(Source: ECI/ABP News)
ਭਾਰਤ ਦੀ ਸਭ ਤੋਂ ਵੱਡੀ ਕੰਪਨੀ 55,000 ਫਰੈਸ਼ਰਾਂ ਨੂੰ ਕਰੇਗੀ ਨਿਯੁਕਤ
ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਗਲੋਬਲ ਗ੍ਰੈਜੂਏਟ ਭਰਤੀ ਪ੍ਰੋਗਰਾਮ ਦੇ ਹਿੱਸੇ ਵਜੋਂ ਵਿੱਤੀ ਸਾਲ 22 ਲਈ 55,000 ਫਰੈਸ਼ਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ।
![ਭਾਰਤ ਦੀ ਸਭ ਤੋਂ ਵੱਡੀ ਕੰਪਨੀ 55,000 ਫਰੈਸ਼ਰਾਂ ਨੂੰ ਕਰੇਗੀ ਨਿਯੁਕਤ India's largest company Infosys will hire 55,000 freshers ਭਾਰਤ ਦੀ ਸਭ ਤੋਂ ਵੱਡੀ ਕੰਪਨੀ 55,000 ਫਰੈਸ਼ਰਾਂ ਨੂੰ ਕਰੇਗੀ ਨਿਯੁਕਤ](https://feeds.abplive.com/onecms/images/uploaded-images/2022/01/12/22a5aa9bd09aa9f3fc34d47c5ed7ed2c_original.png?impolicy=abp_cdn&imwidth=1200&height=675)
Infosys Recruitment Drive 2022: ਤੀਜੀ ਤਿਮਾਹੀ ਲਈ 5,809 ਕਰੋੜ ਰੁਪਏ ਦੇ ਮੁਨਾਫੇ ਦਾ ਐਲਾਨ ਕਰਨ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਗਲੋਬਲ ਗ੍ਰੈਜੂਏਟ ਭਰਤੀ ਪ੍ਰੋਗਰਾਮ ਦੇ ਹਿੱਸੇ ਵਜੋਂ ਵਿੱਤੀ ਸਾਲ 22 ਲਈ 55,000 ਫਰੈਸ਼ਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਵੱਖ-ਵੱਖ ਨਿਊਜ਼ ਏਜੰਸੀਆਂ ਨੂੰ ਵੇਰਵੇ ਦਿੰਦੇ ਹੋਏ ਮੁੱਖ ਵਿੱਤੀ ਅਧਿਕਾਰੀ ਨੀਲੰਜਨ ਰਾਏ ਨੇ ਕਿਹਾ ਕਿ ਆਈਟੀ ਫਰਮ ਪ੍ਰਤਿਭਾ ਪ੍ਰਾਪਤੀ ਅਤੇ ਵਿਕਾਸ ਵਿਚ ਨਿਵੇਸ਼ਾਂ ਨੂੰ ਤਰਜੀਹ ਦਿੰਦੀ ਹੈ ਅਤੇ ਵਿਕਾਸ ਦੀਆਂ ਇੱਛਾਵਾਂ ਨੂੰ ਸਮਰਥਨ ਦੇਣ ਲਈ ਵਿੱਤੀ ਸਾਲ 22 ਲਈ ਗਲੋਬਲ ਗ੍ਰੈਜੂਏਟ ਹਾਇਰਿੰਗ ਪ੍ਰੋਗਰਾਮ ਨੂੰ 55,000 ਤੋਂ ਵੱਧ ਕਰ ਦਿੱਤਾ ਹੈ।
ਰਿਪੋਰਟ ਅਨੁਸਾਰ ਦਸੰਬਰ 2021 ਤਕ ਇੰਫੋਸਿਸ 'ਚ ਕੁੱਲ ਹੈੱਡਕਾਉਂਟ 2,92,067 ਸੀ ਜਦੋਂ ਕਿ ਪਿਛਲੀ ਤਿਮਾਹੀ ਵਿਚ 2,79,617 ਤੇ ਦਸੰਬਰ 2020 ਤਕ 2,49,312 ਸੀ। ਇਸ ਐਲਾਨ ਨਾਲ ਆਈਟੀ ਦਿੱਗਜ ਨੇ ਉਨ੍ਹਾਂ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਜੋ ਰੁਜ਼ਗਾਰ ਦੇ ਮੌਕੇ ਲੱਭ ਰਹੇ ਹਨ।
ਜ਼ਿਕਰਯੋਗ ਹੈ ਕਿ ਇੰਫੋਸਿਸ ਦੇ ਸੀਈਓ ਅਤੇ ਐਮਡੀ ਸਲਿਲ ਪਾਰੇਖ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਰਹੇਗਾ। ਇਸ ਤਹਿਤ ਅਸੀਂ ਗਾਹਕਾਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਹੁਨਰਮੰਦ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਦੇ ਹਾਂ। ਇਸ ਨਾਲ ਹੀ ਮੁਲਾਜ਼ਮਾਂ ਦੀ ਭਲਾਈ ਵੀ ਸਾਡੀ ਤਰਜੀਹ 'ਚ ਸ਼ਾਮਲ ਹੈ।
ਇੰਫੋਸਿਸ ਨੇ ਬੁੱਧਵਾਰ ਨੂੰ 31 ਦਸੰਬਰ ਨੂੰ ਖਤਮ ਹੋਏ ਵਿੱਤੀ ਸਾਲ 22 ਦੀ ਤੀਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਨਾਲ ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ ਰਿਪੋਰਟ ਕੀਤੇ ਗਏ 5,197 ਕਰੋੜ ਰੁਪਏ ਤੋਂ ਇਸ ਦੇ ਏਕੀਕ੍ਰਿਤ ਸ਼ੁੱਧ ਲਾਭ 'ਚ ਸਾਲ-ਦਰ-ਸਾਲ 11.8 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਆਈਟੀ ਫਰਮ ਨੇ ਵਿੱਤੀ ਸਾਲ 22 ਲਈ ਆਪਣੀ ਆਮਦਨੀ ਵਾਧੇ ਨੂੰ 19.5-20 ਪ੍ਰਤੀਸ਼ਤ ਤਕ ਵਧਾ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)