6 ਜ਼ਰੂਰੀ ਸੁਝਾਅ ਈ-ਵੇਅ ਬਿੱਲ ਨੂੰ ਰੱਦ ਕਰਨ ਲਈ
ਕੁਝ ਜ਼ਰੂਰੀ ਸੁਝਾਵ ਦਿੱਤੇ ਗਏ ਹਨ ਜੋ ਤੁਹਾਨੂੰ ਈ-ਵੇਅ ਬਿੱਲਾਂ ਨੂੰ ਰੱਦ ਕਰਦੇ ਸਮੇਂ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ।

ਈ-ਵੇਅ ਬਿੱਲ ਡਿਜੀਟਲ ਦਸਤਾਵੇਜ਼ ਹੁੰਦੇ ਹਨ ਜੋ ਭਾਰਤ ਰਾਹੀਂ ਸਾਮਾਨ ਦੀ ਆਵਾਜਾਈ ਦੇ ਵੇਰਵੇ ਰੱਖਦੇ ਹਨ। ਅਪ੍ਰੈਲ 2018 ਵਿੱਚ ਸ਼ੁਰੂ ਕੀਤੇ ਗਏ, ਈ-ਵੇਅ ਬਿੱਲਾਂ ਨੇ ਪਹਿਲਾਂ ਤੋਂ ਚੱਲੀ ਆ ਰਹੀ ਟ੍ਰਾਂਜ਼ਿਟ ਪਾਸ ਸਿਸਟਮ ਦੀ ਥਾਂ ਲੈ ਲਈ ਹੈ, ਜਿਸ ਨਾਲ ਇੱਕ ਏਕੀਕ੍ਰਿਤ ਤਰੀਕੇ ਅਤੇ ਕਾਗਜ਼ ਰਹਿਤ ਹੋਣ ਦੇ ਕਾਰਨ ਦੇਸ਼ ਵਿੱਚ ਗੁਡਸ ਐਂਡ ਸਰਵਿਸੇਜ਼ ਟੈਕਸ (ਜੀ.ਐਸ.ਟੀ.) ਦੀ ਪ੍ਰਣਾਲੀ ਨੂੰ ਲਾਗੂ ਕਰਨ ਨੂੰ ਮਹੱਤਵਪੂਰਨ ਬਣਾਇਆ ਹੈ।
ਰੁ. 50,000 ਤੋਂ ਵੱਧ ਮੁੱਲ ਦੇ ਸਮਾਨ ਦੀ ਆਵਾਜਾਈ ਲਈ ਈ-ਵੇਅ ਬਿੱਲ ਲਾਜ਼ਮੀ ਹੁੰਦੇ ਹਨ ਅਤੇ ਇਸ ਲਈ ਜੇਕਰ ਤੁਸੀਂ ਕਿਸੇ ਕਾਰੋਬਾਰ ਦੇ ਮਾਲਕ ਹੋ ਜੋ ਸਮਾਨ ਦੀ ਵਿਕਰੀ ਜਾਂ ਆਵਾਜਾਈ ਵਿੱਚ ਸ਼ਾਮਿਲ ਹੈ ਜਾਂ ਕਿਸੇ ਆਨਲਾਈਨ ਬਾਜ਼ਾਰ (online marketplace) ਵਿੱਚ ਕੰਮ ਕਰਦਾ ਹੈ, ਤਾਂ ਇਹਨਾਂ ਦਸਤਾਵੇਜ਼ਾਂ ਦੀਆਂ ਬਾਰੀਕੀਆਂ ਦੇ ਬਾਰੇ ਜਾਣਨਾ ਸਭ ਤੋਂ ਵਧੀਆ ਹੈ। ਇੱਕ ਜ਼ਰੂਰੀ ਗੱਲ ਜਿਸ ਬਾਰੇ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਹੈ ਈ-ਵੇਅ ਬਿੱਲਾਂ ਨੂੰ ਰੱਦ ਕਰਨ ਨਾਲ ਸਬੰਧਤ ਹੈ। ਇੱਥੇ ਕੁਝ ਜ਼ਰੂਰੀ ਸੁਝਾਵ ਦਿੱਤੇ ਗਏ ਹਨ ਜੋ ਤੁਹਾਨੂੰ ਈ-ਵੇਅ ਬਿੱਲਾਂ ਨੂੰ ਰੱਦ ਕਰਦੇ ਸਮੇਂ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ।
1. ਰੱਦ ਕਰਨ ਦੀ ਸਮਾਂ-ਸੀਮਾ ਨੂੰ ਸਮਝੋ
ਈ-ਵੇਅ ਬਿੱਲਾਂ ਨੂੰ ਰੱਦ ਕਰਨ ਵੇਲੇ ਤੁਹਾਨੂੰ ਜਿਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਉਹਨਾਂ ਵਿੱਚੋਂ ਇੱਕ ਹੈ 24 ਘੰਟਿਆਂ ਦੀ ਸਮਾਂ-ਸੀਮਾ ਜੋ ਤੁਹਾਨੂੰ ਈ-ਵੇਅ ਬਿੱਲ ਨੂੰ ਰੱਦ ਕਰਨ ਲਈ ਮਿਲਦੀ ਹੈ। ਜੇਕਰ ਤੁਸੀਂ ਇਸ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਅਜਿਹਾ ਨਹੀਂ ਕਰ ਸਕਦੇ ਹੋ, ਤਾਂ ਈ-ਵੇਅ ਬਿੱਲ ਵੈਧ ਰਹਿੰਦਾ ਹੈ, ਅਤੇ ਬਾਅਦ ਵਿੱਚ ਆਡਿਟ ਜਾਂ ਨਿਰੀਖਣ ਦੌਰਾਨ ਉਸ ਵਿੱਚ ਕੋਈ ਅੰਤਰ ਦੇਖਿਆ ਜਾ ਸਕਦਾ ਹੈ ਜਿਸਦੇ ਚੱਲਦੇ ਤੁਹਾਨੂੰ ਜੁਰਮਾਨੇ ਲਾਗੈ ਜਾ ਸਕਦੇ ਹਨ। ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਤਕਨੀਕੀ ਖ਼ਰਾਬੀਆਂ ਅਤੇ/ਜਾਂ ਪੋਰਟਲ ਦੇ ਕੰਮ ਨਾ ਕਰਨ ਦੇ ਸਮੇਂ ਤੋਂ ਬਚਣ ਲਈ ਈ-ਵੇਅ ਬਿੱਲ ਨੂੰ ਰੱਦ ਕਰਨ ਤੋਂ ਪਹਿਲਾਂ ਆਖਰੀ ਮਿੰਟ ਤੱਕ ਉਡੀਕ ਨਾ ਕਰੋ ਜੋ ਰੱਦ ਕਰਨ ਦੀ ਆਖਰੀ ਮਿਤੀ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।
2. ਰੱਦ ਕਰਨ ਤੋਂ ਪਹਿਲਾਂ ਵੇਰਵਿਆਂ ਦੀ ਜਾਂਚ ਕਰੋ
ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਰੱਦ ਕਰਨ ਤੋਂ ਪਹਿਲਾਂ ਈ-ਵੇਅ ਬਿੱਲ ਦੇ ਵੇਰਵਿਆਂ ਦੀ ਦੁਬਾਰਾ ਜਾਂਚ ਕਰਦੇ ਹੋ ਤਾਂ ਜੋ ਤੁਸੀਂ ਅਣਜਾਣੇ ਵਿੱਚ ਗਲਤ ਈ- ਵੇਅ ਬਿੱਲ ਨੂੰ ਰੱਦ ਨਾ ਕਰ ਦਿਓ। ਜੇਕਰ ਤੁਸੀਂ ਗਲਤ ਈ-ਵੇਅ ਬਿੱਲ ਨੂੰ ਰੱਦ ਕਰਦੇ ਹੋ, ਤਾਂ ਉਸਦੇ ਨਤੀਜੇ ਵਜੋਂ ਕਾਗਜ਼ ਅਤੇ ਆਵਾਜਾਈ ਦੇ ਅਸਲ ਵੇਰਵੇ ਮੇਲ ਨਹੀਂ ਖਾਣਗੇ ਜਿਸ ਦੇ ਚੱਲਦੇ ਤੁਹਾਡੇ ਕਾਰੋਬਾਰ ਦੀ ਬੇਲੋੜੀ ਜਾਂਚ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਇਹ ਵੀ ਯਾਦ ਰੱਖੋ ਕਿ ਜਦੋਂ ਈ-ਵੇਅ ਬਿੱਲ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਉਸਨੂੰ ਦੁਬਾਰਾ ਵੈਧ ਨਹੀਂ ਬਣਾਇਆ ਜਾ ਸਕਦਾ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਨਵਾਂ ਈ-ਵੇਅ ਬਿੱਲ ਬਣਾਉਣ ਦੀ ਲੋੜ ਹੋਵੇਗੀ।
3. ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਬਣਾਓ
ਜਦੋਂ ਤੁਸੀਂ ਈ-ਵੇਅ ਬਿੱਲ ਰੱਦ ਕਰਦੇ ਹੋ, ਤਾਂ ਸਾਰੇ ਹਿੱਸੇਦਾਰਾਂ - ਖਾਸ ਕਰਕੇ ਟਰਾਂਸਪੋਰਟਰਾਂ - ਨੂੰ ਰੱਦ ਕੀਤੇ ਜਾਣ ਬਾਰੇ ਜਾਣਕਾਰੀ ਦੇਣਾ ਨਾ ਭੁੱਲੋ। ਅਜਿਹਾ ਨਾ ਕਰ ਸਕਣ ਦੇ ਨਤੀਜੇ ਵੱਜੋਂ ਸਾਮਾਨ ਨੂੰ ਵੈਧ ਦਸਤਾਵੇਜ਼ਾਂ ਤੋਂ ਬਿਨਾਂ ਭੇਜਿਆ ਜਾ ਸਕਦਾ ਹੈ, ਜਿਸ ਨਾਲ ਆਵਾਜਾਈ ਵਿੱਚ ਰੁਕਾਵਟਾਂ ਅਤੇ ਬਾਅਦ ਵਿੱਚ ਜੁਰਮਾਨੇ ਹੋ ਸਕਦੇ ਹਨ।
4. ਰੱਦ ਕਰਨ ਦਾ ਸਹੀ ਕਾਰਨ ਦਰਜ ਕਰੋ
ਜੀ.ਐਸ.ਟੀ. ਪੋਰਟਲ 'ਤੇ ਈ-ਵੇਅ ਬਿੱਲ ਰੱਦ ਕਰਦੇ ਸਮੇਂ, ਤੁਹਾਡੇ ਲਈ ਰੱਦ ਕਰਨ ਦਾ ਕਾਰਨ ਦੇਣਾ ਜ਼ਰੂਰੀ ਹੋਵੇਗਾ। ਸਹੀ-ਸਹੀ ਰਿਕਾਰਡ ਰੱਖਣ ਅਤੇ ਆਡਿਟ ਦੇ ਦੌਰਾਨ ਸਮੱਸਿਆਵਾਂ ਤੋਂ ਬਚਣ ਲਈ ਸਹੀ ਕਾਰਨ ਚੁਣਨਾ ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਅਜਿਹਾ ਕਿਸੇ ਆਰਡਰ ਨੂੰ ਰੱਦ ਕਰਨ, ਗਲਤ ਅੰਕੜੇ ਦਰਜ ਕਰਨ, ਜਾਂ ਮਾਲ ਭੇਜਣ ਦੀਆਂ ਯੋਜਨਾਵਾਂ ਵਿੱਚ ਤਬਦੀਲੀ ਦੇ ਕਾਰਨ ਹੋਇਆ ਹੋਵੇ, ਬਾਅਦ ਵਿੱਚ ਹੋਣ ਵਾਲੀ ਕਿਸੇ ਵੀ ਜਾਂਚ ਤੋਂ ਬਚਣ ਲਈ ਕਾਰਨ ਨੂੰ ਸਹੀ ਢੰਗ ਨਾਲ ਦਰਜ ਕੀਤਾ ਜਾਣਾ ਚਾਹੀਦਾ ਹੈ।
5. ਪੋਰਟਲ 'ਤੇ ਰੱਦ ਕੀਤੇ ਜਾਣ ਦੀ ਪੁਸ਼ਟੀ ਕਰੋ
ਰੱਦ ਕਰਨ ਦੀ ਅਰਜ਼ੀ ਨੂੰ ਜਮ੍ਹਾਂ ਕਰਨ ਤੋਂ ਬਾਅਦ, ਇਹ ਨਾ ਸਮਝੋ ਕਿ ਪ੍ਰਕਿਰਿਆ ਪੂਰੀ ਹੋ ਗਈ ਹੈ। ਜੀ.ਐਸ.ਟੀ. ਪੋਰਟਲ 'ਤੇ ਪੁਸ਼ਟੀ ਕਰੋ ਕਿ ਈ-ਵੇਅ ਬਿੱਲ ਦੀ ਸਥਿਤੀ ਨੂੰ 'ਰੱਦ ਕੀਤਾ ਗਿਆ' ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਪੁਸ਼ਟੀਕਰਨ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਕੋਈ ਵੀ ਸਰਗਰਮ ਈ-ਵੇਅ ਬਿੱਲ ਨਹੀਂ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਨਿਰੀਖਣ ਜਾਂ ਆਡਿਟ ਦੌਰਾਨ ਗੈਰ-ਅਨੁਕੂਲ ਵਜੋਂ ਅੰਕਿਤ ਕੀਤਾ ਜਾਵੇਗਾ। ਅਜਿਹਾ ਕਰਨਾ ਤੁਹਾਡੇ ਕਾਰੋਬਾਰ ਨੂੰ ਜੁਰਮਾਨੇ ਤੋਂ ਬਚਾਉਂਦਾ ਹੈ ਅਤੇ ਪਾਲਣਾ ਕਰਨ ਦੇ ਇੱਕ ਸਾਫ਼ ਰਿਕਾਰਡ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
6. ਈ-ਵੇਅ ਬਿੱਲ ਨੂੰ ਰੱਦ ਕਰਨ ਦੇ ਰਿਕਾਰਡ ਰੱਖੋ
ਰੱਦ ਕਰਨ ਦੇ ਕਾਰਨ ਅਤੇ ਜੀ.ਐਸ.ਟੀ. ਪੋਰਟਲ ਤੋਂ ਪੁਸ਼ਟੀ ਕਰਨ ਸਮੇਤ ਰੱਦ ਕਰਨ ਦੀਆਂ ਸਾਰੀਆਂ ਘਟਨਾਵਾਂ ਦਾ ਇੱਕ ਲੌਗ ਰੱਖੋ। ਇਹ ਰਿਕਾਰਡ ਆਡਿਟ ਦੇ ਦੌਰਾਨ ਅਨਮੋਲ ਹੁੰਦੇ ਹਨ ਅਤੇ ਈ-ਵੇਅ ਬਿੱਲਾਂ ਦੇ ਪ੍ਰਬੰਧਨ ਵਿੱਚ ਪਾਲਣਾ ਅਤੇ ਉਚਿਤ ਮਿਹਨਤ ਦੇ ਸਬੂਤ ਵਜੋਂ ਕੰਮ ਕਰ ਸਕਦੇ ਹਨ। ਚੰਗੀ ਤਰ੍ਹਾਂ ਰੱਖੇ ਗਏ ਰਿਕਾਰਡ ਆਡਿਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹਨ ਅਤੇ ਮਨ ਦੀ ਸ਼ਾਂਤੀ ਪ੍ਰਦਾਨ ਕਰਦੇ ਹਨ ਕਿ ਟੈਕਸ ਦੇ ਅਧਿਕਾਰੀਆਂ ਦੁਆਰਾ ਪੁੱਛਗਿੱਛ ਕੀਤੇ ਜਾਣ 'ਤੇ ਸਾਰੇ ਜ਼ਰੂਰੀ ਦਸਤਾਵੇਜ਼ ਉਪਲਬਧ ਹਨ।
ਸਿੱਟਾ
ਈ-ਵੇਅ ਬਿੱਲਾਂ ਨੂੰ ਰੱਦ ਕਰਨ ਦੀ ਪ੍ਰੀਕ੍ਰਿਆ ਨੂੰ ਸਹੀ ਢੰਗ ਨਾਲ ਸਮਝਣਾ GST ਦੀ ਪਾਲਣਾ ਕਰਦੇ ਹੋਏ ਲੌਜਿਸਟਿਕਸ ਦਾ ਪ੍ਰਬੰਧਨ ਕਰਨ ਦੇ ਯੋਗ ਬਣਨ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਇਹਨਾਂ ਛੇ ਸੁਝਾਵਾਂ ਦੀ ਪਾਲਣਾ ਕਰਨਾ ਤੁਹਾਨੂੰ ਈ-ਵੇਅ ਬਿੱਲਾਂ ਨੂੰ ਰੱਦ ਕਰਨ ਦੇ ਹਾਲਾਤਾਂ ਦੇ ਆਉਣ 'ਤੇ ਕੁਝ ਆਮ ਗਲਤੀਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਯਕੀਨੀ ਬਣਾਉਣ ਵੱਲ ਇੱਕ ਕਦਮ ਹੋ ਸਕਦਾ ਹੈ ਕਿ ਤੁਹਾਡਾ ਕਾਰੋਬਾਰ ਜਾਂਚ ਅਤੇ ਜੁਰਮਾਨੇ ਤੋਂ ਮੁਕਤ ਰਹੇ ਅਤੇ ਸੰਭਾਵੀ ਤੌਰ 'ਤੇ ਬੈਂਕਾਂ ਅਤੇ ਐਨ.ਬੀ.ਐਫ.ਸੀ. (NBFCs) ਵਰਗੀਆਂ ਸੰਸਥਾਵਾਂ ਤੋਂ ਕਰਜ਼ਾ ਪ੍ਰਾਪਤ ਕਰਨਾ ਆਸਾਨ ਹੋ ਜਾਵੇ।
This article is a paid feature. ABP and/or ABP LIVE do not endorse/ subscribe to the views expressed herein. We shall not be in any manner be responsible and/or liable in any manner whatsoever to all that is stated in the said Article and/or also with regard to the views, opinions, announcements, declarations, affirmations, etc., stated/featured in the said Article. Accordingly, viewer discretion is strictly advised.
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
