ਪੜਚੋਲ ਕਰੋ
Advertisement
ਲੌਕਡਾਉਨ ਨੇ ਕੀਤਾ ਅਰਬਪਤੀਆਂ ਦੀ ਦੌਲਤ ਵਿਚ 35% ਦਾ ਵਾਧਾ, ਰਿਪੋਰਟ 'ਚ ਹੋਇਆ ਖੁਲਾਸਾ
ਸਭ ਤੋਂ ਵੱਡੇ ਆਰਥਿਕ ਸੰਕਟ ਦੇ ਸਮੇਂ ਸਭ ਤੋਂ ਅਮੀਰ ਲੋਕਾਂ ਨੇ ਬਹੁਤ ਸਾਰੀ ਦੌਲਤ ਕਮਾਈ, ਜਦੋਂ ਕਿ ਕਰੋੜਾਂ ਲੋਕ ਬੇਹੱਦ ਮੁਸ਼ਕਲ ਨਾਲ ਜੀ ਰਹੇ ਹਨ।ਰਿਪੋਰਟ ਵਿਚ ਆਮਦਨੀ ਦੀ ਅਸਮਾਨਤਾ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਮੁਕੇਸ਼ ਅੰਬਾਨੀ ਨੇ ਇੱਕ ਘੰਟੇ ਦੌਰਾਨ ਜਿੰਨੀ ਕਮਾਈ ਕੀਤੀ ਉਨੀ ਹੀ ਆਮਦਨੀ ਕਰਨ 'ਚ ਇੱਕ ਹੁਨਰਮੰਦ ਮਜ਼ਦੂਰ ਨੂੰ ਦਸ ਹਜ਼ਾਰ ਸਾਲ ਲੱਗਣਗੇ।
ਨਵੀਂ ਦਿੱਲੀ: ਗਰੀਬੀ ਦੇ ਖਾਤਮੇ ਲਈ ਕੰਮ ਕਰ ਰਹੀ ਇੱਕ ਸੰਸਥਾ ਆਕਸਫੈਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਹਾਮਾਰੀ ਕਰਕੇ ਲਗਾਏ ਗਏ ਲੌਕਡਾਉਨ ਦੌਰਾਨ ਭਾਰਤੀ ਅਰਬਪਤੀਆਂ ਦੀ ਜਾਇਦਾਦ ਵਿਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਜਦਕਿ ਕਰੋੜਾਂ ਲੋਕਾਂ ਦੇ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋਇਆ।
100 ਅਰਬਪਤੀਆਂ ਦੀ ਸੰਪਤੀ ਵਿੱਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ
ਆਕਸਫੈਮ ਦੀ ਰਿਪੋਰਟ 'ਅਸਮਾਨਤਾ ਵਾਇਰਸ' ਨੇ ਕਿਹਾ, "ਮਾਰਚ 2020 ਤੋਂ ਬਾਅਦ ਦੀ ਮਿਆਦ ਵਿਚ ਭਾਰਤ ਵਿਚ 100 ਅਰਬਪਤੀਆਂ ਦੀ ਸੰਪਤੀ ਵਿਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਜੇ ਇਹ ਰਕਮ ਦੇਸ਼ ਦੇ 13.8 ਕਰੋੜ ਗਰੀਬ ਲੋਕਾਂ ਵਿਚ ਵੰਡ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਸਾਰਿਆਂ ਨੂੰ 94,045 ਰੁਪਏ ਦਿੱਤੇ ਜਾ ਸਕਦੇ ਹਨ।”
ਅੰਬਾਨੀ ਦੀ ਇੱਕ ਘੰਟੇ ਦੀ ਕਮਾਈ ਹਾਸਲ ਕਰਨ ਵਿੱਚ ਅਕੁਸ਼ਲ ਇੱਕ ਮਜਦੂਰ ਨੂੰ 10 ਹਜ਼ਾਰ ਸਾਲ ਲਗਣਗੇ - ਰਿਪੋਰਟ
ਰਿਪੋਰਟ ਵਿਚ ਆਮਦਨੀ ਦੀ ਅਸਮਾਨਤਾ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਮੁਕੇਸ਼ ਅੰਬਾਨੀ ਨੇ ਇੱਕ ਘੰਟੇ ਦੌਰਾਨ ਕਮਾਈ ਕੀਤੀ ਉਨੀ ਹੀ ਆਮਦਨੀ ਹਾਸਲ ਕਰਨ ਵਿਚ ਇੱਕ ਹੁਨਰਮੰਦ ਮਜ਼ਦੂਰ ਨੂੰ ਦਸ ਹਜ਼ਾਰ ਸਾਲ ਲੱਗਣਗੇ। ਰਿਪੋਰਟ ਮੁਤਾਬਕ, ਕੋਰੋਨਾਵਾਇਰਸ ਮਹਾਮਾਰੀ ਪਿਛਲੇ ਸੌ ਸਾਲਾਂ ਦਾ ਸਭ ਤੋਂ ਵੱਡਾ ਸਿਹਤ ਸੰਕਟ ਹੈ ਅਤੇ ਇਹ 1930 ਦੇ ਮਹਾਨ ਦਬਾਅ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਕਾਰਨ ਬਣਿਆ।
ਕਰੋੜਾਂ ਲੋਕ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ
ਆਕਸਫੈਮ ਦੇ ਸੀਈਓ ਅਮਿਤਾਭ ਬਿਹਾਰ ਨੇ ਕਿਹਾ, "ਇਹ ਰਿਪੋਰਟ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਕਿਵੇਂ ਸਭ ਤੋਂ ਅਮੀਰ ਲੋਕਾਂ ਨੇ ਬੇਇਨਸਾਫੀ ਵਾਲੀ ਆਰਥਿਕ ਪ੍ਰਣਾਲੀ ਤੋਂ ਸਭ ਤੋਂ ਵੱਡੇ ਆਰਥਿਕ ਸੰਕਟ ਦੌਰਾਨ ਬਹੁਤ ਸਾਰੀ ਦੌਲਤ ਕਮਾਈ, ਜਦੋਂ ਕਿ ਲੱਖਾਂ ਲੋਕ ਬਹੁਤ ਮੁਸ਼ਕਲ ਸਮੇਂ ਚੋਂ ਲੰਘ ਰਹੇ ਹਨ।"
ਇਹ ਵੀ ਪੜ੍ਹੋ- Farmer Tractor Rally: ਕਿਸਾਨਾਂ ਦੀ ਟਰੈਕਟਰ ਰੈਲੀ 'ਤੇ ਮਿਲੀ ਇੰਪੁੱਟ ਤੋਂ ਖੁਫੀਆ ਏਜੰਸੀਆਂ ਦੀ ਉੱਡੀ ਨੀਂਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement