(Source: ECI/ABP News/ABP Majha)
LIC Agent Job: ਨੌਕਰੀ ਦੇ ਨਾਲ-ਨਾਲ ਤੁਸੀਂ LIC ਏਜੰਟ ਬਣ ਕੇ ਕਮਾ ਸਕਦੇ ਹੋ ਚੋਖਾ ਪੈਸਾ
ਭਾਰਤੀ ਜੀਵਨ ਬੀਮਾ ਨਿਗਮ (LIC) ਭਾਰਤ ਦੀਆਂ ਬੀਮਾ ਕੰਪਨੀਆਂ ਵਿਚੋਂ ਸਭ ਤੋਂ ਵੱਡੀ ਕੰਪਨੀ ਹੈ। ਇਹ ਬੀਮਾ ਕੰਪਨੀ ਸਰਕਾਰੀ ਮਾਲਕੀ ਦੇ ਅਧੀਨ ਹੈ। LIC ਆਪਣੀਆਂ ਵੱਖ ਵੱਖ ਸਕੀਮਾਂ ਜ਼ਰੀਏ ਲੋਕਾਂ ਨੂੰ ਬੀਮਾ ਸੇਵਵਾਂ ਉਪਲਬਧ ਕਰਵਾਉਂਦੀ ਹੈ।
LIC Agent Job: ਭਾਰਤੀ ਜੀਵਨ ਬੀਮਾ ਨਿਗਮ (LIC) ਭਾਰਤ ਦੀਆਂ ਬੀਮਾ ਕੰਪਨੀਆਂ ਵਿਚੋਂ ਸਭ ਤੋਂ ਵੱਡੀ ਕੰਪਨੀ ਹੈ। ਇਹ ਬੀਮਾ ਕੰਪਨੀ ਸਰਕਾਰੀ ਮਾਲਕੀ ਦੇ ਅਧੀਨ ਹੈ। LIC ਆਪਣੀਆਂ ਵੱਖ ਵੱਖ ਸਕੀਮਾਂ ਜ਼ਰੀਏ ਲੋਕਾਂ ਨੂੰ ਬੀਮਾ ਸੇਵਵਾਂ ਉਪਲਬਧ ਕਰਵਾਉਂਦੀ ਹੈ। LIC ਕੰਪਨੀ ਉੱਤੇ ਲੋਕਾਂ ਦਾ ਭਰੋਸਾ ਬੱਝਿਆ ਹੋਇਆ ਹੈ।
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੀ ਨੌਕਰੀ ਦੇ ਨਾਲ ਨਾਲ LIC ਦਾ ਹਿੱਸਾ ਬਣਕੇ ਕਿਵੇਂ ਪੈਸੇ ਕਮਾ ਸਕਦੇ ਹੋ। ਦੱਸ ਦੇਈਏ ਕਿ LIC 1956 ਵਿਚ ਸਥਾਪਿਤ ਹੋਈ ਸੀ। ਹੁਣ ਪੂਰੇ ਦੇਸ਼ ਵਿਚ LIC ਦਾ ਇਕ ਵੱਡਾ ਨੈੱਟਵਰਕ ਹੈ। ਇਹ ਦੇਸ ਦੀ ਸਭ ਤੋਂ ਵੱਡੀ ਅਤੇ ਭਰੋਸੇਯੋਗ ਬੀਮਾ ਕੰਪਨੀ ਬਣ ਗਈ ਹੈ। ਤੁਸੀਂ LIC ਦੇ ਏਜੰਟ ਬਣ ਕੇ ਨੌਕਰੀ ਦੇ ਨਾਲ ਨਾਲ ਇਸ ਵਿਚੋਂ ਚੰਗਾ ਪੈਸਾ ਕਮਾ ਸਕਦੇ ਹੋ।
LIC ਏਜੰਟ ਬਣਨ ਦੇ ਲਈ ਤੁਹਾਡੀ ਕਮਿਊਨੀਕੇਸ਼ਨ (ਦੂਜਿਆਂ ਨਾਲ ਗੱਲਬਾਤ ਕਰਨ ਦਾ ਢੰਗ) ਬਹੁਤ ਚੰਗੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਤੁਹਾਨੂੰ ਗਾਹਕਾਂ ਦੀਆਂ ਬੀਮਾ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਹੋਣੀ ਲਾਜ਼ਮੀ ਹੈ। LIC ਏਜੰਟ ਬਣਕੇ ਤੁਹਾਨੂੰ ਨਿਰਧਾਰਿਤ ਸਮੇਂ ਵਿਚ ਕੰਮ ਨਹੀਂ ਕਰਨਾ ਪੈਂਦਾ।
ਇਸ ਕੰਮ ਨੂੰ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਕਰ ਸਕਦੇ ਹੋ। ਇਸਨੂੰ ਕਿਸੇ ਨੌਕਰੀ ਦੇ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ। LIC ਏਜੰਟ ਦਾ ਪ੍ਰਮੱਖ ਕੰਮ ਲੋਕਾਂ ਦਾ ਬੀਮਾ ਕਰਵਾਉਂਣਾ ਹੁੰਦਾ ਹੈ। ਇਸ ਕੰਮ ਲਈ ਉਸਦਾ ਦੂਜਿਆਂ ਨਾਲ ਸੰਬੰਧ ਅਤੇ ਵਿਸ਼ਾਵਾਸ ਵਿਸ਼ੇਸ਼ ਅਹਿਮੀਅਤ ਰੱਖਦਾ ਹੈ।
ਯੋਗਤਾ ਤੇ ਉਮਰ ਸੀਮਾ
ਜੇਕਰ ਤੁਸੀਂ LIC ਏਜੰਟ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਲਾਜ਼ਮੀ ਤੌਰ ਉਤੇ 10ਵੀਂ ਜਾਂ 12ਵੀਂ ਕਲਾਸ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ। LIC ਏਜੰਟ ਬਣਨ ਦੇ ਲਈ ਵੱਧ ਵੱਧ ਵੱਧ ਉਮਰ ਸੀਮਾਂ ਨਿਰਧਾਰਿਤ ਨਹੀਂ ਕੀਤੀ ਗਈ ਪਰ ਇਸਦੇ ਲਈ ਤੁਹਾਡੀ ਘੱਟ ਤੋਂ ਘੱਟ ਉਮਰ 18 ਸਾਲ ਹੋਣੀ ਜ਼ਰੂਰੀ ਹੈ।
ਕਿਵੇਂ ਬਣੀਏ LIC ਏਜੰਟ
ਜੇਕਰ ਤੁਸੀਂ LIC ਏਜੰਟ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਨੇੜੇ ਦੇ LIC ਬ੍ਰਾਂਚ ਵਿਚ ਜਾਓ। ਇੱਥੇ ਤੁਸੀਂ ਆਪਣੇ ਬੇਸਿਕ ਦਸਤਾਵੇਜ਼ਾਂ ਦੇ ਨਾਲ LIC ਡੀਓ ਨੂੰ ਮਿਲੋ।
ਇਸ ਵਿਚ LIC ਵਿਕਾਸ ਅਧਿਕਾਰੀ (DO) ਤੁਹਾਡੀ ਪ੍ਰਮੁੱਖ ਰੂਪ ਵਿਚ ਮਦਦ ਕਰੇਗਾ। DO ਦਾ ਕੰਮ LIC ਏਜੰਟਾਂ ਦੀ ਟੀਮ ਦੀ ਦੇਖਰੇਖ ਕਰਨਾ ਹੁੰਦਾ ਹੈ।
ਇਸ ਤੋਂ ਬਾਅਦ ਤੁਹਾਨੂੰ 25 ਘੰਟੇ ਦੀ ਆਨਲਾਇਨ ਜਾਂ ਆਫਲਾਇਨ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿਚ ਤੁਹਾਨੂੰ ਸਿਖਾਇਆ ਜਾਵੇਗਾ ਕਿ ਤੁਸੀਂ LIC ਬੀਮਾ ਪਾਲਸੀਆਂ ਨੂੰ ਲੋਕਾਂ ਵਿਚ ਕਿਵੇਂ ਵੇਚਣਾ ਹੈ।
ਟ੍ਰੇਨਿੰਗ ਤੋਂ ਬਾਅਦ ਤੁਹਾਨੂੰ LIC ਦੁਆਰਾ ਨਿਰਧਾਰਿਤ ਅਤੇ IRDA ਦੁਆਰਾ ਆਯੋਜਿਤ ਇਕ ਪ੍ਰੀਖਿਆ ਪਾਸ ਕਰਨੀ ਪਵੇਗੀ। ਇਹ ਪ੍ਰੀਖਿਆ LIC ਬੀਮਾ ਨਿਯਮਾਂ ਅਤੇ ਬੀਮਾ ਸਕੀਮਾਂ ਦੇ ਆਧਾਰ ਉੱਤੇ ਹੋਵੇਗੀ।
ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਤੁਹਾਨੂੰ LIC ਏਜੰਟ ਦੇ ਲਾਇਸੈਂਸ ਮਿਲ ਜਾਵੇਗਾ। ਇਸ ਲਾਇਸੈਂਸ ਦੇ ਮਿਲਣ ਤੋਂ ਬਾਅਦ ਹੀ ਤੁਸੀਂ LIC ਦੀਆਂ ਬੀਮਾ ਪਾਲਸੀਆਂ ਵੇਚ ਸਕਦੇ ਹੋ।
LIC ਏਜੰਟ ਬਣਨ ਦੇ ਲਈ ਤੁਸੀਂ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ LIC ਦੀ ਅਧਿਕਾਰਿਤ ਵੈੱਬਸਾਇਟ www.licindia.in ਉੱਤੇ ਵੀ ਜਾ ਸਕਦੇ ਹੋ।