Harsh Goenka : 2027 'ਚ ਦੁਨੀਆ ਵਿੱਚ ਮੱਚ ਸਕਦੀ ਹੈ ਹਲਚਲ! ਹਰਸ਼ ਗੋਇਨਕਾ ਨੇ ਦੱਸੀਆਂ 10 ਵੱਡੀਆਂ ਸੰਭਾਵਨਾਵਾਂ
 Harsh Goenka : 2027 'ਚ ਦੁਨੀਆ ਵਿੱਚ ਮੱਚ ਸਕਦੀ ਹੈ ਹਲਚਲ! ਹਰਸ਼ ਗੋਇਨਕਾ ਨੇ ਦੱਸੀਆਂ 10 ਵੱਡੀਆਂ ਸੰਭਾਵਨਾਵਾਂ
 FD 'ਤੇ ਛੋਟੇ ਬੈਂਕ ਦੇ ਰਹੇ 8.25% ਤੱਕ ਵਿਆਜ, ਜਾਣੋ SBI ਤੇ HDFC ਨਾਲੋਂ ਕਿੰਨਾ ਜ਼ਿਆਦਾ ਮਿਲੇਗਾ ਰਿਟਰਨ
 FD 'ਤੇ ਛੋਟੇ ਬੈਂਕ ਦੇ ਰਹੇ 8.25% ਤੱਕ ਵਿਆਜ, ਜਾਣੋ SBI ਤੇ HDFC ਨਾਲੋਂ ਕਿੰਨਾ ਜ਼ਿਆਦਾ ਮਿਲੇਗਾ ਰਿਟਰਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡਾ ਪ੍ਰਸ਼ਾਸਨਿਕ ਫੇਰਬਦਲ, ਨਗਰ ਸੁਧਾਰ ਟਰੱਸਟਾਂ ’ਚ ਕਈ ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਨਗਰ ਸੁਧਾਰ ਟਰੱਸਟਾਂ ’ਚ ਕਈ ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ
ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸ਼ੋਅ ਤੋਂ ਪਹਿਲਾਂ ਵਿਵਾਦਾਂ 'ਚ ਪੰਜਾਬੀ ਗਾਇਕ ਸ਼ੈਰੀ ਮਾਨ, ਗੀਤਾਂ 'ਤੇ ਸਖ਼ਤੀ; ਦਿੱਤੇ ਕਾਰਵਾਈ ਦੇ ਹੁਕਮ
ਸ਼ੋਅ ਤੋਂ ਪਹਿਲਾਂ ਵਿਵਾਦਾਂ 'ਚ ਪੰਜਾਬੀ ਗਾਇਕ ਸ਼ੈਰੀ ਮਾਨ, ਗੀਤਾਂ 'ਤੇ ਸਖ਼ਤੀ; ਦਿੱਤੇ ਕਾਰਵਾਈ ਦੇ ਹੁਕਮ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਵਧਦੀ ਠੰਡ ਵਿਚਾਲੇ ਬੱਚੇ ਨੂੰ ਬਿਮਾਰ ਹੋਣ ਤੋਂ ਕਿਦਾਂ ਬਚਾਈਏ? ਅਪਣਾਓ ਆਹ ਤਰੀਕੇ, ਕਦੇ ਨਹੀਂ ਪਵੇਗਾ ਬਿਮਾਰ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ, ਫਾਰਚੂਨਰ 'ਚ ਜਾ ਰਹੇ ਪਰਿਵਾਰ 'ਤੇ ਨੌਜਵਾਨਾਂ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ, ਫਾਰਚੂਨਰ 'ਚ ਜਾ ਰਹੇ ਪਰਿਵਾਰ 'ਤੇ ਨੌਜਵਾਨਾਂ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
BJP ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਹੜੇ ਵਾਰਡ ਤੋਂ ਕਿਸ ਨੂੰ ਦਿੱਤੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
BJP ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਹੜੇ ਵਾਰਡ ਤੋਂ ਕਿਸ ਨੂੰ ਦਿੱਤੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Embed widget