Telecom Sector Hiring: ਟੈਲੀਕਾਮ ਸੈਕਟਰ 'ਚ ਆਵੇਗੀ ਨੌਕਰੀਆਂ ਦੀ ਬਹਾਰ! Jio, Airtel ਸਣੇ ਕੁੱਝ ਕੰਪਨੀਆਂ ਕਰਮਚਾਰੀਆਂ ਦੀ ਵਧਾਉਣਗੀਆਂ ਗਿਣਤੀ - ਜਾਣੋ ਕਿੰਨੀਆਂ Jobs ਹੋਣਗੀਆਂ ਉਪਲਬਧ
Telecom Sector Hiring: ਵਿੱਤੀ ਸਾਲ 2024 'ਚ ਟੈਲੀਕਾਮ ਸੈਕਟਰ 'ਚ ਵੱਡੇ ਪੱਧਰ 'ਤੇ ਭਰਤੀ ਕੀਤੀ ਜਾ ਸਕਦੀ ਹੈ। Jio, Airtel ਤੇ Vodafone Idea ਆਪਣੇ ਕਰਮਚਾਰੀਆਂ ਨੂੰ ਵੱਡੇ ਪੱਧਰ 'ਤੇ ਵਧਾ ਸਕਦੇ ਹਨ।
Jobs in Telecom Sector: ਦੇਸ਼ ਦੇ ਟੈਲੀਕਾਮ ਸੈਕਟਰ 'ਚ ਜਲਦ ਹੀ ਟੈਲੀਕਾਮ ਸੈਕਟਰ 'ਚ ਨੌਕਰੀਆਂ (Jobs in Telecom Sector) ਆ ਸਕਦੀਆਂ ਹਨ। ਰਿਲਾਇੰਸ ਜਿਓ (Reliance Jio), ਵੋਡਾਫੋਨ ਆਈਡੀਆ (Vodafone Idea), ਭਾਰਤੀ ਏਅਰਟੈੱਲ ਵਰਗੀਆਂ ਦਿੱਗਜ ਕੰਪਨੀਆਂ ਜਲਦ ਹੀ ਆਪਣੇ ਕਰਮਚਾਰੀਆਂ ਦੀ ਗਿਣਤੀ 25 ਫੀਸਦੀ ਤੱਕ ਵਧਾ ਸਕਦੀਆਂ ਹਨ। ਇਕਨਾਮਿਕ ਟਾਈਮਜ਼ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵਿੱਤੀ ਸਾਲ 2024 ਤੱਕ ਕੰਪਨੀਆਂ ਨੂੰ 5G ਤਕਨੀਕ ਦੇ ਵਿਸਥਾਰ ਲਈ ਜ਼ਿਆਦਾ ਤੋਂ ਜ਼ਿਆਦਾ ਕਰਮਚਾਰੀਆਂ ਦੀ ਜ਼ਰੂਰਤ ਹੋਵੇਗੀ। ਅਜਿਹੇ 'ਚ ਉਹ ਜਲਦ ਹੀ ਨਵੇਂ ਲੋਕਾਂ ਦੀ ਭਰਤੀ ਕਰ ਸਕਦੀ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੇ ਕੁੱਝ ਸਮੇਂ ਲਈ ਨਵੀਂ ਭਰਤੀ 'ਤੇ ਕਟੌਤੀ ਕੀਤੀ ਸੀ ਪਰ ਵਿੱਤੀ ਸਾਲ 2023 'ਚ ਇੱਕ ਵਾਰ ਫਿਰ ਤੋਂ ਵੱਡੇ ਪੱਧਰ 'ਤੇ ਭਰਤੀਆਂ ਕੀਤੀਆਂ ਗਈਆਂ ਹਨ।
30 ਤੋਂ 40 ਫ਼ੀਸਦੀ ਤੱਕ ਹੋਵੇਗੀ ਭਾਰੀ
ਦੂਜੇ ਪਾਸੇ ਅੰਗਰੇਜ਼ੀ ਪੋਰਟਲ ਮਿੰਟ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਜਨਵਰੀ 2023 ਤੋਂ ਭਾਰਤ ਦੇ ਟੈਲੀਕਾਮ ਸੈਕਟਰ 'ਚ ਭਰਤੀ 'ਚ 40 ਤੋਂ 45 ਫੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਗਲੇ 3 ਤੋਂ 6 ਮਹੀਨਿਆਂ 'ਚ ਦੇਸ਼ 'ਚ 5ਜੀ ਦੇ ਵਧਦੇ ਪ੍ਰਭਾਵ ਨਾਲ ਨਵੀਂ ਭਰਤੀ ਦੀ ਰਫਤਾਰ 'ਚ 30 ਤੋਂ 36 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਇੰਫੋਕਾਮ ਨੇ ਕਿਹਾ ਸੀ ਕਿ ਉਹ ਹੁਣ ਦੇਸ਼ ਭਰ 'ਚ 26 ਗੀਗਾਹਰਟਜ਼ ਮਿਲੀਮੀਟਰ (26 gigahertz millimetre) ਦੀ ਰਫ਼ਤਾਰ ਨਾਲ 5ਜੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
ਇਸ ਦੇ ਨਾਲ ਹੀ ਕੰਪਨੀ ਨੇ 2 gigahertz ਪ੍ਰਤੀ ਸਕਿੰਟ ਦੀ ਅਧਿਕਤਮ ਸਪੀਡ ਦਾ ਵੀ ਦਾਅਵਾ ਕੀਤਾ ਹੈ। ਅਜਿਹੇ 'ਚ ਦੇਸ਼ 'ਚ 5ਜੀ ਦੇ ਵਧਦੇ ਪ੍ਰਭਾਵ ਕਾਰਨ ਆਉਣ ਵਾਲੇ ਸਮੇਂ 'ਚ ਕੰਪਨੀ 'ਚ ਨਵੀਂ ਹਾਇਰਿੰਗ (New Hiring in Jio) ਦੀ ਸੰਭਾਵਨਾ ਵਧ ਗਈ ਹੈ। ਦੂਜੇ ਪਾਸੇ, ਭਾਰਤੀ ਏਅਰਟੈੱਲ (Bharti Airtel) ਦੀ ਵਧਦੀ 5ਜੀ ਸੇਵਾ ਦੇ ਕਾਰਨ, ਕੰਪਨੀ ਨੂੰ ਛੇਤੀ ਹੀ ਵੱਡੇ ਪੱਧਰ 'ਤੇ ਭਰਤੀ ਦੀ ਲੋੜ ਪੈ ਸਕਦੀ ਹੈ।
ਵੋਡਾਫੋਨ ਆਈਡੀਆ ਨੂੰ ਪ੍ਰਮੋਟਰ ਸਮੂਹ ਦਾ ਮਿਲਿਆ ਸਮਰਥਨ
ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਨੇ ਸੋਮਵਾਰ ਨੂੰ ਆਪਣੇ ਸ਼ੇਅਰਧਾਰਕਾਂ ਨੂੰ ਸੂਚਿਤ ਕੀਤਾ ਹੈ ਕਿ ਉਸ ਨੂੰ ਆਪਣੇ ਪ੍ਰਮੋਟਰ ਸਮੂਹ ਤੋਂ 2,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਭਰੋਸਾ ਮਿਲਿਆ ਹੈ। ਦੱਸ ਦੇਈਏ ਕਿ ਕੰਪਨੀ 'ਤੇ 30 ਜੂਨ 2023 ਤੱਕ ਕੁੱਲ 2.11 ਲੱਖ ਰੁਪਏ ਦਾ ਕਰਜ਼ਾ ਸੀ, ਜਿਸ 'ਚੋਂ ਉਸ ਨੂੰ 2000 ਕਰੋੜ ਰੁਪਏ ਦਾ ਕਰਜ਼ਾ ਤੁਰੰਤ ਵਾਪਸ ਕਰਨ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ, ਕੰਪਨੀ ਦੇ ਪ੍ਰਮੋਟਰ ਸਮੂਹ ਨੇ ਵੋਡਾਫੋਨ ਆਈਡੀਆ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ ਹੈ।