![ABP Premium](https://cdn.abplive.com/imagebank/Premium-ad-Icon.png)
Gold-Silver Price Today 24 August 2021: ਸੋਨੇ ਦੀ ਕੀਮਤ 'ਚ ਗਿਰਾਵਟ, ਜਾਣੋ ਅੱਜ ਦੀ ਕੀਮਤ
Gold-Silver Price Today: ਐਮਸੀਐਕਸ 'ਤੇ ਸੋਨਾ 0.18 ਫੀਸਦੀ ਘੱਟ ਕੇ 47,499 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਅੱਜ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੇ ਰੇਟ ਵਿੱਚ ਗਿਰਾਵਟ ਦਾ ਅਸਰ ਦੇਸ਼ ਵਿੱਚ ਵੀ ਦੇਖਣ ਨੂੰ ਮਿਲਿਆ।
![Gold-Silver Price Today 24 August 2021: ਸੋਨੇ ਦੀ ਕੀਮਤ 'ਚ ਗਿਰਾਵਟ, ਜਾਣੋ ਅੱਜ ਦੀ ਕੀਮਤ Indian spot gold rate and silver price on Tuesday, Aug 24, 2021 Gold-Silver Price Today 24 August 2021: ਸੋਨੇ ਦੀ ਕੀਮਤ 'ਚ ਗਿਰਾਵਟ, ਜਾਣੋ ਅੱਜ ਦੀ ਕੀਮਤ](https://feeds.abplive.com/onecms/images/uploaded-images/2021/08/18/f1557e81a504eb4550eb6622d5f6520e_original.jpg?impolicy=abp_cdn&imwidth=1200&height=675)
Gold-Silver Price Today: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅੱਜ ਸੋਨੇ ਦੇ ਰੇਟ ਵਿੱਚ ਗਿਰਾਵਟ ਦਾ ਅਸਰ ਦੇਸ਼ ਵਿੱਚ ਵੀ ਦੇਖਣ ਨੂੰ ਮਿਲਿਆ। ਅੱਜ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) 'ਤੇ ਸੋਨੇ ਦਾ ਰੇਟ 0.18 ਫੀਸਦੀ ਘੱਟ ਕੇ 47,499 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੇ ਰੇਟ ਵਿੱਚ ਵੀ 0.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 62,792 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ।
ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਅੱਜ ਸਪਾਟ ਗੋਲਡ ਦੀ ਕੀਮਤ 'ਚ 0.2 ਫੀਸਦੀ ਦੀ ਮਾਮੂਲੀ ਗਿਰਾਵਟ ਆਈ ਹੈ। ਸਪੋਟ ਸੋਨਾ 1,801.78 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ, ਯੂਐਸ ਗੋਲਡ ਫਿਊਚਰਜ਼ ਵਿੱਚ ਅੱਜ ਬਹੁਤਾ ਬਦਲਾਅ ਨਹੀਂ ਹੋਇਆ ਤੇ ਇਹ 1,804.90 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅੰਤਰਰਾਸ਼ਟਰੀ ਬਾਜ਼ਾਰ 'ਚ ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ।
ਅੱਜ ਇਹ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੇ ਰੇਟ:
- ਚੇਨਈ: 22 ਕੈਰੇਟ ਸੋਨੇ ਦੀ ਕੀਮਤ 44,620 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
- ਮੁੰਬਈ: 22 ਕੈਰੇਟ ਸੋਨੇ ਦੀ ਕੀਮਤ 46,270 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
- ਦਿੱਲੀ: 22 ਕੈਰੇਟ ਸੋਨੇ ਦੀ ਕੀਮਤ 46,410 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
- ਕੋਲਕਾਤਾ: 22 ਕੈਰੇਟ ਸੋਨੇ ਦੀ ਕੀਮਤ 46,710 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
- ਬੰਗਲੌਰ: 22 ਕੈਰੇਟ ਸੋਨੇ ਦੀ ਕੀਮਤ 44,260 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
- ਹੈਦਰਾਬਾਦ: 22 ਕੈਰੇਟ ਸੋਨੇ ਦੀ ਕੀਮਤ 44,260 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
- ਪੁਣੇ: 22 ਕੈਰੇਟ ਸੋਨੇ ਦੀ ਕੀਮਤ 45,460 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ।
- ਅਹਿਮਦਾਬਾਦ: 22 ਕੈਰੇਟ ਸੋਨੇ ਦੀ ਕੀਮਤ 46,790 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
ਇਹ ਵੀ ਪੜ੍ਹੋ: Book vaccination Slot on WhatsApp: ਹੁਣ ਵੈਕਸੀਨ ਲਈ ਵ੍ਹੱਟਸਐਪ ਤੋਂ ਬੁੱਕ ਕਰੋ ਸਲੌਟ, ਜਾਣੋ ਸਰਟੀਫਿਕੇਟ ਡਾਊਨਲੋਡ ਕਰਨ ਦਾ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)