(Source: ECI/ABP News/ABP Majha)
ਕੀ ਤੁਸੀਂ ਵੀ ਕਰਨਾ ਚਾਹੁੰਦੇ ਆਪਣਾ ਕਾਰੋਬਾਰ? Indian Railway ਦੀ ਲਵੋ ਮਦਦ, ਹਰ ਮਹੀਨੇ 80,000 ਰੁਪਏ ਕਮਾਈ
Indian Railway Ticket Booking: ਕੋਰੋਨਾ ਨੇ ਹਰ ਕਿਸੇ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਲੋਕਾਂ ਦੇ ਰੁਜ਼ਗਾਰ ਦੇ ਸਾਧਨ ਖਤਮ ਹੋ ਗਏ ਤੇ ਕਈਆਂ ਦਾ ਕਾਰੋਬਾਰ ਠੱਪ ਹੋ ਗਿਆ।
Indian Railway Ticket Booking: ਕੋਰੋਨਾ ਨੇ ਹਰ ਕਿਸੇ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਲੋਕਾਂ ਦੇ ਰੁਜ਼ਗਾਰ ਦੇ ਸਾਧਨ ਖਤਮ ਹੋ ਗਏ ਤੇ ਕਈਆਂ ਦਾ ਕਾਰੋਬਾਰ ਠੱਪ ਹੋ ਗਿਆ। ਜੇਕਰ ਤੁਸੀਂ ਵੀ ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰ ਰਹੇ ਹੋ ਤੇ ਘੱਟ ਨਿਵੇਸ਼ 'ਚ ਜ਼ਿਆਦਾ ਮੁਨਾਫਾ ਕਮਾਉਣਾ ਚਾਹੁੰਦੇ ਹੋ, ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਸਹਿਯੋਗ ਨਾਲ ਤੁਸੀਂ ਆਨਲਾਈਨ ਟਿਕਟ ਬੁਕਿੰਗ ਦਾ ਕੰਮ ਸ਼ੁਰੂ ਕਰ ਸਕਦੇ ਹੋ।
ਹਰ ਰੋਜ਼ ਕਈ ਲੱਖ ਲੋਕ ਰੇਲਵੇ ਵਿੱਚ ਸਫ਼ਰ ਕਰਦੇ ਹਨ। ਅੱਜ ਕੱਲ੍ਹ ਵੱਧਦੇ ਡਿਜੀਟਾਈਲੇਜ਼ੇਸ਼ਨ ਦੇ ਦੌਰ ਵਿੱਚ ਲੋਕ ਰੇਲਵੇ ਸਟੇਸ਼ਨ ਜਾ ਕੇ ਟਿਕਟਾਂ ਬੁੱਕ ਕਰਵਾਉਣ ਤੋਂ ਬਚਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਘਰ ਤੋਂ ਦੂਰ ਰੇਲਵੇ ਸਟੇਸ਼ਨ 'ਤੇ ਜਾ ਕੇ ਟਿਕਟ ਬਣਵਾਉਣੀ ਪੈਂਦੀ ਹੈ। ਅਜਿਹੇ 'ਚ ਅੱਜਕਲ ਲੋਕ ਪ੍ਰਾਈਵੇਟ ਟਿਕਟ ਏਜੰਟਾਂ (Ticket Agent) ਤੋਂ ਟਿਕਟਾਂ ਲੈਣ ਨੂੰ ਤਰਜੀਹ ਦਿੰਦੇ ਹਨ।
ਪ੍ਰਾਈਵੇਟ ਟਿਕਟ ਏਜੰਟ ਯਾਤਰੀਆਂ ਦੀਆਂ ਟਿਕਟਾਂ ਉਸੇ ਤਰ੍ਹਾਂ ਕੱਟਦੇ ਹਨ ਜਿਵੇਂ ਰੇਲਵੇ ਟਿਕਟ ਕਾਊਂਟਰ ਦਾ ਕਲਰਕ ਟਿਕਟ ਕੱਟਦਾ ਹੈ। ਇਸ ਲਈ ਜੇਕਰ ਤੁਸੀਂ ਵੀ ਰੇਲਵੇ ਨਾਲ ਜੁੜ ਕੇ ਰੇਲਵੇ ਟਿਕਟ ਏਜੰਟ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ।
ਰੇਲਵੇ ਟਿਕਟ ਏਜੰਟ ਲਈ ਅਰਜ਼ੀ ਕਿਵੇਂ ਦੇਣੀ?
ਰੇਲਵੇ ਟਿਕਟ ਏਜੰਟ ਲਈ ਅਰਜ਼ੀ ਦੇਣ ਲਈ, ਤੁਹਾਨੂੰ IRCTC ਦੀ ਵੈੱਬਸਾਈਟ 'ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ ਏਜੰਟ ਬਣਨ ਲਈ ਰੇਲਵੇ ਨੂੰ ਕੁਝ ਫੀਸ ਦੇਣੀ ਪਵੇਗੀ। ਇਸ ਤੋਂ ਬਾਅਦ ਤੁਸੀਂ ਘਰ ਬੈਠੇ ਵੀ ਆਸਾਨੀ ਨਾਲ ਇਹ ਕਾਰੋਬਾਰ ਕਰ ਸਕੋਗੇ। ਟਿਕਟ ਬੁੱਕ ਕਰਨ (Online ticket Booking) 'ਤੇ, ਤੁਹਾਨੂੰ ਕਮਿਸ਼ਨ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਮਿਲਦਾ ਹੈ।
ਇੰਨੀ ਹੋਵੇਗੀ ਕਮਾਈ -
ਦੱਸ ਦਈਏ ਕਿ ਸਲੀਪਰ ਕਲਾਸ ਵਿੱਚ 20 ਰੁਪਏ ਪ੍ਰਤੀ ਟਿਕਟ ਦੀ ਬੁਕਿੰਗ 'ਤੇ ਕਮਿਸ਼ਨ ਮਿਲਦਾ ਹੈ। ਦੂਜੇ ਪਾਸੇ, ਏਸੀ ਕਲਾਸ ਵਿੱਚ ਬੁਕਿੰਗ ਕਰਨ 'ਤੇ, ਤੁਹਾਨੂੰ ਪ੍ਰਤੀ ਟਿਕਟ ਬੁਕਿੰਗ 'ਤੇ 40 ਰੁਪਏ ਕਮਿਸ਼ਨ ਮਿਲਦਾ ਹੈ। ਇਸ ਦੇ ਨਾਲ ਹੀ ਏਜੰਟ ਨੂੰ ਟਿਕਟ ਬੁਕਿੰਗ ਦਾ 1 ਫੀਸਦੀ ਹਿੱਸਾ ਵੀ ਮਿਲਦਾ ਹੈ। ਏਜੰਟ ਬਣਨ ਤੋਂ ਬਾਅਦ, ਤੁਸੀਂ ਹਰ ਰੋਜ਼ ਜਿੰਨੀਆਂ ਚਾਹੋ ਟਿਕਟਾਂ ਬੁੱਕ ਕਰ ਸਕਦੇ ਹੋ।
ਇਸ ਤੋਂ ਇਲਾਵਾ, ਤੁਹਾਨੂੰ ਤਤਕਾਲ 'ਚ ਟਿਕਟ ਬੁੱਕ ਕਰਨ ਦਾ ਵਿਕਲਪ ਮਿਲਦਾ ਹੈ। ਇਸ ਦੇ ਨਾਲ ਹੀ, ਰੇਲਵੇ ਤੋਂ ਇਲਾਵਾ, ਤੁਸੀਂ ਫਲਾਈਟ ਬੁਕਿੰਗ 'ਤੇ ਕਮਿਸ਼ਨ ਤੋਂ ਵੀ ਕਾਫੀ ਕਮਾਈ ਕਰ ਸਕਦੇ ਹੋ। ਤੁਹਾਨੂੰ ਪ੍ਰਤੀ ਫਲਾਈਟ ਟਿਕਟ 200 ਤੋਂ 300 ਰੁਪਏ ਦਾ ਮੁਨਾਫਾ ਮਿਲ ਸਕਦਾ ਹੈ। ਦੂਜੇ ਪਾਸੇ, ਤੁਸੀਂ ਅੰਤਰਰਾਸ਼ਟਰੀ ਫਲਾਈਟ ਬੁਕਿੰਗ 'ਤੇ ਹਜ਼ਾਰਾਂ ਵਿੱਚ ਕਮਾ ਸਕਦੇ ਹੋ।
ਇੰਨੀ ਫੀਸ ਕਰਨੀ ਪਵੇਗੀ ਅਦਾ
ਦੱਸ ਦਈਏ ਕਿ ਹਰ ਸਾਲ ਤੁਹਾਨੂੰ IRCTC ਨੂੰ 3,999 ਰੁਪਏ ਏਜੰਟ ਫੀਸ ਅਤੇ ਦੋ ਸਾਲਾਂ ਲਈ 6,999 ਰੁਪਏ ਏਜੰਟ ਫੀਸ ਦੇਣੀ ਪਵੇਗੀ। 100 ਟਿਕਟਾਂ ਦੀ ਬੁਕਿੰਗ ਲਈ ਤੁਹਾਨੂੰ 10 ਰੁਪਏ ਅਤੇ 101 ਤੋਂ 300 ਟਿਕਟਾਂ ਦੀ ਬੁਕਿੰਗ ਲਈ 8 ਰੁਪਏ ਦੇਣੇ ਹੋਣਗੇ। ਦੂਜੇ ਪਾਸੇ, 300 ਤੋਂ ਵੱਧ ਟਿਕਟਾਂ 'ਤੇ, ਤੁਹਾਨੂੰ ਪ੍ਰਤੀ ਟਿਕਟ 5 ਰੁਪਏ ਫੀਸ ਦੇਣੀ ਪਵੇਗੀ। ਅਜਿਹੇ 'ਚ ਤੁਸੀਂ ਰੇਲਵੇ ਨਾਲ ਇਹ ਕਾਰੋਬਾਰ ਕਰਕੇ ਹਰ ਮਹੀਨੇ 80,000 ਰੁਪਏ ਤੱਕ ਕਮਾ ਸਕਦੇ ਹੋ।