Stock Market Closing: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਬੈਂਕ ਨਿਫਟੀ 'ਚ ਭਾਰੀ ਗਿਰਾਵਟ
Share Market Update: ਬੈਂਕਿੰਗ ਸ਼ਟੋਕਸ 'ਤੇ ਦਬਾਅ ਬਣਿਆ ਹੋਇਆ ਹੈ। ਬੈਂਕ ਨਿਫਟੀ ਵਿੱਚ ਸ਼ਾਮਲ 12 ਸਟਾਕਾਂ ਵਿੱਚੋਂ 11 ਸਟਾਕ ਡਿੱਗ ਕੇ ਬੰਦ ਹੋਏ ਹਨ।
Stock Market Closing On 20th February 2023: ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਸਵੇਰ ਵੇਲੇ ਬਾਜ਼ਾਰ ਹਰੇ ਨਿਸ਼ਾਨ ਨਾਲ ਖੁੱਲ੍ਹਿਆ ਹੋਇਆ ਸੀ। ਪਰ ਦਿਨ 'ਚ ਮੁਨਾਫਾ ਬੁਕਿੰਗ ਕਾਰਨ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। ਅਤੇ ਅੱਜ ਦੇ ਕਾਰੋਬਾਰੀ ਸੈਸ਼ਨ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 311 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 100 ਅੰਕਾਂ ਦੀ ਗਿਰਾਵਟ ਨਾਲ 17,844 ਅੰਕ 'ਤੇ ਬੰਦ ਹੋਇਆ।
ਸੈਕਟਰ ਅੱਪਡੇਟ
ਬਾਜ਼ਾਰ 'ਚ ਗਿਰਾਵਟ ਦਾ ਮੁੱਖ ਕਾਰਨ ਬੈਂਕਿੰਗ ਸਟਾਕਾਂ 'ਚ ਮੁਨਾਫਾ ਬੁਕਿੰਗ ਸੀ। ਬੈਂਕ ਨਿਫਟੀ 1.05 ਫੀਸਦੀ ਜਾਂ 430 ਅੰਕ ਡਿੱਗ ਕੇ 40,701 'ਤੇ ਬੰਦ ਹੋਇਆ। ਬੈਂਕ ਨਿਫਟੀ 'ਚ ਸ਼ਾਮਲ 12 'ਚੋਂ 11 ਸਟਾਕ ਗਿਰਾਵਟ ਨਾਲ ਬੰਦ ਹੋਏ। ਇਸ ਤੋਂ ਇਲਾਵਾ ਐਨਰਜੀ, ਐੱਫ.ਐੱਮ.ਸੀ.ਜੀ., ਧਾਤੂ, ਫਾਰਮਾ ਸੈਕਟਰ ਦੇ ਸ਼ੇਅਰ ਡਿੱਗ ਕੇ ਬੰਦ ਹੋਏ। ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ, ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰਾਂ 'ਚ ਵੀ ਗਿਰਾਵਟ ਆਈ ਹੈ। ਅੱਜ ਦੇ ਕਾਰੋਬਾਰ 'ਚ ਸਿਰਫ ਆਟੋ ਅਤੇ ਆਈਟੀ ਸੈਕਟਰ ਦੇ ਸ਼ੇਅਰਾਂ 'ਚ ਹੀ ਉਛਾਲ ਦੇਖਣ ਨੂੰ ਮਿਲਿਆ ਹੈ। ਨਿਫਟੀ ਮਿਡਕੈਪ 50 ਅਤੇ ਨਿਫਟੀ ਸਮਾਲ ਕੈਪ 100 ਵੀ ਹੇਠਾਂ ਡਿੱਗ ਕੇ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 12 ਵਧੇ ਅਤੇ 18 ਘਾਟੇ ਨਾਲ ਬੰਦ ਹੋਏ। ਨਿਫਟੀ ਦੇ 50 'ਚੋਂ 19 ਸਟਾਕ ਵਾਧੇ ਦੇ ਨਾਲ ਬੰਦ ਹੋਏ, ਜਦਕਿ 31 ਘਾਟੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ: ਭਾਰਤੀਆਂ ਨੇ ਦਸੰਬਰ ‘ਚ ਵਿਦੇਸ਼ ਯਾਤਰਾ ‘ਤੇ ਖਰਚ ਕੀਤੇ 1.137 ਅਰਬ ਡਾਲਰ, RBI ਨੇ ਜਾਰੀ ਕੀਤੇ ਅੰਕੜੇ
ਤੇਜ਼ੀ ਨਾਲ ਡਿੱਗਣ ਵਾਲੇ ਸ਼ੇਅਰ
ਅੱਜ ਦੇ ਕਾਰੋਬਾਰੀ ਸੈਸ਼ਨ 'ਚ ਅਲਟਰਾਟੈੱਕ ਸੀਮੈਂਟ 1.75 ਫੀਸਦੀ, ਟੈੱਕ ਮਹਿੰਦਰਾ 1.35 ਫੀਸਦੀ, ਪਾਵਰ ਗਰਿੱਡ 0.91 ਫੀਸਦੀ, ਟਾਟਾ ਮੋਟਰਜ਼ 0.67 ਫੀਸਦੀ, ਇਨਫੋਸਿਸ 0.62 ਫੀਸਦੀ, ਐਚਸੀਐਲ ਟੈਕ 0.47 ਫੀਸਦੀ, ਮਹਿੰਦਰਾ 0.47 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦਕਿ ਮਾਰੂਤੀ ਸੁਜ਼ੂਕੀ 1.33 ਫੀਸਦੀ, ਐਚਡੀਐਫਸੀ 1.33 ਫੀਸਦੀ, ਕੋਟਕ ਮਹਿੰਦਰਾ 1.26 ਫੀਸਦੀ, ਆਈਸੀਆਈਸੀਆਈ ਬੈਂਕ 1.18 ਫੀਸਦੀ, ਐਸਬੀਆਈ 1.09 ਫੀਸਦੀ ਡਿੱਗ ਕੇ ਬੰਦ ਹੋਏ।
ਨਿਵੇਸ਼ਕਾਂ ਨੂੰ ਨੁਕਸਾਨ
ਅੱਜ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 1 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਘੱਟ ਕੇ 265.91 ਲੱਖ ਕਰੋੜ ਰੁਪਏ ਰਹਿ ਗਿਆ, ਜੋ ਸ਼ੁੱਕਰਵਾਰ, 17 ਫਰਵਰੀ ਨੂੰ 266.90 ਲੱਖ ਕਰੋੜ ਰੁਪਏ ਸੀ। ਯਾਨੀ ਸੋਮਵਾਰ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ ਕਰੀਬ 99,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਚੱਪਲਾਂ, ਸੈਂਡਲ ਜਾਂ ਫਲੋਟਰਸ ਪਾ ਕੇ ਚਲਾਉਂਦੇ ਹੋ ਬਾਈਕ, ਟ੍ਰੈਫਿਕ ਪੁਲਿਸ ਕੱਟੇਗੀ ਤੁਹਾਡਾ ਚਲਾਨ, ਹੋਏਗਾ ਮੋਟਾ ਜ਼ੁਰਮਾਨਾ