(Source: ECI/ABP News/ABP Majha)
ਹੁਣ diesel ਲਈ ਨਹੀਂ ਜਾਣਾ ਪਏਗਾ ਪੈਟਰੋਲ ਪੰਪ 'ਤੇ, ਮੋਬਾਈਲ ਐਪ ਰਾਹੀਂ ਸਿੱਧਾ ਘਰ ਪਹੁੰਚੇਗਾ ਤੇਲ
ਆਈਓਸੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੇ ਹਮਸਫ਼ਰ ਨਾਲ ਸਮਝੌਤਾ ਕਰ ਲਿਆ ਹੈ। ਦੱਸ ਦੇਈਏ ਕਿ ਹਮਸਫ਼ਰ ਨੇ ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਇਸ ਕਿਸਮ ਦੀ ਸੇਵਾ ਲਈ ਟਰਾਂਸਪੋਰਟ ਤੇ ਲੌਜਿਸਟਿਕਸ ਕੰਪਨੀ ਓਕਾਰਾ ਨਾਲ ਭਾਈਵਾਲੀ ਕੀਤੀ ਸੀ।
ਨਵੀਂ ਦਿੱਲੀ: ਹੁਣ ਤੁਸੀਂ ਘਰ ਬੈਠੇ ਐਪ ਰਾਹੀਂ ਡੀਜ਼ਲ (Diesel) ਮੰਗਵਾ ਸਕਦੇ ਹੋ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਘਰਾਂ 'ਚ ਡੀਜ਼ਲ (Diesel Home delivery) ਪਹੁੰਚਾਉਣ ਲਈ ਐਪ ਅਧਾਰਤ ਇਕਾਈਆਂ ਹਮਸਫਰ ਇੰਡੀਆ ਤੇ ਓਕਾਰਾ ਫਿਊਲੋਜਿਕਸ (Humsafar India and Okara Fuelogics) ਨਾਲ ਸਮਝੌਤਾ ਕੀਤਾ ਹੈ। ਇਹ ਪਹਿਲਾਂ ਹੀ ਮੁੰਬਈ ਅਤੇ ਇਸ ਦੇ ਆਲੇ-ਦੁਆਲੇ ਸ਼ੁਰੂ ਹੋ ਚੁੱਕਾ ਹੈ।
ਆਈਓਸੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੇ ਹਮਸਫ਼ਰ ਨਾਲ ਸਮਝੌਤਾ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਮਸਫ਼ਰ ਨੇ ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਇਸ ਕਿਸਮ ਦੀ ਸੇਵਾ ਲਈ ਟਰਾਂਸਪੋਰਟ ਤੇ ਲੌਜਿਸਟਿਕਸ ਕੰਪਨੀ ਓਕਾਰਾ ਨਾਲ ਭਾਈਵਾਲੀ ਕੀਤੀ ਸੀ।
ਦੋਵੇਂ ਕੰਪਨੀਆਂ ਕੀ ਕਰਨਗੀਆਂ?
ਦੋਵਾਂ ਕੰਪਨੀਆਂ ਦਾ ਟੀਚਾ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘਰ-ਘਰ ਡੀਜ਼ਲ ਸਪਲਾਈ ਸੇਵਾਵਾਂ ਸ਼ੁਰੂ ਕਰਨਾ ਹੈ। ਸ਼ੁਰੂ 'ਚ ਪੁਣੇ, ਨਾਗਪੁਰ, ਠਾਣੇ, ਨਾਸਿਕ, ਔਰੰਗਾਬਾਦ, ਨਵੀਂ ਮੁੰਬਈ, ਸੋਲਾਪੁਰ ਨੂੰ ਤਰਜੀਹ ਦਿੱਤੀ ਜਾਵੇਗੀ। ਡੋਰਸਟੈਪ ਡੀਜ਼ਲ ਡਿਲੀਵਰੀ ਸੇਵਾ ਦੀ ਸ਼ੁਰੂਆਤ ਬਾਰੇ ਬੋਲਦਿਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਮਹਾਰਾਸ਼ਟਰ ਦਫਤਰ ਦੇ ਮੁੱਖ ਜਨਰਲ ਮੈਨੇਜਰ ਰਾਜੇਸ਼ ਸਿੰਘ ਨੇ ਕਿਹਾ ਕਿ ਇਹ ਸੇਵਾ ਠਾਣੇ, ਜੇਐਨਪੀਟੀ, ਮੁੰਬਈ, ਨਵੀਂ ਮੁੰਬਈ, ਪਨਵੇਲ ਤੇ ਭਿਵੰਡੀ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਦੂਰ ਕੀਤਾ ਜਾ ਸਕੇ।
ਇਸ ਨਵੀਂ ਸੇਵਾ ਦੇ ਸ਼ੁਰੂ ਹੋਣ ਨਾਲ ਖੇਤੀਬਾੜੀ ਖੇਤਰ, ਭਾਰੀ ਮਸ਼ੀਨਰੀ ਸਹੂਲਤਾਂ, ਹਸਪਤਾਲਾਂ, ਹਾਊਸਿੰਗ ਸੁਸਾਇਟੀਆਂ, ਮੋਬਾਈਲ ਟਾਵਰਾਂ ਆਦਿ ਵਰਗੇ ਬਹੁਤ ਸਾਰੇ ਖਪਤਕਾਰਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਪ੍ਰਵਾਨਿਤ ਇਹ ਡੀਜ਼ਲ ਵੰਡ ਪ੍ਰਣਾਲੀ ਡੀਜ਼ਲ ਦੀ ਪ੍ਰਭਾਵਸ਼ਾਲੀ ਵੰਡ ਲਈ ਨਵੇਂ ਯੁੱਗ ਦੀ ਧਾਰਨਾ ਹੈ। ਇਸ ਤੋਂ ਪਹਿਲਾਂ ਡੀਜ਼ਲ ਦੇ ਬਹੁਗਿਣਤੀ ਖਪਤਕਾਰਾਂ ਨੂੰ ਇਸ ਨੂੰ ਪ੍ਰਚੂਨ ਦੁਕਾਨਾਂ ਤੋਂ ਬੈਰਲ ਵਿੱਚ ਖਰੀਦਣਾ ਪੈਂਦਾ ਸੀ।
ਹਮਸਫਰ ਦੀ ਨਿਰਦੇਸ਼ਕ ਤੇ ਸਹਿ-ਸੰਸਥਾਪਕ ਸਾਨਿਆ ਗੋਇਲ ਨੇ ਕਿਹਾ, “ਓਕਾਰਾ ਸਮੂਹ ਦੇ ਨਾਲ ਸਾਡੇ ਸਾਂਝੇਦਾਰੀ ਦਾ ਉਦੇਸ਼ ਮਹਾਰਾਸ਼ਟਰ ਵਿੱਚ ਘਰ-ਘਰ ਜਾ ਕੇ ਡੀਜ਼ਲ ਸਪੁਰਦਗੀ ਸੇਵਾਵਾਂ ਸ਼ੁਰੂ ਕਰਨਾ ਤੇ ਹਾਊਸਿੰਗ ਸੁਸਾਇਟੀਆਂ, ਉਦਯੋਗਾਂ ਦੇ ਨਾਲ ਨਾਲ ਸੰਸਥਾਵਾਂ ਨੂੰ ਡੀਜ਼ਲ ਦੀ ਨਿਯਮਤ ਸਪਲਾਈ ਵਿੱਚ ਸਹਾਇਤਾ ਕਰਨਾ ਹੈ।"
ਗੋਇਲ ਨੇ ਕਿਹਾ ਕਿ ਇਸ ਸਹੂਲਤ ਨਾਲ ਗਾਹਕਾਂ ਨੂੰ ਪੈਟਰੋਲ ਪੰਪ 'ਤੇ ਜਾ ਕੇ ਆਰਾਮ ਮਿਲੇਗਾ ਤੇ ਉਨ੍ਹਾਂ ਨੂੰ ਘਰ ਬੈਠੇ ਹੀ ਡੀਜ਼ਲ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਹਮਸਫਰ ਭਰੋਸੇਯੋਗ ਡਿਲੀਵਰੀ ਡਿਸਪੈਂਸਰਾਂ ਦੁਆਰਾ ਆਵਾਜਾਈ ਦੇ ਇੱਕ ਬਹੁਤ ਹੀ ਸੁਰੱਖਿਅਤ ਢੰਗ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪਤੀ ਨੇ ਪਤਨੀ ਤੇ ਸੱਸ ਨੂੰ ਮਾਰੀ ਗੋਲੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904