ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕੀਤਾ ਹੈ ਕਿ 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਈਟੀਆਰ ਨਹੀਂ ਭਰਨਾ ਪਏਗਾ। ਵਿੱਤ ਮੰਤਰੀ ਨੇ ਆਮ ਬਜਟ ਪੇਸ਼ ਕਰਦਿਆਂ ਕਿਹਾ ਕਿ ਛੋਟੇ ਟੈਕਸਦਾਤਾਵਾਂ ਦੇ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ। ਇਸ ਤਰਤੀਬ ਵਿੱਚ ਪ੍ਰਵਾਸੀ ਭਾਰਤੀਆਂ ਦੇ ਟੈਕਸ ਵਿਵਾਦਾਂ ਦਾ ਹੱਲ ਆਨਲਾਈਨ ਕੀਤਾ ਜਾਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿਚ 2021-22 ਦਾ ਬਜਟ ਪੇਸ਼ ਕਰ ਰਹੀ ਹੈ। ਕੋਰੋਨਾ ਕਾਲ 'ਚ ਬਜਟ ਪੇਸ਼ ਕਰ ਰਹੀ ਵਿੱਤ ਮੰਤਰੀ ਨੇ ਕਿਹਾ ਕਿ ਪਿਛਲਾ ਸਾਲ ਦੇਸ਼ ਲਈ ਬਹੁਤ ਮੁਸ਼ਕਲ ਸੀ, ਅਜਿਹੀ ਸਥਿਤੀ ਵਿਚ ਇਹ ਬਜਟ ਉਸ ਸਮੇਂ ਆ ਰਿਹਾ ਹੈ ਜਦੋਂ ਬਹੁਤ ਸਾਰੇ ਸੰਕਟ ਹਨ। ਕੋਰੋਨਾ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਨੂੰ ਗੈਸ ਤੇ ਰਾਸ਼ਨ ਦਿੱਤਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਕੋਰੋਨਾ ਕਾਲ ਦੌਰਾਨ ਪੰਜ ਮਿੰਨੀ ਬਜਟ ਪੇਸ਼ ਕੀਤੇ ਸੀ।

ਇਹ ਵੀ ਪੜ੍ਹੋਲੱਖਾ ਸਿਧਾਣਾ ਦੀ ਹਮਾਇਤ 'ਚ ਉੱਠਿਆ ਪਿੰਡ, ਮਤਾ ਪਾਸ ਕਰ ਕੀਤਾ ਐਲਾਨ

ਹੁਣ ਜਾਣੋ ਵਿੱਤ ਮੰਤਰੀ ਦੇ ਬਜਟ ਭਾਸ਼ਣ ਵਿੱਚ ਇੱਕ ਘੰਟੇ 'ਚ ਕਿਹੜੇ ਵੱਡੇ ਐਲਾਨ ਕੀਤੇ:-

- ਕੋਰੋਨਾ ਮਹਾਮਾਰੀ ਨੇ ਚੁਣੌਤੀਆਂ ਵਧਾ ਦਿੱਤੀਆਂ।

- ਕਿਸਾਨਾਂ ਦੇ ਖਾਤੇ ਵਿੱਚ ਪੈਸਾ ਭੇਜਿਆ ਗਿਆ।

- ਇਸ ਲਈ ਸਵੈ-ਨਿਰਭਰ ਤੰਦਰੁਸਤ ਭਾਰਤ ਯੋਜਨਾ, 64180 ਕਰੋੜ ਦਾ ਐਲਾਨ ਕੀਤਾ ਗਿਆ।

- ਸਿਹਤ ਬਜਟ ਵਿੱਚ ਵਾਧਾ ਕੀਤਾ ਗਿਆ।

- ਵਿਕਾਸ ਵਿੱਤੀ ਸੰਸਥਾ (DFI) ਦਾ ਐਲਾਨ।

- ਰੇਲਵੇ, NHAI, ਏਅਰਪੋਰਟ ਅਥਾਰਟੀ ਕੋਲ ਹੁਣ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਆਪਣੇ ਪੱਧਰ 'ਤੇ ਪਾਸ ਕਰਨ ਦੀ ਸ਼ਕਤੀ।

- ਰਾਸ਼ਟਰੀ ਰੇਲ ਯੋਜਨਾ 2030 ਤਿਆਰ ਕੀਤੀ ਗਈ, ਰੇਲਵੇ ਨੂੰ 1.10 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ।

- ਉਜਵਲਾ ਯੋਜਨਾ ਤਹਿਤ ਇੱਕ ਕਰੋੜ ਹੋਰ ਲਾਭਪਾਤਰੀ ਸ਼ਾਮਲ ਕੀਤੇ ਜਾਣਗੇ।

- ਸਟਾਰਟ-ਅਪ ਲਈ ਵੱਡਾ ਐਲਾਨ- ਇੱਕ ਪ੍ਰਤੀਸ਼ਤ ਕੰਪਨੀਆਂ ਨੂੰ ਬਗੈਰ ਕਿਸੇ ਰੋਕ ਦੇ ਕੰਮ ਕਰਨ ਲਈ ਮਨਜ਼ੂਰੀ ਦਿੱਤੀ।

- ਖੇਤੀਬਾੜੀ ਦੇ ਕਰਜ਼ੇ ਦੇ ਟੀਚੇ ਨੂੰ ਵਧਾ ਕੇ 16 ਲੱਖ ਕਰੋੜ ਕਰ ਦਿੱਤਾ ਜਾਵੇਗਾ।

- ਐਮਐਸਐਮਈ ਸੈਕਟਰ ਲਈ ਬਜਟ ਵਧਿਆ ਗਿਆ।

- ਦੇਸ਼ ਵਿਚ ਲਗਪਗ 100 ਨਵੇਂ ਮਿਲਟਰੀ ਸਕੂਲਾਂ ਦਾ ਐਲਾਨ।

- ਲੇਹ ਵਿੱਚ ਕੇਂਦਰੀ ਯੂਨੀਵਰਸਿਟੀ ਦਾ ਗਠਨ ਕੀਤਾ ਜਾਵੇਗਾ।

- ਨਿਊਂ ਸਪੇਸ ਇੰਡੀਆ ਲਿਮਟਿਡ PSLV-CS51 ਨੂੰ ਲਾਂਚ ਕਰੇਗੀ।

- ਇਸ ਸਾਲ ਦੀ ਜਨਗਣਨਾ ਪਹਿਲੀ ਡਿਜੀਟਲ ਜਨਗਣਨਾ ਹੋਵੇਗੀ।

- 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਜ਼ਰੂਰਤ ਨਹੀਂ ਹੋਏਗੀ।

ਇਹ ਵੀ ਪੜ੍ਹੋ:  Budget 2021 for Agriculture:ਵਿੱਤ ਮੰਤਰੀ ਨੇ ਮੁੜ ਕੀਤਾ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਦਾਅਵਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904