Stock Market Closing: ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ! 6.22 ਲੱਖ ਕਰੋੜ ਰੁਪਏ ਹੋਏ ਸੁਆਹ
Stock Market Closing On 28 Feburary 2024: ਅੱਜ ਦੇ ਕਾਰੋਬਾਰ 'ਚ ਸਭ ਤੋਂ ਵੱਡੀ ਗਿਰਾਵਟ ਐਨਰਜੀ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਨਿਫਟੀ ਦਾ ਊਰਜਾ ਸੂਚਕ ਅੰਕ 2.30 ਫੀਸਦੀ ਤੱਕ ਫਿਸਲ ਗਿਆ। ਬੈਂਕਿੰਗ ਇੰਡੈਕਸ 'ਚ ਵੀ 1.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
Stock Market Closing On 28 Feburary 2024: ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖੀ ਗਈ। ਬੈਂਕਿੰਗ ਤੇ ਊਰਜਾ ਸਟਾਕ 'ਚ ਬਿਕਵਾਲੀ ਕਾਰਨ ਬਾਜ਼ਾਰ ਬੇਹੱਦ ਹੇਠਾਂ ਫਿਸਲ ਗਿਆ। ਸੈਂਸੈਕਸ ਆਪਣੇ ਉੱਚੇ ਪੱਧਰ ਤੋਂ 1000 ਤੇ ਨਿਫਟੀ 300 ਤੋਂ ਵੱਧ ਅੰਕ ਹੇਠ ਡਿੱਗਿਆ ਹੈ।
ਮਿਡ ਕੈਪ ਤੇ ਸਮਾਲ ਕੈਪ ਸ਼ੇਅਰਾਂ 'ਤੇ ਗਿਰਾਵਟ ਦੀ ਸਭ ਤੋਂ ਵੱਧ ਮਾਰ ਪਈ। ਮਿਡਕੈਪ ਇੰਡੈਕਸ 'ਚ ਵੀ 1000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀਐਸਈ ਦਾ ਸੈਂਸੈਕਸ 790 ਅੰਕਾਂ ਦੀ ਗਿਰਾਵਟ ਨਾਲ 72,304 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 247 ਅੰਕਾਂ ਦੀ ਗਿਰਾਵਟ ਨਾਲ 21,951 ਅੰਕਾਂ 'ਤੇ ਬੰਦ ਹੋਇਆ।
ਸੈਕਟਰ ਦੀ ਸਥਿਤੀ
ਅੱਜ ਦੇ ਕਾਰੋਬਾਰ 'ਚ ਸਭ ਤੋਂ ਵੱਡੀ ਗਿਰਾਵਟ ਐਨਰਜੀ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਨਿਫਟੀ ਦਾ ਊਰਜਾ ਸੂਚਕ ਅੰਕ 2.30 ਫੀਸਦੀ ਤੱਕ ਫਿਸਲ ਗਿਆ। ਬੈਂਕਿੰਗ ਇੰਡੈਕਸ 'ਚ ਵੀ 1.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਆਟੋ, ਆਈਟੀ, ਫਾਰਮਾ, ਐਫਐਮਸੀਜੀ, ਧਾਤੂ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ, ਤੇਲ ਤੇ ਗੈਸ ਸੈਕਟਰ ਦੇ ਸਟਾਕ ਗਿਰਾਵਟ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰ 'ਚ ਮਿਡਕੈਪ ਤੇ ਸਮਾਲ ਕੈਪ ਸ਼ੇਅਰਾਂ 'ਚ ਬਿਕਵਾਲੀ ਕਾਰਨ ਉਥਲ-ਪੁਥਲ ਰਹੀ। ਨਿਫਟੀ ਮਿਡਕੈਪ ਇੰਡੈਕਸ 952 ਅੰਕ ਤੇ ਸਮਾਲ ਕੈਪ ਇੰਡੈਕਸ 302 ਅੰਕ ਡਿੱਗ ਕੇ ਬੰਦ ਹੋਇਆ।
ਇਹ ਵੀ ਪੜ੍ਹੋ: Mahindra Thar: ਮਹਿੰਦਰਾ ਨੇ ਲਾਂਚ ਕੀਤਾ ਥਾਰ ਦਾ ਸਪੈਸ਼ਲ 'ਅਰਥ ਐਡੀਸ਼ਨ', 15.40 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਕੀਮਤ
6 ਲੱਖ ਕਰੋੜ ਤੋਂ ਵੱਧ ਸਵਾਹ
ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਦੀ ਸੁਨਾਮੀ ਕਾਰਨ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਮੁੱਲ 'ਚ ਭਾਰੀ ਗਿਰਾਵਟ ਆਈ ਹੈ। BSE 'ਤੇ ਸੂਚੀਬੱਧ ਸਟਾਕਾਂ ਦਾ ਬਾਜ਼ਾਰ ਮੁੱਲ ਘਟ ਕੇ 385.75 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ ਜੋ ਪਿਛਲੇ ਸੈਸ਼ਨ 'ਚ 391.97 ਲੱਖ ਕਰੋੜ ਰੁਪਏ ਸੀ। ਅੱਜ ਦੇ ਕਾਰੋਬਾਰ 'ਚ ਮਾਰਕੀਟ ਕੈਪ 'ਚ 6.22 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।