IT Raid: ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਬੈਂਕਾਂ 'ਤੇ ਕੀਤੀ ਵੱਡੀ ਕਾਰਵਾਈ, ਛਾਪੇਮਾਰੀ 'ਚ 1000 ਕਰੋੜ ਦੀ ਹੇਰਾਫੇਰੀ ਦਾ ਖੁਲਾਸਾ
Cooperative Bank IT Raids: ਇਨਕਮ ਟੈਕਸ ਵਿਭਾਗ ਨੇ ਇਸ ਰਾਜ ਦੇ ਕਈ ਬੈਂਕਾਂ 'ਤੇ ਛਾਪੇਮਾਰੀ ਕੀਤੀ ਹੈ। ਬੈਂਕਾਂ 'ਤੇ 1000 ਕਰੋੜ ਰੁਪਏ ਦੀ ਟੈਕਸ ਚੋਕੀ ਦਾ ਇਲਜ਼ਾਮ ਹੈ ਅਤੇ ਆਈ.ਟੀ ਵਿਭਾਗ ਨੇ ਫਰਜ਼ੀ ਖਰਚੇ ਦਾ ਖੁਲਾਸਾ ਕੀਤਾ ਹੈ।
IT Raid on Co-operative Bank: ਆਮਦਨ ਕਰ ਵਿਭਾਗ (Income Tax Department) ਨੇ ਕਰਨਾਟਕ 'ਚ ਕੁਝ ਬੈਂਕਾਂ 'ਤੇ ਵੱਡੀ ਕਾਰਵਾਈ ਕਰਦੇ ਹੋਏ 1,000 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਕੀਤਾ ਹੈ। ਆਮਦਨ ਕਰ ਵਿਭਾਗ ਨੇ ਕਰਨਾਟਕ ਦੇ ਸਹਿਕਾਰੀ ਬੈਂਕਾਂ (IT Raid on Cooperative Banks) 'ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਵਿੱਚ ਆਈਟੀ ਵਿਭਾਗ ਨੇ ਕਥਿਤ ਬੇਨਿਯਮੀਆਂ ਦਾ ਪਤਾ ਲਗਾਇਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਮੰਗਲਵਾਰ ਨੂੰ ਇਹ ਖੁਲਾਸਾ ਕੀਤਾ ਹੈ। ਦੱਸਣਯੋਗ ਹੈ ਕਿ ਕਰਨਾਟਕ 'ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ (Karnataka Elections 2023) ਵੀ ਹੋਣ ਜਾ ਰਹੀਆਂ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਉੱਥੇ ਪ੍ਰਚਾਰ 'ਚ ਰੁੱਝੀਆਂ ਹੋਈਆਂ ਹਨ।
ਸਹਿਕਾਰੀ ਬੈਂਕ ਕਰ ਰਹੇ ਸੀ ਟੈਕਸ ਦੀ ਚੋਰੀ
ਇਸ ਛਾਪੇਮਾਰੀ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਪ੍ਰਤੱਖ ਕਰ ਬੋਰਡ ਨੇ ਕਿਹਾ ਹੈ ਕਿ ਆਮਦਨ ਕਰ ਵਿਭਾਗ ਨੇ ਕਈ ਸਹਿਕਾਰੀ ਬੈਂਕਾਂ ਦੇ 16 ਕੰਪਲੈਕਸਾਂ 'ਚ ਆਪਣੀ ਜਾਂਚ ਕੀਤੀ ਹੈ। ਇਹ ਜਾਂਚ 31 ਮਾਰਚ 2023 ਨੂੰ ਸ਼ੁਰੂ ਕੀਤੀ ਗਈ ਸੀ। ਇਨਕਮ ਟੈਕਸ ਵਿਭਾਗ ਨੂੰ ਸ਼ੱਕ ਹੈ ਕਿ ਇਹ ਬੈਂਕ ਆਪਣੇ ਗਾਹਕਾਂ ਦੇ ਵੱਖ-ਵੱਖ ਕਾਰੋਬਾਰਾਂ ਤੋਂ ਪੈਸਾ ਡਾਇਵਰਟ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਟੈਕਸ ਦੇਣਦਾਰੀਆਂ ਨੂੰ ਬਚਾਇਆ ਜਾ ਸਕੇ। ਇਸ ਤਲਾਸ਼ੀ ਦੌਰਾਨ ਆਮਦਨ ਕਰ ਵਿਭਾਗ ਨੇ 3.3 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ 2 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਵੀ ਜ਼ਬਤ ਕੀਤੇ ਹਨ।
ਬੈਂਕਾਂ ਨੇ ਕੇਵਾਈਸੀ ਨਿਯਮਾਂ ਦੀ ਨਹੀਂ ਕੀਤੀ ਪਾਲਣਾ
ਸੀ.ਬੀ.ਡੀ.ਟੀ., ਇਨਕਮ ਟੈਕਸ ਵਿਭਾਗ ਦੇ ਅਨੁਸਾਰ, ਸਬੂਤਾਂ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਫਰਜ਼ੀ ਸੰਸਥਾਵਾਂ ਦੇ ਨਾਮ 'ਤੇ ਸਹਿਕਾਰੀ ਬੈਂਕ ਆਪਣੇ ਗਾਹਕਾਂ ਜਿਵੇਂ ਕਿ ਰੀਅਲ ਅਸਟੇਟ ਕੰਪਨੀਆਂ, ਠੇਕੇਦਾਰਾਂ ਆਦਿ ਨਾਲ ਸਬੰਧਤ ਲੋਕਾਂ ਦਾ ਪੈਸਾ ਕੇਵਾਈਸੀ ਪ੍ਰਕਿਰਿਆ ਤੋਂ ਬਿਨਾਂ ਡਾਇਵਰਟ ਕਰ ਰਹੇ ਹਨ। ਉਹ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਪੈਸਿਆਂ ਦਾ ਲੈਣ-ਦੇਣ ਕਰ ਰਹੇ ਸਨ। ਆਈਟੀ ਵਿਭਾਗ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਸਹਿਕਾਰੀ ਬੈਂਕ ਦੇ ਇਨ੍ਹਾਂ ਖਾਤਿਆਂ ਵਿੱਚ ਜਮ੍ਹਾਂ ਰਕਮ ਬਾਅਦ ਵਿੱਚ ਖਾਤੇ ਵਿੱਚੋਂ ਕਢਵਾਈ ਗਈ ਸੀ। ਇਸ ਦੇ ਲਈ ਬੈਂਕ ਨੇ ਗਾਹਕਾਂ ਦੇ ਪੈਸੇ ਦੇ ਅਸਲ ਸਰੋਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਆਰਬੀਆਈ ਦੇ ਨਿਯਮਾਂ ਮੁਤਾਬਕ ਸਾਰੇ ਗਾਹਕਾਂ ਦੇ ਕੇਵਾਈਸੀ ਨੂੰ ਪੂਰਾ ਕਰਨਾ ਬੈਂਕਾਂ ਦੀ ਜ਼ਿੰਮੇਵਾਰੀ ਹੈ।