ਪੜਚੋਲ ਕਰੋ

War Rooms at Airports: ਹਵਾਈ ਅੱਡਿਆਂ ਤੋਂ ਉਡਾਣਾਂ ਵਿੱਚ ਦੇਰੀ ਕਰਕੇ ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਹੁਣ ਏਅਰਪੋਰਟ 'ਤੇ ਬਣਨਗੇ ‘ਵਾਰ ਰੂਮ’

War Rooms at Airports: ਮੁੰਬਈ ਹਵਾਈ ਅੱਡੇ ’ਤੇ ਕੁਝ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਮੰਗਲਵਾਰ ਰਾਤ ਕਰੀਬ 12:30 ਵਜੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਕੀਤੀਆਂ। 

Weather Update: ਸੰਘਣੀ ਧੁੰਦ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਤੇ ਉੱਤਰੀ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ (Airports) ਤੋਂ ਉਡਾਣਾਂ ਵਿੱਚ ਦੇਰੀ ਕਰਕੇ ਪੂਰੇ ਦੇਸ਼ ’ਚ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਮਿਆਨ ਸਰਕਾਰ ਨੇ  ਦਿੱਲੀ ਤੇ ਮੁੰਬਈ (Delhi and Mumbai) ਸਣੇ ਮੈਟਰੋ ਸ਼ਹਿਰਾਂ ਵਿਚਲੇ ਹੋਰਨਾਂ ਹਵਾਈ ਅੱਡਿਆਂ ’ਤੇ ‘ਵਾਰ ਰੂਮ’ ਸਥਾਪਤ ਕਰਨ ਤੇ ਜ਼ੀਰੋ ਵਿਜ਼ੀਬਿਲਟੀ ਵਿੱਚ ਜਹਾਜ਼ਾਂ ਦੀ ਲੈਂਡਿੰਗ ਲਈ ਰਨਵੇਅ ’ਤੇ ਕੈਟ-3 ਸਿਸਟਮ (CAT-3 system on the runway for aircraft landing) ਚਾਲੂ ਕਰਨ ਸਣੇ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ। 

ਦੱਸ ਦਈਏ ਕਿ ਉਡਾਣਾਂ ਵਿੱਚ ਦੇਰੀ ਕਰਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਗੁੱਸੇ ਵਿੱਚ ਭਰੇ ਪੀਤੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਸਹਿ-ਪਾਇਲਟ ’ਤੇ ਹਮਲਾ ਤੇ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਧੇ ਜਾਣ ਦੀਆਂ ਵੀਡੀਓਜ਼ ਮਗਰੋਂ ਸਰਕਾਰ ਹਰਕਤ ਵਿੱਚ ਆ ਗਈ ਹੈ। 

 ਮੌਸਮ ਵਿਭਾਗ ਵੱਲੋਂ  ਅਗਲੇ ਪੰਜ ਦਿਨ ਸੰਘਣੀ ਧੁੰਦ ਤੇ ਠੰਢ ਪੈਣ ਦੀ ਪੇਸ਼ੀਨਗੋਈ

ਉਧਰ ਮੌਸਮ ਵਿਭਾਗ ਨੇ ਅਗਲੇ ਪੰਜ ਦਿਨ ਸੰਘਣੀ ਧੁੰਦ ਤੇ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੁੰਬਈ ਹਵਾਈ ਅੱਡੇ ’ਤੇ ਕੁਝ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਮੰਗਲਵਾਰ ਰਾਤ ਕਰੀਬ 12:30 ਵਜੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਕੀਤੀਆਂ। 

ਇੰਡੀਗੋ ਤੇ ਐਮਆਈਏਐਲ ਨੂੰ ਕਾਰਨ ਦੱਸੋ ਨੋਟਿਸ ਜਾਰੀ

ਬੈਠਕ ਤੋਂ ਫੌਰੀ ਮਗਰੋਂ ਏਵੀਏਸ਼ਨ ਨਿਗਰਾਨ ਬੀਸੀਏਐੱਸ ਨੇ ਇੰਡੀਗੋ ਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮਆਈਏਐਲ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇੰਡੀਗੋ ਦੀ ਉਡਾਣ 6ਈ 2195, ਜੋ ਡਾਇਵਰਟ ਕੀਤੇ ਜਾਣ ਮਗਰੋਂ ਐਤਵਾਰ ਰਾਤ 23:21 ਵਜੇ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਸੀ, ਨੂੰ ਲੈ ਕੇ ਏਅਰਲਾਈਨ ਏਵੀਏਸ਼ਨ ਸੁਰੱਖਿਆ ਪ੍ਰਕਿਰਿਆ ਦੀ ਪਾਲਣਾ ਕਰਨ ਵਿਚ ਨਾਕਾਮ ਰਹੀ। 

ਨੋਟਿਸ ਮੁਤਾਬਕ ਇੰਡੀਗੋ ਨੇ ਯਾਤਰੀਆਂ ਨੂੰ ਪਹਿਲਾਂ ਜਹਾਜ਼ ਵਿਚੋਂ ਉਤਾਰ ਕੇ ਪਾਰਕਿੰਗ ਵਾਲੀ ਥਾਂ ਖੜ੍ਹਾਇਆ ਤੇ ਮਗਰੋਂ ਉਡਾਣ 6ਈ 2091 ’ਤੇ ਚੜ੍ਹਾਇਆ ਤੇ ਇਸ ਦੌਰਾਨ ਸਕਿਓਰਿਟੀ ਸਕਰੀਨਿੰਗ ਦੇ ਅਮਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹੀ ਨਹੀਂ ਏਅਰਲਾਈਨ ਨੇ ਇਸ ਪੂਰੀ ਘਟਨਾ ਬਾਰੇ ਬੀਸੀਏਐਸ ਨੂੰ ਵੀ ਰਿਪੋਰਟ ਨਹੀਂ ਕੀਤਾ। 

ਸੰਘਣੀ ਧੁੰਦ ਕਰਕੇ ਹਵਾਈ ਉਡਾਣਾਂ ਵਿੱਚ ਦੇਰੀ

ਸਿੰਧੀਆ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਸੰਘਣੀ ਧੁੰਦ ਕਰਕੇ ਹਵਾਈ ਉਡਾਣਾਂ ਵਿੱਚ ਦੇਰੀ ਦਰਮਿਆਨ ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੂਰੂ, ਚੇਨੱਈ ਤੇ ਕੋਲਕਾਤਾ ਦੇ ਹਵਾਈ ਅੱਡਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੀਆਂ ਘਟਨਾਵਾਂ ਬਾਰੇ ਦਿਨ ’ਚ ਤਿੰਨ ਵਾਰ ਰਿਪੋਰਟ ਦੇਣ ਅਤੇ ਹਵਾਈ ਅੱਡੇ ਤੇ ਏਅਰਲਾਈਨਾਂ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ‘ਵਾਰ ਰੂਮ’ ਸਥਾਪਤ ਕਰਨ।’’ 

ਸਿੰਧੀਆ ਨੇ ਕਿਹਾ ਕਿ ਹਵਾਈ ਅੱਡਿਆਂ ’ਤੇ ਉਚਿਤ ਸੀਆਈਐਸਐਫ ਅਮਲੇ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿਚ ਉਨ੍ਹਾਂ ਦਾ ਸਾਥ ਦੇਣ। ਮੰਤਰੀ ਨੇ ਕਿਹਾ ਕਿ ਰਨਵੇਅ ’ਤੇ ਕੈਟ 3 ਸਿਸਟਮ ਚਾਲੂ ਕਰ ਦਿੱਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Advertisement
ABP Premium

ਵੀਡੀਓਜ਼

Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈAmitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨPanchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ
ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
Embed widget