ਪੜਚੋਲ ਕਰੋ

Indian Railway Concession: ਬਜ਼ੁਰਗਾਂ ਨੂੰ ਫਿਰ ਰੇਲ ਕਿਰਾਏ 'ਚ ਮਿਲ ਸਕਦੀ ਹੈ ਛੋਟ, ਉਮਰ ਸੀਮਾ 'ਚ ਕੀਤਾ ਬਦਲਾਅ

ਭਾਰਤੀ ਰੇਲਵੇ (Indian Railway) ਵੱਲੋਂ ਰੇਲ ਕਿਰਾਏ ਵਿੱਚ ਇੱਕ ਵਾਰ ਦੀ ਛੋਟ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਬਜ਼ੁਰਗਾਂ ਨੂੰ ਰੇਲ ਕਿਰਾਏ ਵਿੱਚ ਛੋਟ ਦੇਣ ਦੀ ਚਰਚਾ ਚੱਲ ਰਹੀ ਹੈ। ਇਹ ਸਹੂਲਤ ਬਹਾਲ ਨਹੀਂ ਕੀਤੀ ਗਈ...

Indian Railways Concession Fare Enquiry: ਰੇਲ ਮੰਤਰਾਲੇ (Ministry of Railway) ਵੱਲੋਂ ਰੇਲ ਕਿਰਾਏ ਵਿੱਚ ਇੱਕ ਵਾਰ ਦੀ ਛੋਟ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਬਜ਼ੁਰਗਾਂ ਨੂੰ ਰੇਲ ਕਿਰਾਏ ਵਿੱਚ ਛੋਟ ਦੇਣ ਦੀ ਚਰਚਾ ਚੱਲ ਰਹੀ ਹੈ। ਦੱਸ ਦਈਏ ਕਿ ਕੋਰੋਨਾ ਦੇ ਦੌਰ 'ਚ ਬਜ਼ੁਰਗਾਂ ਨੂੰ ਉਮਰ ਸੀਮਾ ਤੋਂ ਛੋਟ ਦਿੱਤੀ ਗਈ ਸੀ, ਪਰ ਇਸ 'ਤੇ ਰੋਕ ਲਾ ਦਿੱਤੀ ਗਈ ਹੈ। ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਜਦੋਂ ਰੇਲ ਸੇਵਾ (Train Service) ਮੁੜ ਲੀਹ 'ਤੇ ਆ ਗਈ ਹੈ, ਇਹ ਸਹੂਲਤ ਬਹਾਲ ਨਹੀਂ ਕੀਤੀ ਗਈ ਹੈ, ਜਿਸ ਕਾਰਨ ਹਰ ਵਰਗ ਨਾਰਾਜ਼ ਹੈ।

2,000 ਕਰੋੜ ਰੁਪਏ ਦਾ ਹੈ ਬੋਝ

ਪਿਛਲੇ ਦੋ ਦਹਾਕਿਆਂ ਤੋਂ ਰੇਲਵੇ ਰਿਆਇਤ (Railway Concession) ਬਾਰੇ ਚਰਚਾ ਹੁੰਦੀ ਰਹੀ ਹੈ, ਜਿਸ ਨੂੰ ਕਈ ਕਮੇਟੀਆਂ ਨੇ ਵਾਪਸ ਲੈਣ ਦੀ ਸਿਫ਼ਾਰਸ਼ ਕੀਤੀ ਹੈ। ਜੁਲਾਈ 2016 ਵਿੱਚ, ਰੇਲਵੇ ਨੇ ਬਜ਼ੁਰਗਾਂ ਲਈ ਇੱਕ ਵਿਕਲਪਿਕ ਰਿਆਇਤ ਦਿੱਤੀ ਸੀ। ਇਸ 'ਚ ਕਈ ਤਰ੍ਹਾਂ ਦੇ ਯਾਤਰੀਆਂ ਨੂੰ 50 ਤੋਂ ਜ਼ਿਆਦਾ ਰਿਆਇਤਾਂ ਦੇਣ ਕਾਰਨ ਰੇਲਵੇ ਨੂੰ ਹਰ ਸਾਲ ਕਰੀਬ 2,000 ਕਰੋੜ ਰੁਪਏ ਦਾ ਵਿੱਤੀ ਬੋਝ ਝੱਲਣਾ ਪੈਂਦਾ ਹੈ। ਸੀਨੀਅਰ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਰਿਆਇਤ ਕੁੱਲ ਛੋਟ ਦਾ ਲਗਭਗ 80 ਫੀਸਦੀ ਹੈ।

ਰੇਲ ਮੰਤਰੀ ਨੇ ਕਹੀ ਇਹ ਗੱਲ

ਭਾਰਤੀ ਰੇਲਵੇ ਨੇ ਸੀਨੀਅਰ ਸਿਟੀਜ਼ਨ ਰਿਆਇਤ ਛੱਡਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਸਫਲ ਨਹੀਂ ਹੋਇਆ। ਪਿਛਲੇ ਹਫਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਰਿਆਇਤਾਂ ਦੇਣ ਦਾ ਖਰਚਾ ਰੇਲਵੇ 'ਤੇ ਭਾਰੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਚੁਣੌਤੀਆਂ ਦੇ ਮੱਦੇਨਜ਼ਰ ਬਜ਼ੁਰਗ ਨਾਗਰਿਕਾਂ ਸਮੇਤ ਸਾਰੀਆਂ ਸ਼੍ਰੇਣੀਆਂ ਦੇ ਯਾਤਰੀਆਂ ਲਈ ਰਿਆਇਤਾਂ ਦਾ ਘੇਰਾ ਵਧਾਉਣਾ ਮੁਨਾਸਿਬ ਨਹੀਂ ਹੈ।

ਉਮਰ ਸੀਮਾ ਜਾਵੇਗੀ ਬਦਲ 

ਰੇਲਵੇ ਸੂਤਰਾਂ ਅਨੁਸਾਰ ਇਹ ਛੋਟ ਸਿਰਫ਼ ਜਨਰਲ ਅਤੇ ਸਲੀਪਰ ਕਲਾਸਾਂ (Relaxation for General and Sleeper Class Only)  ਲਈ ਹੀ ਹੋ ਸਕਦੀ ਹੈ। ਨਾਲ ਹੀ, ਉਮਰ ਸੀਮਾ ਵੀ ਬਦਲ ਸਕਦੀ ਹੈ। ਕਿਰਾਏ ਵਿੱਚ ਛੋਟ ਦੀ ਸਹੂਲਤ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ। ਪਹਿਲਾਂ ਇਹ ਸਹੂਲਤ 58 ਸਾਲ ਦੀਆਂ ਔਰਤਾਂ ਅਤੇ 60 ਸਾਲ ਦੇ ਮਰਦਾਂ ਨੂੰ ਮਿਲਦੀ ਸੀ। ਰੇਲਵੇ ਬੋਰਡ ਸੀਨੀਅਰ ਨਾਗਰਿਕਾਂ ਦੀ ਰਿਆਇਤ ਲਈ ਉਮਰ ਦੇ ਮਾਪਦੰਡਾਂ ਨੂੰ ਬਦਲਣ ਅਤੇ ਇਸ ਨੂੰ ਸਿਰਫ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਕਰਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਨਾਲ ਰੇਲਵੇ ਦਾ ਬੋਝ ਸੀਮਤ ਹੋਵੇਗਾ।

ਪ੍ਰੀਮੀਅਮ ਤਤਕਾਲ ਸਾਰੀਆਂ ਟਰੇਨਾਂ ਵਿੱਚ ਹੋਵੇਗਾ ਉਪਲਬਧ 

ਰੇਲਵੇ ਸਾਰੀਆਂ ਟਰੇਨਾਂ ਵਿੱਚ ਪ੍ਰੀਮੀਅਮ ਤਤਕਾਲ (Premium Tatkal) ਸਕੀਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਰੇਲਵੇ ਨੂੰ ਮਾਲੀਆ ਲਾਭ ਵੀ ਮਿਲੇਗਾ, ਜੋ ਰਿਆਇਤਾਂ ਦਾ ਬੋਝ ਝੱਲਣ ਵਿੱਚ ਲਾਭਦਾਇਕ ਹੋ ਸਕਦਾ ਹੈ। ਇਹ ਸਕੀਮ ਫਿਲਹਾਲ ਲਗਭਗ 80 ਟਰੇਨਾਂ 'ਤੇ ਲਾਗੂ ਹੈ। ਰੇਲਵੇ ਦੁਆਰਾ ਪੇਸ਼ ਕੀਤੀ ਗਈ ਪ੍ਰੀਮੀਅਮ ਤਤਕਾਲ ਸਕੀਮ ਇੱਕ ਕੋਟਾ ਹੈ ਜੋ ਡਾਇਨਾਮਿਕ ਕਿਰਾਏ ਦੀਆਂ ਕੀਮਤਾਂ ਦੇ ਨਾਲ ਕੁਝ ਸੀਟਾਂ ਰਾਖਵੀਆਂ ਰੱਖਦੀ ਹੈ। ਇਹ ਕੋਟਾ ਆਖਰੀ-ਮਿੰਟ ਦੇ ਯਾਤਰਾ ਯੋਜਨਾਕਾਰਾਂ ਦੀ ਸਹੂਲਤ ਲਈ ਹੈ ਜੋ ਥੋੜ੍ਹਾ ਜਿਹਾ ਵਾਧੂ ਖਰਚ ਕਰਨ ਲਈ ਤਿਆਰ ਹਨ।

ਟਾਪ ਹੈਡਲਾਈਨ

Bank Pensioners DR Hike : ਬੈਂਕ ਪੈਨਸ਼ਨਰਾਂ ਲਈ ਵੱਡੀ ਖ਼ਬਰ, BPS ਨੇ DA-DR ਤੇ ਬਕਾਇਆ ਰਕਮ ਜਾਰੀ ਕਰਨ ਦੀ ਕੀਤੀ ਮੰਗ
Bank Pensioners DR Hike : ਬੈਂਕ ਪੈਨਸ਼ਨਰਾਂ ਲਈ ਵੱਡੀ ਖ਼ਬਰ, BPS ਨੇ DA-DR ਤੇ ਬਕਾਇਆ ਰਕਮ ਜਾਰੀ ਕਰਨ ਦੀ ਕੀਤੀ ਮੰਗ
 8th Pay Commission : ਮੁਲਾਜ਼ਮਾਂ ਦੀ ਕਿੰਨੀ ਵਧੇਗੀ ਤਨਖਾਹ? ਬੇਸਿਕ ਪੇ ਜਾਂ ਭੱਤਿਆਂ 'ਚ ਵਾਧਾ, ਜਾਣੋ ਕਿਸ ਨਾਲ ਹੋਵੇਗਾ ਜ਼ਿਆਦਾ ਫਾਇਦਾ
8th Pay Commission : ਮੁਲਾਜ਼ਮਾਂ ਦੀ ਕਿੰਨੀ ਵਧੇਗੀ ਤਨਖਾਹ? ਬੇਸਿਕ ਪੇ ਜਾਂ ਭੱਤਿਆਂ 'ਚ ਵਾਧਾ, ਜਾਣੋ ਕਿਸ ਨਾਲ ਹੋਵੇਗਾ ਜ਼ਿਆਦਾ ਫਾਇਦਾ
Jio IPO Day 2: ਦੂਜੇ ਦਿਨ Jio IPO 3.47 ਗੁਣਾ ਤੋਂ ਜ਼ਿਆਦਾ ਸਬਸਕ੍ਰਾਈਬ ਹੋਇਆ, ₹3.5 ਲੱਖ ਕਰੋੜ ਤੋਂ ਪਾਰ ਹੋਈ ਨਿਵੇਸ਼ਕਾਂ ਦੀ ਮੰਗ; ਜਾਣੋ ਡਿਟੇਲ...
ਦੂਜੇ ਦਿਨ Jio IPO 3.47 ਗੁਣਾ ਤੋਂ ਜ਼ਿਆਦਾ ਸਬਸਕ੍ਰਾਈਬ ਹੋਇਆ, ₹3.5 ਲੱਖ ਕਰੋੜ ਤੋਂ ਪਾਰ ਹੋਈ ਨਿਵੇਸ਼ਕਾਂ ਦੀ ਮੰਗ; ਜਾਣੋ ਡਿਟੇਲ...
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
4 ਘੰਟਿਆਂ ਤੱਕ ਭੂਚਾਲ ਦੇ ਝਟਕਿਆਂ ਨਾਲ ਕੰਬਦਾ ਰਿਹਾ ਤਿੱਬਤ, ਲੋਕਾਂ ‘ਚ ਮੱਚਿਆ ਚੀਕ ਚੀਹਾੜਾ, 16 ਦੀ ਮੌਤ; 46 ਜ਼ਖ਼ਮੀ
4 ਘੰਟਿਆਂ ਤੱਕ ਭੂਚਾਲ ਦੇ ਝਟਕਿਆਂ ਨਾਲ ਕੰਬਦਾ ਰਿਹਾ ਤਿੱਬਤ, ਲੋਕਾਂ ‘ਚ ਮੱਚਿਆ ਚੀਕ ਚੀਹਾੜਾ, 16 ਦੀ ਮੌਤ; 46 ਜ਼ਖ਼ਮੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਕਤੂਬਰ 2026
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ

Embed widget