DA Hike: ਬਸ ਇੱਕ ਹਫ਼ਤਾ ਹੋਰ ਫਿਰ ਸਰਕਾਰੀ ਕਰਮਚਾਰੀਆਂ ਦੀ ਹੋ ਜਾਏਗੀ ਬੱਲੇ-ਬੱਲੇ, ਸਰਕਾਰ ਕਰੇਗੀ ਇੰਨਾਂ ਡੀਏ ਵਧਾਉਣ ਦਾ ਐਲਾਨ
ਰਿਪੋਰਟ ਮੁਤਾਬਕ ਦੇਸ਼ 'ਚ ਪ੍ਰਚੂਨ ਮਹਿੰਗਾਈ ਦਰ ਜੁਲਾਈ 'ਚ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਅਜਿਹੇ 'ਚ ਸਰਕਾਰ ਮਹਿੰਗਾਈ ਭੱਤੇ ਨੂੰ 3 ਫੀਸਦੀ ਤੋਂ ਵਧਾ ਕੇ 45 ਫੀਸਦੀ ਕਰ ਸਕਦੀ ਹੈ।
7th Pay Commission: ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ ਜੁਲਾਈ ਮਹੀਨੇ ਦੇ ਡੀਏ ਵਾਧੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਲਦੀ ਹੀ ਇਸ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਅਜੇ ਤੱਕ ਡੀਏ ਵਾਧੇ (DA Hike) ਦੇ ਐਲਾਨ ਦੀ ਤਰੀਕ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫੈਸਲੇ ਦਾ ਐਲਾਨ ਸਤੰਬਰ 2023 ਦੇ ਮਹੀਨੇ ਹੋ ਸਕਦਾ ਹੈ। ਰਿਪੋਰਟ ਮੁਤਾਬਕ ਦੇਸ਼ 'ਚ ਪ੍ਰਚੂਨ ਮਹਿੰਗਾਈ ਦਰ ਜੁਲਾਈ 'ਚ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਅਜਿਹੇ 'ਚ ਸਰਕਾਰ ਮਹਿੰਗਾਈ ਭੱਤੇ ਨੂੰ 3 ਫੀਸਦੀ ਤੋਂ ਵਧਾ ਕੇ 45 ਫੀਸਦੀ ਕਰ ਸਕਦੀ ਹੈ। ਡੀਏ ਵਿੱਚ ਇਹ ਵਾਧਾ 1 ਜੁਲਾਈ 2023 ਤੋਂ ਲਾਗੂ ਮੰਨਿਆ ਜਾਵੇਗਾ।
ਸਰਕਾਰ ਡੀਏ ਵਿੱਚ 3 ਫੀਸਦੀ ਕਰੇਗੀ ਵਾਧਾ
ਕੇਂਦਰੀ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀ ਗਣਨਾ ਕਿਰਤ ਬਿਊਰੋ (Labour Bureau)ਦੁਆਰਾ ਹਰ ਮਹੀਨੇ ਜਾਰੀ ਕੀਤੇ ਜਾਣ ਵਾਲੇ CPI-IW ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੂਨ 2023 ਲਈ ਸੀਪੀਆਈ-ਆਈਡਬਲਿਊ 31 ਜੁਲਾਈ, 2023 ਨੂੰ ਜਾਰੀ ਕੀਤਾ ਗਿਆ ਸੀ। ਅਸੀਂ ਮਹਿੰਗਾਈ ਭੱਤੇ ਵਿੱਚ ਚਾਰ ਫੀਸਦੀ ਵਾਧੇ ਦੀ ਮੰਗ ਕਰ ਰਹੇ ਹਾਂ। ਪਰ ਮਹਿੰਗਾਈ ਭੱਤੇ ਵਿੱਚ ਵਾਧਾ ਤਿੰਨ ਫੀਸਦੀ ਅੰਕਾਂ ਤੋਂ ਥੋੜ੍ਹਾ ਵੱਧ ਹੈ। ਸਰਕਾਰ ਡੀਏ ਨੂੰ ਦਸ਼ਮਲਵ ਅੰਕ ਤੋਂ ਵੱਧ ਵਧਾਉਣ 'ਤੇ ਵਿਚਾਰ ਨਹੀਂ ਕਰ ਰਹੀ ਹੈ। ਇਸ ਤਰ੍ਹਾਂ ਡੀਏ ਤਿੰਨ ਫੀਸਦੀ ਅੰਕਾਂ ਨਾਲ ਵਧ ਕੇ 45 ਫੀਸਦੀ ਹੋਣ ਦੀ ਸੰਭਾਵਨਾ ਹੈ।
ਜਨਵਰੀ ਤੇ ਜੁਲਾਈ ਵਿੱਚ ਸਾਲ ਵਿੱਚ ਦੋ ਵਾਰ ਡੀਏ ਵਧਾਉਂਦਾ
ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਦਾ ਖਰਚਾ ਵਿਭਾਗ (Finance ministry Expenditure Department) ਆਪਣੇ ਮਾਲੀਏ ਦੇ ਆਧਾਰ 'ਤੇ ਡੀਏ ਵਧਾਉਣ ਦਾ ਪ੍ਰਸਤਾਵ ਤਿਆਰ ਕਰੇਗਾ ਅਤੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਅੱਗੇ ਰੱਖਿਆ ਜਾਵੇਗਾ। ਉਸ ਤੋਂ ਬਾਅਦ ਹੀ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਕੇਂਦਰ ਸਰਕਾਰ ਦੇ ਇੱਕ ਕਰੋੜ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 42 ਫੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ। ਜਦਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ.ਏ., ਪੈਨਸ਼ਨਰਾਂ ਨੂੰ ਡੀ.ਆਰ. DA ਅਤੇ DR ਸਾਲ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ - ਜਨਵਰੀ ਅਤੇ ਜੁਲਾਈ।
ਕਦੋਂ ਵਧਾਇਆ ਗਿਆ ਸੀ ਆਖਰੀ ਵਾਰ ਡੀਏ?
ਡੀਏ ਵਿੱਚ ਆਖਰੀ ਵਾਧਾ ਮਾਰਚ 2023 ਵਿੱਚ ਕੀਤਾ ਗਿਆ ਸੀ ਅਤੇ ਇਸਨੂੰ 4 ਫੀਸਦੀ ਵਧਾ ਕੇ 42 ਫੀਸਦੀ ਕਰ ਦਿੱਤਾ ਗਿਆ ਸੀ। ਇਹ ਵਾਧਾ 1 ਜਨਵਰੀ 2023 ਤੋਂ ਲਾਗੂ ਮੰਨਿਆ ਗਿਆ ਸੀ। ਹੁਣ ਮਹਿੰਗਾਈ ਦਰ ਨੂੰ ਦੇਖਦੇ ਹੋਏ ਤਿਉਹਾਰਾਂ ਤੋਂ ਪਹਿਲਾਂ ਡੀਏ 'ਚ 3 ਫੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ।