(Source: ECI/ABP News/ABP Majha)
GST Compensation Cess ਦੀ ਮਿਆਦ 4 ਸਾਲ ਵਧੀ, ਜਾਣੋ ਕੀ ਹੈ ਆਖਰੀ ਤਰੀਕ?
GST Compensation Cess : ਕੇਂਦਰ ਸਰਕਾਰ ਨੇ ਜੀਐਸਟੀ ਮੁਆਵਜ਼ਾ ਸੈੱਸ (GST Compensation Cess) ਲਗਾਉਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ
GST Compensation Cess : ਕੇਂਦਰ ਸਰਕਾਰ ਨੇ ਜੀਐਸਟੀ ਮੁਆਵਜ਼ਾ ਸੈੱਸ (GST Compensation Cess) ਲਗਾਉਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਇਸ ਦੀ ਤਰੀਕ 4 ਸਾਲ ਲਈ ਵਧਾ ਕੇ 31 ਮਾਰਚ 2026 ਕਰ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰਾਲੇ ਵੱਲੋਂ ਨੋਟੀਫਾਈ ਕੀਤੇ ਵਸਤੂਆਂ ਅਤੇ ਸੇਵਾਵਾਂ ਟੈਕਸ ਨਿਯਮ, 2022 ਦੇ ਅਨੁਸਾਰ, ਮੁਆਵਜ਼ਾ ਸੈੱਸ ਲਗਾਉਣਾ 1 ਜੁਲਾਈ, 2022 ਤੋਂ 31 ਮਾਰਚ, 2026 ਤੱਕ ਜਾਰੀ ਰਹੇਗਾ।
ਇਸ ਤੋਂ ਪਹਿਲਾਂ 30 ਜੂਨ ਸੀ ਆਖਰੀ ਤਰੀਕ
ਦੱਸ ਦੇਈਏ ਕਿ ਸੈੱਸ ਲਗਾਉਣ ਦੀ ਸਮਾਂ ਸੀਮਾ 30 ਜੂਨ ਨੂੰ ਖਤਮ ਹੋਣੀ ਸੀ ਪਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਜੀਐੱਸਟੀ ਕੌਂਸਲ ਨੇ ਇਸ ਦੀ ਸਮਾਂ ਸੀਮਾ ਮਾਰਚ 2026 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਦੋ ਵਿੱਤੀ ਸਾਲਾਂ ਵਿੱਚ ਲਏ ਗਏ ਕਰਜ਼ਿਆਂ ਦੀ ਅਦਾਇਗੀ ਲਈ ਇਹ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਕਰਜ਼ੇ ਦੇ ਭੁਗਤਾਨ 'ਚ ਹੋਵੇਗਾ ਇਸਤੇਮਾਲ
ਰਾਜਾਂ ਨੂੰ ਜੀਐਸਟੀ ਮਾਲੀਏ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ 2020-21, 2021-22 ਦੌਰਾਨ ਲਏ ਗਏ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਮਹਿੰਗੀਆਂ ਵਸਤਾਂ ਅਤੇ ਗੈਰ-ਜ਼ਰੂਰੀ ਵਸਤਾਂ 'ਤੇ ਮੁਆਵਜ਼ਾ ਸੈੱਸ ਮਾਰਚ 2026 ਤੱਕ ਲਗਾਇਆ ਜਾਵੇਗਾ।
2021-22 ਵਿੱਚ 1.59 ਕਰੋੜ ਦਾ ਉਧਾਰ
ਕੇਂਦਰ ਨੇ ਸੈੱਸ ਦੀ ਉਗਰਾਹੀ ਵਿੱਚ ਆਈ ਗਿਰਾਵਟ ਦੀ ਭਰਪਾਈ ਲਈ ਵਿੱਤੀ ਸਾਲ 2020-21 ਵਿੱਚ ਕਰਜ਼ਾ ਚੁੱਕ ਕੇ 1.1 ਲੱਖ ਕਰੋੜ ਰੁਪਏ ਜਾਰੀ ਕੀਤੇ ਸਨ, ਜਦੋਂ ਕਿ ਵਿੱਤੀ ਸਾਲ 2021-22 ਵਿੱਚ, ਇਸ ਨੇ 1.59 ਕਰੋੜ ਰੁਪਏ ਉਧਾਰ ਲਏ ਸਨ।
ਮਾਲੀਏ ਦੇ ਘਾਟੇ ਨੂੰ ਪੂਰਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਸਿਸਟਮ
ਕਈ ਰਾਜਾਂ ਨੇ ਕੇਂਦਰ ਸਰਕਾਰ ਤੋਂ ਮੁਆਵਜ਼ਾ ਪ੍ਰਣਾਲੀ ਨੂੰ ਜਾਰੀ ਰੱਖਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਮੁਆਵਜ਼ਾ ਪ੍ਰਣਾਲੀ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਮਾਲੀਏ ਦੀ ਕਮੀ ਦਾ ਸਾਹਮਣਾ ਕਰਨਾ ਸ਼ੁਰੂ ਹੋ ਜਾਵੇਗਾ। ਜੀਐਸਟੀ ਲਾਗੂ ਹੋਣ ਕਾਰਨ ਰਾਜਾਂ ਨੂੰ ਹੋਏ ਮਾਲੀਏ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਮੁਆਵਜ਼ਾ ਪ੍ਰਣਾਲੀ ਲਾਗੂ ਕੀਤੀ ਗਈ ਸੀ, ਪਰ ਸ਼ੁਰੂ ਵਿੱਚ ਇਸ ਨੂੰ ਸਿਰਫ਼ ਪੰਜ ਸਾਲਾਂ ਲਈ ਲਾਗੂ ਕੀਤਾ ਜਾਣਾ ਸੀ, ਜੋ ਕਿ 30 ਜੂਨ, 2022 ਨੂੰ ਖ਼ਤਮ ਹੋਣਾ ਸੀ0। ਜੀਐੱਸਟੀ ਮੁਆਵਜ਼ਾ ਮਾਲੀਆ 31 ਮਈ ਤੱਕ ਬਕਾਇਆ ਹੈ। 2022 ਦਾ ਭੁਗਤਾਨ ਕੀਤਾ ਗਿਆ ਹੈ।