ਪੜਚੋਲ ਕਰੋ

ਕਰੋਨਾ ਦੇ ਕਹਿਰ ਤੋਂ ਸਿਰਫ ਖੇਤੀ ਸੈਕਟਰ ਬਚਿਆ, ਬਾਕੀ ਅਰਥਚਾਰੇ ਨੂੰ 23.9 ਫੀਸਦੀ ਰਗੜਾ

ਕਰੋਨਾਵਾਇਰਸ ਦਾ ਸਭ ਤੋਂ ਵੱਡਾ ਅਸਰ ਹੁਣ ਸਾਹਮਣੇ ਆਇਆ ਹੈ। ਮੋਦੀ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਕਾਰਨ ਚਾਲੂ ਵਿੱਤੀ ਵਰ੍ਹੇ 2020-21 ਦੀ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖੁਲਾਸਾ ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਰਾਹੀਂ ਹੋਇਆ ਹੈ। ਆਰਥਿਕ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦਾ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਭਿਆਨਕ ਸਿੱਟੇ ਹੋ ਸਕਦੇ ਹਨ।

ਚੰਡੀਗੜ੍ਹ: ਕਰੋਨਾਵਾਇਰਸ ਦਾ ਸਭ ਤੋਂ ਵੱਡਾ ਅਸਰ ਹੁਣ ਸਾਹਮਣੇ ਆਇਆ ਹੈ। ਮੋਦੀ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਕਾਰਨ ਚਾਲੂ ਵਿੱਤੀ ਵਰ੍ਹੇ 2020-21 ਦੀ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖੁਲਾਸਾ ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਰਾਹੀਂ ਹੋਇਆ ਹੈ। ਆਰਥਿਕ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦਾ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਭਿਆਨਕ ਸਿੱਟੇ ਹੋ ਸਕਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਲੌਕਡਾਉਨ ਦੌਰਾਨ ਸਿਰਫ ਖੇਤੀ ਖੇਤਰ ਹੀ ਬਚਿਆ ਰਿਹਾ। ਖੇਤੀ ਸੈਕਟਰ ’ਚ ਇਸ ਦੌਰਾਨ 3.4 ਫੀਸਦ ਵਾਧਾ ਹੋਇਆ ਜਦਕਿ 2019-20 ਦੀ ਪਹਿਲੀ ਤਿਮਾਹੀ ਇਹ ਵਾਧਾ 3 ਫੀਸਦ ਸੀ। ਸਾਰੇ ਸੈਕਟਰ ਬੁਰੀ ਤਰ੍ਹਾਂ ਝੰਬੇ ਗਏ। ਸਰਕਾਰੀ ਅੰਕੜਿਆਂ ਮੁਤਾਬਕ ਨਿਰਮਾਣ, ਉਸਾਰੀ ਤੇ ਸੇਵਾਵਾਂ ਸਮੇਤ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵ ਉਸਾਰੀ ਸੈਕਟਰ ’ਤੇ ਪਿਆ ਹੈ ਜੋ 50 ਫੀਸਦ ਤੋਂ ਹੇਠਾਂ ਡਿੱਗਿਆ ਹੈ। ਕੌਮੀ ਅੰਕੜਾ ਦਫ਼ਤਰ (ਐਨਸੀਓ) ਦੇ ਅੰਕੜਿਆਂ ਅਨੁਸਾਰ ਕੁੱਲ ਘਰੇਲੂ ਉਤਪਾਦਨ (ਜੀਡੀਪੀ) ’ਚ ਇਸ ਤੋਂ ਪਿਛਲੇ ਵਰ੍ਹੇ 2019-20 ਦੀ ਇਸੇ ਤਿਮਾਹੀ ’ਚ 5.2 ਫੀਸਦ ਦਾ ਵਾਧਾ ਹੋਇਆ ਸੀ। ਦਰਅਸਲ ਸਰਕਾਰ ਨੇ ਕਰੋਨਾਵਾਇਰਸ ਦੀ ਰੋਕਥਾਮ ਲਈ 25 ਮਾਰਚ ਨੂੰ ਪੂਰੇ ਦੇਸ਼ ’ਚ ਲੌਕਡਾਊਨ ਲਾਇਆ ਸੀ। ਇਸ ਦਾ ਅਸਰ ਅਰਥਚਾਰੇ ਦੇ ਸਾਰੇ ਖੇਤਰਾਂ ’ਤੇ ਪਿਆ ਹੈ। ਨਿਮਰਾਣ ਖੇਤਰ ਦੇ ਜੀਡੀਪੀ ’ਚ ਕੁੱਲ ਮੁੱਲ ਯੋਗਦਾਨ (ਜੀਵੀਏ) 2020-21 ਦੀ ਪਹਿਲੀ ਤਿਮਾਹੀ ਦੌਰਾਨ 39.3 ਫੀਸਦ ਘਟਿਆ ਜਦਕਿ ਇਸ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਸ ’ਚ 3 ਫੀਸਦ ਵਾਧਾ ਹੋਇਆ ਸੀ। ਉਸਾਰੀ ਖੇਤਰ ’ਚ ਜੀਵੀਏ ਵਿਕਾਸ ’ਚ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ 50.3 ਫੀਸਦ ਦੀ ਗਿਰਾਵਟ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ 5.2 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਖਣਨ ਖੇਤਰ ਉਤਪਾਦਨ ’ਚ 23.3 ਫੀਸਦ ਕਮੀ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ਨੇ 4.7 ਫੀਸਦ ਵਿਕਾਸ ਕੀਤਾ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਜ਼ਰੂਰੀ ਸੇਵਾ ਖੇਤਰਾਂ ’ਚ ਵੀ 2020-21 ਦੀ ਪਹਿਲੀ ਤਿਮਾਹੀ ’ਚ 7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ’ਚ 7 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਅੰਕੜਿਆਂ ਅਨੁਸਾਰ ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਨਾਲ ਜੁੜੀਆਂ ਸੇਵਾਵਾਂ 47 ਫੀਸਦ ਤੱਕ ਘਟੀਆਂ ਹਨ। ਵਿੱਤੀ, ਰੀਅਲ ਅਸਟੇਟ ਤੇ ਪੇਸ਼ੇਵਰ ਸੇਵਾਵਾਂ ’ਚ 5.3 ਫੀਸਦ, ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰਨਾਂ ਸੇਵਾਵਾਂ ’ਚ ਵੀ 10.3 ਦੀ ਗਿਰਾਵਟ ਦਰਜ ਕੀਤੀ ਗਈ ਹੈ। ਐਨਐਸਓ ਨੇ ਬਿਆਨ ’ਚ ਕਿਹਾ, ‘ਸਥਿਰ ਮੁੱਲ (2011-12) ’ਤੇ ਜੀਡੀਪੀ 2020-21 ਦੀ ਪਹਿਲੀ ਤਿਮਾਹੀ ’ਚ 26.90 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਇਸੇ ਸਮੇਂ 35.35 ਲੱਖ ਕਰੋੜ ਰੁਪਏ ਸੀ। ਮਤਲਬ ਇਸ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।’
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?
ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?
ਜੇ ਤੁਸੀਂ ਵਿਆਹੇ ਹੋ ਤਾਂ ਛੇਤੀ ਨਹੀਂ ਹੋਵੋਗੇ ਬੁੱਢੇ, ਪਰ ਕੁਆਰਿਆਂ ਦੇ ਰੌਂਗੜੇ ਖੜ੍ਹੇ ਕਰ ਦੇਵੇਗੀ ਇਹ ਸਟੱਡੀ, ਪੜ੍ਹੋ ਕੀ ਹੈ ਇਹ ਰਿਪੋਰਟ ?
ਜੇ ਤੁਸੀਂ ਵਿਆਹੇ ਹੋ ਤਾਂ ਛੇਤੀ ਨਹੀਂ ਹੋਵੋਗੇ ਬੁੱਢੇ, ਪਰ ਕੁਆਰਿਆਂ ਦੇ ਰੌਂਗੜੇ ਖੜ੍ਹੇ ਕਰ ਦੇਵੇਗੀ ਇਹ ਸਟੱਡੀ, ਪੜ੍ਹੋ ਕੀ ਹੈ ਇਹ ਰਿਪੋਰਟ ?
Farmer Protest: ਕਿਸਾਨਾਂ ਦਾ ਦਿੱਲੀ ਕੂਚ, ਪਹਿਲੀ ਲਾਈਨ 'ਚ ਹੋਣਗੇ ਕਿਸਾਨ ਨੇਤਾਵਾਂ ਦੇ ਮਰਜੀਵੜੇ ਜੱਥੇ, ਦਿਨ ਵੇਲੇ ਕਰਾਂਗੇ ਮਾਰਚ ਤੇ ਸੜਕ ‘ਤੇ ਕੱਟਾਂਗੇ ਰਾਤ, ਜੇ ਭਾਜਪਾ ਨੇ ਰੋਕੇ ਤਾਂ.....
Farmer Protest: ਕਿਸਾਨਾਂ ਦਾ ਦਿੱਲੀ ਕੂਚ, ਪਹਿਲੀ ਲਾਈਨ 'ਚ ਹੋਣਗੇ ਕਿਸਾਨ ਨੇਤਾਵਾਂ ਦੇ ਮਰਜੀਵੜੇ ਜੱਥੇ, ਦਿਨ ਵੇਲੇ ਕਰਾਂਗੇ ਮਾਰਚ ਤੇ ਸੜਕ ‘ਤੇ ਕੱਟਾਂਗੇ ਰਾਤ, ਜੇ ਭਾਜਪਾ ਨੇ ਰੋਕੇ ਤਾਂ.....
Health Tips: ਸੌਣ ਤੋਂ ਪਹਿਲਾਂ ਬੈੱਡ 'ਤੇ ਲੰਮੇ ਪੈ ਕੇ ਕਰੋ ਇਹ 3 ਕਸਰਤਾਂ, ਦਿਨਾਂ ‘ਚ ਉੱਡੇਗੀ ਪੇਟ ‘ਤੇ ਜੰਮੀ ਚਰਬੀ !
Health Tips: ਸੌਣ ਤੋਂ ਪਹਿਲਾਂ ਬੈੱਡ 'ਤੇ ਲੰਮੇ ਪੈ ਕੇ ਕਰੋ ਇਹ 3 ਕਸਰਤਾਂ, ਦਿਨਾਂ ‘ਚ ਉੱਡੇਗੀ ਪੇਟ ‘ਤੇ ਜੰਮੀ ਚਰਬੀ !
Embed widget