IndiGo ਰਾਹੀਂ ਕਿਤੇ ਜਾਣਾ ਹੈ ਤਾਂ ਹੋ ਜਾਓ ਸਾਵਧਾਨ ! ਦੇਸ਼ ਭਰ 'ਚ ਠੱਪ ਹੋਇਆ ਸਿਸਟਮ, ਥਾਂ-ਥਾਂ ਫਸੇ ਯਾਤਰੀ, Airline ਨੇ ਮੰਗੀ ਮੁਆਫ਼ੀ
IndiGo: ਸਿਸਟਮ ਦੀ ਖ਼ਰਾਬੀ ਕਾਰਨ ਫਲਾਈਟਾਂ ਨਹੀਂ ਉਡਾ ਸਕਣਗੀਆਂ ਤੇ ਜ਼ਮੀਨੀ ਸੇਵਾ ਵੀ ਬੰਦ ਹੋ ਗਈ ਹੈ। ਯਾਤਰੀਆਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਸਮੱਸਿਆ ਕਦੋਂ ਤੱਕ ਜਾਰੀ ਰਹੇਗੀ।
IndiGo: ਇੰਡੀਗੋ ਏਅਰਲਾਈਨਜ਼ (indigo airlines ) ਦਾ ਸਿਸਟਮ ਸ਼ਨੀਵਾਰ ਨੂੰ ਅਚਾਨਕ ਠੱਪ ਹੋ ਗਿਆ। ਇਸ ਕਾਰਨ ਦੇਸ਼ ਭਰ ਦੇ ਵੱਖ-ਵੱਖ ਹਵਾਈ ਅੱਡਿਆਂ 'ਤੇ ਯਾਤਰੀ ਫਸੇ ਹੋਏ ਹਨ। ਯਾਤਰੀਆਂ ਨੇ DGCA ਨੂੰ ਮਦਦ ਦੀ ਅਪੀਲ ਕੀਤੀ ਹੈ। ਇਹ ਸੰਕਟ ਸਵੇਰੇ 12.30 ਵਜੇ ਸ਼ੁਰੂ ਹੋਇਆ। ਇਸ ਕਾਰਨ ਨਾ ਸਿਰਫ਼ ਉਡਾਣਾਂ ਨਹੀਂ ਚੱਲ ਸਕੀਆਂ ਸਗੋਂ ਜ਼ਮੀਨੀ ਸੇਵਾ ਵੀ ਬੰਦ ਹੋ ਗਈ ਹੈ। ਇਸ ਕਾਰਨ ਯਾਤਰੀ ਪ੍ਰੇਸ਼ਾਨ ਹਨ। ਇੰਡੀਗੋ ਏਅਰਲਾਈਨਜ਼ ਨੇ ਇਸ ਸਮੱਸਿਆ ਲਈ ਯਾਤਰੀਆਂ ਤੋਂ ਮੁਆਫੀ ਮੰਗੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਈ ਯਾਤਰੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਲਿਖਿਆ ਹੈ। ਇਸ ਤਕਨੀਕੀ ਖ਼ਰਾਬੀ ਕਾਰਨ ਯਾਤਰੀ ਨਾ ਤਾਂ ਫਲਾਈਟਾਂ 'ਚ ਸਵਾਰ ਹੋ ਸਕਦੇ ਹਨ ਅਤੇ ਨਾ ਹੀ ਟਿਕਟਾਂ ਬੁੱਕ ਕਰ ਸਕਦੇ ਹਨ। ਯਾਤਰਾ 'ਚ ਦੇਰੀ ਹੋਣ ਕਾਰਨ ਯਾਤਰੀ ਹਵਾਈ ਅੱਡੇ 'ਤੇ ਫਸੇ ਹੋਏ ਹਨ ਤੇ ਨਿਰਾਸ਼ ਹਨ।
#6ETravelAdvisory : We are currently experiencing a temporary system slowdown across our network, affecting our website and booking system. As a result, customers may face increased wait times, including slower check-ins and longer queues at the airport. (1/3)
— IndiGo (@IndiGo6E) October 5, 2024
ਇੰਡੀਗੋ ਨੇ ਲਿਖਿਆ ਹੈ ਕਿ ਸਾਡੇ ਨੈੱਟਵਰਕ 'ਤੇ ਮਾਮੂਲੀ ਸਮੱਸਿਆ ਆਈ ਹੈ। ਇਸ ਕਾਰਨ ਇੰਡੀਗੋ ਦੀ ਵੈੱਬਸਾਈਟ ਅਤੇ ਬੁਕਿੰਗ ਸਿਸਟਮ ਕੰਮ ਨਹੀਂ ਕਰ ਰਿਹਾ ਹੈ। ਇਸ ਕਾਰਨ ਗਾਹਕ ਨੂੰ ਚੈੱਕ-ਇਨ ਕਰਨ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਾਡੀ ਟੀਮ ਇਸ ਨੂੰ ਠੀਕ ਕਰਨ 'ਚ ਲੱਗੀ ਹੋਈ ਹੈ। ਸਾਨੂੰ ਅਸੁਵਿਧਾ ਲਈ ਖੇਦ ਹੈ। ਅਸੀਂ ਜਿੰਨੀ ਜਲਦੀ ਹੋ ਸਕੇ ਸਥਿਤੀ ਨੂੰ ਠੀਕ ਕਰਾਂਗੇ।
ਹਵਾਈ ਅੱਡੇ 'ਤੇ ਰੇਲਵੇ ਸਟੇਸ਼ਨ ਵਰਗੇ ਦ੍ਰਿਸ਼
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਰੋਜ਼ਾਨਾ ਲਗਭਗ 2000 ਉਡਾਣਾਂ ਚਲਾਉਂਦੀ ਹੈ। ਇਨ੍ਹਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਇਸ ਕਾਰਨ ਇਹ ਸੰਕਟ ਹੋਰ ਵੱਡਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਲਿਖਿਆ ਕਿ ਇੰਡੀਗੋ ਨਵੇਂ ਜਹਾਜ਼ ਖਰੀਦ ਰਹੀ ਹੈ ਪਰ ਜ਼ਮੀਨੀ ਸੇਵਾ ਵਧਾਉਣ ਲਈ ਕੁਝ ਨਹੀਂ ਕਰਨਾ ਚਾਹੁੰਦੀ। ਅਸੀਂ ਘੰਟਿਆਂ ਬੱਧੀ ਫਸੇ ਹੋਏ ਹਾਂ ਅਤੇ ਕੁਝ ਨਹੀਂ ਹੋ ਰਿਹਾ। ਬਜ਼ੁਰਗ ਵੀ ਚਿੰਤਤ ਹਨ। ਡੀਜੀਸੀਏ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਯੂਜ਼ਰ ਨੇ ਏਅਰਪੋਰਟ ਨੂੰ ਰੇਲਵੇ ਸਟੇਸ਼ਨ ਵਰਗਾ ਦੱਸਿਆ ਹੈ।
Technical Glitch at @IndiGo6E
— Professor (@Masterji_UPWale) October 5, 2024
Airport looks like Railway Station #indigo #monopoly #delays pic.twitter.com/fFfMf64G5o