Stock Market Closing: ਬੈਂਕਿੰਗ FMCG ਸਟਾਕਾਂ 'ਚ ਖਰੀਦਦਾਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹੋਇਆ ਬੰਦ
Share Market Update: ਖੁੱਲ੍ਹਣ ਦੇ ਬਾਅਦ ਤੋਂ ਹੀ ਬਾਜ਼ਾਰ 'ਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਸੈਂਸੈਕਸ ਨਿਫਟੀ ਉਛਾਲ ਦੇ ਨਾਲ ਬੰਦ ਹੋਇਆ ਹੈ। ਬੈਂਕਿੰਗ ਸ਼ੇਅਰਾਂ 'ਚ ਭਾਰੀ ਖਰੀਦਾਰੀ ਦੇਖਣ ਨੂੰ ਮਿਲੀ।
Stock Market Closing On 19th December: ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਸ਼ਾਨਦਾਰ ਰਿਹਾ ਹੈ। ਪਿਛਲੇ ਹਫਤੇ ਦੇ ਆਖਰੀ ਦੋ ਦਿਨਾਂ 'ਚ ਮੋੜ ਦੇਖਣ ਤੋਂ ਬਾਅਦ ਇਸ ਹਫਤੇ ਦੇ ਪਹਿਲੇ ਕਾਰੋਬਾਰੀ ਸੈਸ਼ਨ 'ਚ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਅਤੇ ਅੱਜ ਕਾਰੋਬਾਰ ਦੇ ਅੰਤ 'ਤੇ, BSE ਸੈਂਸੈਕਸ 468 ਅੰਕ ਜਾਂ 0.76 ਫੀਸਦੀ ਦੇ ਵਾਧੇ ਨਾਲ 61,835 'ਤੇ ਬੰਦ ਹੋਇਆ, ਜਦੋਂ ਕਿ NSE ਨਿਫਟੀ 151 ਅੰਕ ਜਾਂ 0.83 ਫੀਸਦੀ ਦੇ ਵਾਧੇ ਨਾਲ 18,420 ਅੰਕਾਂ 'ਤੇ ਬੰਦ ਹੋਇਆ।
ਸੈਕਟਰ ਦੀ ਸਥਿਤੀ
ਅੱਜ ਬਾਜ਼ਾਰ 'ਚ ਆਈ.ਟੀ ਅਤੇ ਸਰਕਾਰੀ ਬੈਂਕਾਂ ਨੂੰ ਛੱਡ ਕੇ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਤੇਜ਼ੀ ਰਹੀ। ਬੈਂਕ ਨਿਫਟੀ 0.45 ਫੀਸਦੀ, ਨਿਫਟੀ ਆਟੋ 1.59 ਫੀਸਦੀ, ਨਿਫਟੀ ਫਾਰਮਾ 0.08 ਫੀਸਦੀ, ਨਿਫਟੀ ਐਫਐਮਸੀਜੀ 1.46 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਇਸ ਤੋਂ ਇਲਾਵਾ ਤੇਲ ਅਤੇ ਗੈਸ, ਇਨਫਰਾ, ਧਾਤੂ, ਊਰਜਾ, ਮੀਡੀਆ ਅਤੇ ਰੀਅਲ ਅਸਟੇਟ ਸੈਕਟਰ ਦੇ ਸ਼ੇਅਰਾਂ 'ਚ ਵੀ ਤੇਜ਼ੀ ਰਹੀ। ਮਿਡਕੈਪ ਅਤੇ ਸਮਾਲਕੈਪ ਇੰਡੈਕਸ ਵੀ ਤੇਜ਼ੀ ਨਾਲ ਬੰਦ ਹੋਏ ਹਨ।
ਸਟਾਕ ਦੀ ਕੀਮਤ
ਸਟਾਕ ਦੀ ਮੂਵਮੈਂਟ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਫਾਇਦਾ ਮਹਿੰਦਰਾ ਐਂਡ ਮਹਿੰਦਰਾ 'ਚ ਦੇਖਣ ਨੂੰ ਮਿਲਿਆ ਹੈ। M&M 2.97 ਫੀਸਦੀ, ਪਾਵਰ ਗਰਿੱਡ 2.65 ਫੀਸਦੀ, ਭਾਰਤੀ ਏਅਰਟੈੱਲ 2.31 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ।
ਮਾਰਕੀਟ ਕੈਪ 'ਚ ਛਾਲ
ਸ਼ੇਅਰ ਬਾਜ਼ਾਰ 'ਚ ਆਈ ਉਛਾਲ ਕਾਰਨ ਨਿਵੇਸ਼ਕਾਂ ਦੀ ਦੌਲਤ 'ਚ ਜ਼ਬਰਦਸਤ ਉਛਾਲ ਆਇਆ ਹੈ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 287.89 ਲੱਖ ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਬੰਦ ਵਿੱਚ 285.66 ਲੱਖ ਕਰੋੜ ਰੁਪਏ ਸੀ। ਯਾਨੀ ਨਿਵੇਸ਼ਕਾਂ ਦੀ ਦੌਲਤ 'ਚ 2.23 ਲੱਖ ਕਰੋੜ ਰੁਪਏ ਦਾ ਉਛਾਲ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ