(Source: ECI/ABP News/ABP Majha)
Vande Bharat Trains: ਜਲਦ ਪਟੜੀਆਂ 'ਤੇ ਦੌੜੇਗੀ ਆਧੁਨਿਕ ਅਤੇ ਸੁਰੱਖਿਅਤ ਸੈਮੀ-ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈਸ ਟਰੇਨ ,ਰੇਲਵੇ ਦਾ ਵੱਡਾ ਪਲਾਨ
Vande Bharat Express Trains: ਜਲਦੀ ਹੀ ਨਵੀਂ ਡਿਜ਼ਾਈਨ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਵੰਦੇ ਭਾਰਤ ਐਕਸਪ੍ਰੈਸ ਟਰੇਨ (Vande Bharat Express Train) ਦੇਸ਼ ਵਿੱਚ ਰੇਲ ਪਟੜੀਆਂ 'ਤੇ ਦੌੜਦੀ ਦਿਖਾਈ ਦੇਵੇਗੀ।
Vande Bharat Express Trains: ਜਲਦੀ ਹੀ ਨਵੀਂ ਡਿਜ਼ਾਈਨ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਵੰਦੇ ਭਾਰਤ ਐਕਸਪ੍ਰੈਸ ਟਰੇਨ (Vande Bharat Express Train) ਦੇਸ਼ ਵਿੱਚ ਰੇਲ ਪਟੜੀਆਂ 'ਤੇ ਦੌੜਦੀ ਦਿਖਾਈ ਦੇਵੇਗੀ। ਰੇਲਵੇ ਮੁਤਾਬਕ, ਹਰੇਕ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ 115 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਬਣਾਇਆ ਜਾਵੇਗਾ। 16 ਡੱਬਿਆਂ ਵਾਲੀਆਂ ਇਨ੍ਹਾਂ ਸੈਮੀ-ਹਾਈ ਸਪੀਡ ਟਰੇਨਾਂ 'ਚੋਂ ਦੋ ਟਰੇਨਾਂ ਦਾ ਅਗਸਤ 'ਚ ਟੈਸਟ ਕੀਤਾ ਜਾਵੇਗਾ, ਜਿਸ ਲਈ ਇਨ੍ਹਾਂ ਟਰੇਨਾਂ ਨੂੰ ਪਟੜੀ 'ਤੇ ਉਤਾਰਿਆ ਜਾਵੇਗਾ।
ਫਿਲਹਾਲ ਚਲਾਈਆਂ ਜਾ ਰਹੀਆਂ ਹਨ ਦੋ ਵੰਦੇ ਭਾਰਤ ਟਰੇਨਾਂ
ਫਿਲਹਾਲ ਇੱਕ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਬਣਨ ਲਈ 115 ਕਰੋੜ ਰੁਪਏ ਦੀ ਲਾਗਤ ਆ ਰਹੀ ਹੈ ਪਰ ਉਮੀਦ ਹੈ ਕਿ ਵੱਡੇ ਪੈਮਾਨੇ 'ਤੇ ਕੋਚਾਂ ਦੇ ਨਿਰਮਾਣ ਤੋਂ ਬਾਅਦ ਕੀਮਤਾਂ 'ਚ ਕਾਫੀ ਕਮੀ ਆਵੇਗੀ। ਭਾਰਤੀ ਰੇਲਵੇ ਨੇ ਅਗਸਤ 2023 ਤੱਕ 75 ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ। ਫਿਲਹਾਲ ਭਾਰਤੀ ਰੇਲਵੇ ਦੋ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਚਲਾ ਰਿਹਾ ਹੈ। ਇਕ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਿੱਲੀ ਅਤੇ ਕਟੜਾ ਅਤੇ ਦੂਜੀ ਦਿੱਲੀ ਅਤੇ ਵਾਰਾਣਸੀ ਵਿਚਕਾਰ ਚੱਲ ਰਹੀ ਹੈ। ਨਵੀਆਂ ਅਪਗ੍ਰੇਡ 75 ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਸੁਰੱਖਿਆ ਅਤੇ ਯਾਤਰੀਆਂ ਦੀਆਂ ਸਹੂਲਤਾਂ ਦੇ ਲਿਹਾਜ਼ ਨਾਲ ਹੋਰ ਵੀ ਬਿਹਤਰ ਹੋਣ ਜਾ ਰਹੀਆਂ ਹਨ , ਜਿਸ ਨਾਲ ਯਾਤਰੀਆਂ ਨੂੰ ਜ਼ਬਰਦਸਤ Comfort ਮਿਲੇਗਾ।
ਬੇਹੱਦ ਸੁਰੱਖਿਅਤ ਹੋਵੇਗੀ ਨਵੀਂ ਵੰਦੇ ਭਾਰਤ ਟਰੇਨ
ਨਵੀਂ ਵੰਦੇ ਭਾਰਤ ਟ੍ਰੇਨਾਂ ਵਿੱਚ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਖ਼ਤਰੇ ਦੀ ਸਥਿਤੀ ਵਿੱਚ ਸਿਗਨਲ ਕਰਾਸਿੰਗ (SPAD) ਦੇ ਮਾਮਲਿਆਂ ਨੂੰ ਰੋਕਣ ਲਈ ਟਰੇਨ ਕਲੀਸ਼ਨ ਅਵੈਡੈਂਸ ਸਿਸਟਮ (TCAS) ਦੀ ਵਰਤੋਂ ਕੀਤੀ ਜਾਵੇਗੀ। ਸੁਰੱਖਿਆ ਉਪਾਵਾਂ ਵਿੱਚ ਪ੍ਰਤੀ ਕੋਚ ਚਾਰ ਐਮਰਜੈਂਸੀ ਵਿੰਡੋਜ਼ ਸ਼ਾਮਲ ਹੋਣਗੀਆਂ। ਜਦੋਂ ਕਿ ਨਵੀਆਂ ਟਰੇਨਾਂ 'ਚ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚ ਆਟੋਮੈਟਿਕ ਦਰਵਾਜ਼ੇ, ਕੋਚਾਂ ਲਈ ਸੈਂਸਰ ਨਾਲ ਸੰਚਾਲਿਤ ਦਰਵਾਜ਼ੇ, ਚੌੜੀਆਂ ਖਿੜਕੀਆਂ ਅਤੇ ਹੋਰ ਸਟੋਰੇਜ ਸਪੇਸ ਹੋਵੇਗੀ।
ਵੰਦੇ ਭਾਰਤ ਟਰੇਨਾਂ ਦਾ ਵਧੇਗਾ ਉਤਪਾਦਨ
ਚੇਨਈ ICF ਹਰ ਮਹੀਨੇ ਲਗਭਗ 10 ਟ੍ਰੇਨਾਂ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਏਬਰੇਲੀ ਵਿੱਚ ਐਫ-ਕਪੂਰਥਲਾ ਅਤੇ ਮਾਡਰਨ ਕੋਚ ਫੈਕਟਰੀ ਵੀ ਅਗਲੇ ਤਿੰਨ ਸਾਲਾਂ ਵਿੱਚ 400 ਵੰਦੇ ਭਾਰਤ ਰੇਲ ਗੱਡੀਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਇਨ੍ਹਾਂ ਕੋਚਾਂ ਦਾ ਨਿਰਮਾਣ ਕਰਨ ਦਾ ਟੀਚਾ ਰੱਖ ਰਹੇ ਹਨ।