LIC Bachat Plus: ਇੱਕ ਅਜਿਹੀ ਸਕੀਮ ਜਿਸ 'ਚ ਸੁਰੱਖਿਆ ਦੇ ਨਾਲ-ਨਾਲ ਬੱਚਤ ਵੀ, ਜਾਣੋ ਕਿਵੇਂ 90 ਦਿਨ ਦੇ ਬੱਚੇ ਦਾ ਵੀ ਹੋ ਜਾਵੇਗਾ ਬੀਮਾ?
ਇਹ ਇੱਕ ਗੈਰ-ਲਿੰਕਡ ਵਿਅਕਤੀਗਤ ਜੀਵਨ ਬੀਮਾ ਬੱਚਤ ਯੋਜਨਾ ਹੈ। ਇਸ ਸਕੀਮ ਰਾਹੀਂ ਆਨਲਾਈਨ (Online) ਅਤੇ ਆਫ਼ਲਾਈਨ (Offline) ਦੋਵਾਂ ਤਰੀਕਿਆਂ ਨਾਲ ਨਿਵੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਜੇਕਰ ਪਾਲਿਸੀ ਲੈਣ ਵਾਲੇ ਦੀ ਬਦਕਿਸਮਤੀ ਨਾਲ ਕਿਸੇ ਕਾਰਨ ਕਰਕੇ ਮਿਆਦ
LIC Bachat Plus Update: ਇਹ ਇੱਕ ਗੈਰ-ਲਿੰਕਡ ਵਿਅਕਤੀਗਤ ਜੀਵਨ ਬੀਮਾ ਬੱਚਤ ਯੋਜਨਾ ਹੈ। ਇਸ ਸਕੀਮ ਰਾਹੀਂ ਆਨਲਾਈਨ (Online) ਅਤੇ ਆਫ਼ਲਾਈਨ (Offline) ਦੋਵਾਂ ਤਰੀਕਿਆਂ ਨਾਲ ਨਿਵੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਜੇਕਰ ਪਾਲਿਸੀ ਲੈਣ ਵਾਲੇ ਦੀ ਬਦਕਿਸਮਤੀ ਨਾਲ ਕਿਸੇ ਕਾਰਨ ਕਰਕੇ ਮਿਆਦ ਪੂਰੀ ਹੋਣ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਬੀਮੇ ਦੀ ਰਕਮ ਉਸ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਦੂਜੇ ਪਾਸੇ ਜੇਕਰ ਪਾਲਿਸੀ ਧਾਰਕ ਪਾਲਿਸੀ ਦੀ ਮਿਆਦ ਪੂਰੀ ਹੋਣ ਦੀ ਮਿਤੀ ਤੱਕ ਜਿਉਂਦਾ ਰਹਿੰਦਾ ਹੈ ਤਾਂ ਮੈਚਿਊਰਿਟੀ ਦੀ ਰਕਮ ਉਸ ਨੂੰ ਖੁਦ ਅਦਾ ਕੀਤੀ ਜਾਂਦੀ ਹੈ।
ਪਾਲਿਸੀ ਦੇ ਤਹਿਤ ਬੇਸਿਕ ਬੀਮੇ ਦੀ ਰਕਮ 1 ਲੱਖ ਰੁਪਏ ਹੈ। ਹਾਲਾਂਕਿ ਇਸ ਦੇ ਲਈ ਕੋਈ ਅਧਿਕਤਮ ਸੀਮਾ ਨਹੀਂ ਹੈ। ਪ੍ਰੀਮੀਅਮ ਦਾ ਭੁਗਤਾਨ 5 ਸਾਲ ਦੀ ਮਿਆਦ ਲਈ ਇਕਮੁਸ਼ਤ ਸਿੰਗਲ ਪ੍ਰੀਮਿਅਮ (Single Premium) ਜਾਂ ਫਿਰ ਲਿਮਟਿਡ ਪ੍ਰੀਮਿਅਮ (Limited Premium) ਵਜੋਂ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਿਸ਼ਤਾਂ 'ਚ ਪ੍ਰੀਮਿਅਮ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਭੁਗਤਾਨ ਮਾਸਿਕ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਆਧਾਰ 'ਤੇ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਕਿਸੇ ਏਜੰਟ ਜਾਂ ਵਿਚੋਲੇ ਤੋਂ ਆਨਲਾਈਨ ਪਾਲਿਸੀ ਖਰੀਦਦੇ ਹੋ ਤਾਂ ਛੋਟ ਵੀ ਉਪਲੱਬਧ ਹੈ। ਸਿੰਗਲ ਪ੍ਰੀਮਿਅਮ ਆਪਸ਼ਨ ਦੇ ਮਾਮਲੇ 'ਚ ਇਹ ਪ੍ਰੀਮੀਅਮ ਦਾ 2% ਅਤੇ ਸੀਮਤ ਪ੍ਰੀਮਿਅਮ ਵਿਕਲਪ ਦੇ ਮਾਮਲੇ 'ਚ ਪ੍ਰੀਮਿਅਮ ਦਾ 7% ਹੋਵੇਗਾ।
ਪਾਲਿਸੀ ਲੈਣ ਦੀ ਉਮਰ
ਸਿੰਗਲ ਪ੍ਰੀਮਿਅਮ ਦੇ ਦੋਵੇਂ ਆਪਸ਼ਨਾਂ ਤਹਿਤ ਜਨਮ ਦੇ 90 ਦਿਨ ਪੂਰੇ ਹੋ ਚੁੱਕੇ ਹੋਣ। ਜਦਕਿ ਸੀਮਤ ਪ੍ਰੀਮਿਅਮ 'ਚ ਪਹਿਲੇ ਵਿਕਲਪ ਦੇ ਤਹਿਤ ਜਨਮ ਦੇ 90 ਦਿਨ ਪੂਰੇ ਹੋ ਚੁੱਕੇ ਹਨ ਤਾਂ ਦੂਜੇ ਦੇ ਤਹਿਤ ਮਿਨਿਮਮ ਐਂਟਰੀ ਏਜ਼ 40 ਸਾਲ ਹੈ। ਵੱਧ ਤੋਂ ਵੱਧ ਉਮਰ ਸੀਮਾ ਦੀ ਗੱਲ ਕਰੀਏ ਤਾਂ ਸਿੰਗਲ ਪ੍ਰੀਮਿਅਮ 'ਚ ਇਹ ਪਹਿਲੇ ਆਪਸ਼ਨ ਦੇ ਤਹਿਤ 44 ਸਾਲ, ਦੂਜੇ ਆਪਸ਼ਨ ਦੇ ਤਹਿਤ 70 ਸਾਲ ਹੈ। ਨਾਲ ਹੀ ਸੀਮਤ ਪ੍ਰੀਮਿਅਮ 'ਚ ਪਹਿਲੇ ਆਪਸ਼ਨ ਦੇ ਤਹਿਤ 60 ਸਾਲ, ਦੂਜੇ ਆਪਸ਼ਨ ਦੇ ਤਹਿਤ 65 ਸਾਲ। ਇਸ ਦੀ ਘੱਟੋ-ਘੱਟ ਮੈਚਿਊਰਿਟੀ ਸੀਮਾ 18 ਸਾਲ ਰੱਖੀ ਗਈ ਹੈ। ਜੇਕਰ ਅਸੀਂ ਵੱਧ ਤੋਂ ਵੱਧ ਮੈਚਿਊਰਿਟੀ ਸੀਮਾ ਦੀ ਗੱਲ ਕਰੀਏ ਤਾਂ ਸਿੰਗਲ ਪ੍ਰੀਮਿਅਮ 'ਚ ਪਹਿਲੇ ਆਪਸ਼ਨ ਦੇ ਤਹਿਤ 65 ਸਾਲ, ਦੂਜੇ ਆਪਸ਼ਨ ਦੇ ਤਹਿਤ 80 ਸਾਲ, ਸੀਮਿਤ ਪ੍ਰੀਮਿਅਮ 'ਚ ਪਹਿਲੇ ਆਪਸ਼ਨ ਦੇ ਤਹਿਤ 75 ਸਾਲ, ਦੂਜੇ ਆਪਸ਼ਨ ਦੇ ਤਹਿਤ 80 ਸਾਲ ਹੈ।