1% ਦੀ ਗਿਰਾਵਟ ਨਾਲ ਬੰਦ ਹੋਇਆ ਭਾਰਤੀ ਬਾਜ਼ਾਰ
ਸ ਵਿੱਤੀ ਵਰ੍ਹੇ ਭਾਰਤ ਦੇ ਆਰਥਿਕ ਗ੍ਰੋਥ 7.3 ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ 2022 ਵਿੱਚ ਆਰਬੀਆਈ ਦੇ 6 ਫ਼ੀਸਦ upper tolerance barrier ਦੇ ਉੱਪਰ ਹੋਣ ਦੀ ਸੰਭਾਵਨਾ ਹੈ।
ਮੰਦੀ ਦੀ ਸੰਭਾਵਨਾ ਵਿਚਾਲੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇਸ ਹਫ਼ਤੇ 1 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਪਿਛਲੇ 3 ਹਫ਼ਤਿਆਂ ਤੋਂ ਗਿਰਾਵਟ ਗਰਜ ਕਰ ਰਿਹਾ ਹੈ ਜਿੱਥੇ Nifty 1.34% ਦੀ ਗਿਰਾਵਟ ਨਾਲ 17,094.35 ਦੇ ਅੰਕੜੇ ਤੇ ਪੁੱਜਿਆ ਤਾਂ ਉੱਥੇ ਹੀ Sensex 1.16% ਦੀ ਗਿਰਾਵਟ ਨਾਲ 57,526.92 ਪਹੁੰਚ ਕੇ ਬੰਦ ਹੋ ਗਿਆ।
ਇਸ ਵਿੱਤੀ ਵਰ੍ਹੇ ਭਾਰਤ ਦੇ ਆਰਥਿਕ ਗ੍ਰੋਥ 7.3 ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ 2022 ਵਿੱਚ ਆਰਬੀਆਈ ਦੇ 6 ਫ਼ੀਸਦ upper tolerance barrier ਦੇ ਉੱਪਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਕਾਊਂਟ ਡੈਫੀਸਿਟ 30 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਨੇ ਵੀ ਭਾਰਤੀ ਬਜ਼ਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਹਾਲਾਂਕਿ ਹਫ਼ਤੇ ਦੇ ਆਖ਼ਰੀ ਦਿਨ ਆਰਬੀਆਈ ਦੀ ਮਾਨਟੇਰੀ ਪਾਲਿਸੀ ਦੇ ਐਲਾਨ ਤੋਂ ਬਾਅਦ ਭਆਰਤੀ ਬਾਜ਼ਾਰ ਵਿੱਚ ਉਛਾਲ ਵੇਖਣ ਨੂੰ ਮਿਲਿਆ ਸੀ।
ਜ਼ਿਕਰ ਕਰ ਦਈਏ ਕਿ ਆਰਬੀਆਈ ਨੇ ਰੇਪੋ ਰੇਟ ਵਿੱਚ ਵੀ 50 ਬੇਸਿਸ ਪੁਆਇੰਟ ਦਾ ਇਜ਼ਾਫਾ ਕੀਤਾ ਹੈ ਜੋ ਕਿ ਕੇਂਦਰੀ ਬੈਂਕ ਵੱਲੋਂ ਇਸ ਵਿੱਤੀ ਵਰ੍ਹੇ ਕੀਤਾ ਗਿਆ ਚੌਥਾ ਵਾਧਾ ਹੈ। ਇਸ ਤੋਂ ਇਲਾਵਾ, S&P ਗਲੋਬਲ ਰੇਟਿੰਗ ਰਿਪੋਰਟ ਨੇ ਵੀ ਮਾਰਕੀਟ ਨੂੰ ਸੁਧਾਰਨ ਵਿੱਚ ਮਦਦ ਕੀਤੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਰਪੀ ਊਰਜਾ 'ਚ ਵਿਆਜ ਦਰਾਂ 'ਚ ਵਾਧਾ ਅਤੇ ਅਸੁਰੱਖਿਆ ਕਾਰਨ ਲਗਭਗ ਸਾਰੇ ਦੇਸ਼ਾਂ ਦੇ ਵਿਕਾਸ 'ਤੇ ਅਸਰ ਪੈ ਰਿਹਾ ਹੈ ਪਰ ਭਾਰਤ 'ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ ਹੈ। ਲਗਭਗ 7.3% ਦੀ ਸੰਭਾਵਿਤ ਵਿਕਾਸ ਦਰ ਦੇ ਨਾਲ, ਭਾਰਤ ਇਸ ਵਿੱਤੀ ਸਾਲ ਵਿੱਚ ਉਭਰਦੇ ਬਾਜ਼ਾਰਾਂ ਵਿੱਚ ਸਿਖਰ 'ਤੇ ਹੋਵੇਗਾ।
ਇਹ ਵੀ ਪੜ੍ਹੋ:ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡਾਂ ਲਈ RBI ਦੇ ਟੋਕਨਾਈਜ਼ੇਸ਼ਨ ਨਿਯਮ ਅੱਜ ਤੋਂ ਲਾਗੂ, ਇੰਝ ਕਰੇਗਾ ਕੰਮ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।