LPG Cylinder: ਕੇਂਦਰ ਵੱਲੋਂ LPG ਖਪਤਕਾਰਾਂ ਨੂੰ ਵੱਡੀ ਰਾਹਤ...
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri) ਨੇ ਐਲਪੀਜੀ ਕੁਨੈਕਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ।

ਜੇਕਰ ਤੁਹਾਡੇ ਕੋਲ ਵੀ LPG ਗੈਸ ਸਿਲੰਡਰ ਕਨੈਕਸ਼ਨ ਹੈ ਤਾਂ ਇਹ ਖਬਰ ਸੁਣ ਕੇ ਤੁਹਾਨੂੰ ਜ਼ਰੂਰ ਰਾਹਤ ਮਿਲੇਗੀ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri) ਨੇ ਐਲਪੀਜੀ ਕੁਨੈਕਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਕੇਂਦਰੀ ਮੰਤਰੀ ਪੁਰੀ ਨੇ ਸਪੱਸ਼ਟ ਕੀਤਾ ਕਿ LPG ਸਿਲੰਡਰ ਲਈ eKYC ਕਰਨ ਦੀ ਕੋਈ ਸਮਾਂ ਸੀਮਾ ਨਹੀਂ ਹੈ। ਇਹ ਜਵਾਬ ਉਨ੍ਹਾਂ ਨੇ ਕੇਰਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵੀਡੀ ਸਤੀਸਨ (VD Satheesa) ਦੇ ਪੱਤਰ ਦੇ ਜਵਾਬ ‘ਚ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਦਿੱਤਾ ਹੈ।
‘ਕੇਵਾਈਸੀ ਪ੍ਰਕਿਰਿਆ ਪਿਛਲੇ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ’
ਸਤੀਸਨ ਨੇ ਇਕ ਪੱਤਰ ਰਾਹੀਂ ਕਿਹਾ ਸੀ ਕਿ ਕੇਵਾਈਸੀ ਜ਼ਰੂਰੀ ਹੈ, ਪਰ ਸਬੰਧਤ ਗੈਸ ਏਜੰਸੀਆਂ ਉਤੇ ਇਸ ਨੂੰ ਕਰਨ ਦੀ ਜ਼ਰੂਰਤ ਨਿਯਮਤ ਐਲਪੀਜੀ ਗਾਹਕਾਂ ਨੂੰ ਮੁਸ਼ਕਲਾਂ ਦਾ ਕਾਰਨ ਬਣਦੀ ਹੈ। ਇਸ ‘ਤੇ ਹਰਦੀਪ ਸਿੰਘ ਪੁਰੀ ਨੇ ਜਵਾਬ ਦਿੱਤਾ ਕਿ ਫਰਜ਼ੀ ਖਾਤਿਆਂ ਨੂੰ ਖਤਮ ਕਰਨ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਜਾਅਲੀ ਬੁਕਿੰਗ ਨੂੰ ਰੋਕਣ ਲਈ, ਤੇਲ ਮਾਰਕੀਟਿੰਗ ਕੰਪਨੀਆਂ (OMCs) LPG ਖਪਤਕਾਰਾਂ ਲਈ eKYC ਲਾਗੂ ਕਰ ਰਹੀਆਂ ਹਨ। ਹਾਲਾਂਕਿ, ਪੁਰੀ ਨੇ ਸਪੱਸ਼ਟ ਕੀਤਾ ਕਿ ਈਕੇਵਾਈਸੀ ਦੀ ਪ੍ਰਕਿਰਿਆ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ।
ਤੁਸੀਂ ਡਿਸਟ੍ਰੀਬਿਊਟਰ ਸ਼ੋਅਰੂਮ ਨਾਲ ਵੀ ਸੰਪਰਕ ਕਰ ਸਕਦੇ ਹੋ
ਉਨ੍ਹਾਂ ਕਿਹਾ, ਇਸ ਦਾ ਮਕਸਦ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ਼ ਯੋਗ ਗਾਹਕਾਂ ਨੂੰ ਹੀ ਐਲਪੀਜੀ ਸੇਵਾ ਮਿਲੇ। ਪ੍ਰਕਿਰਿਆ ਬਾਰੇ ਦੱਸਦਿਆਂ ਪੁਰੀ ਨੇ ਕਿਹਾ ਕਿ ਗੈਸ ਏਜੰਸੀ ਦੇ ਕਰਮਚਾਰੀ ਐਲਪੀਜੀ ਸਿਲੰਡਰ ਦੀ ਡਿਲੀਵਰੀ ਦੇ ਸਮੇਂ ਗਾਹਕ ਦੇ ਦਸਤਾਵੇਜ਼ਾਂ ਦੀ ਤਸਦੀਕ ਕਰਦੇ ਹਨ। ਸਿਲੰਡਰ ਡਿਲੀਵਰ ਕਰਨ ਵਾਲਾ ਵਿਅਕਤੀ ਆਪਣੇ ਮੋਬਾਈਲ ਉਤੇ ਇੱਕ ਐਪ ਰਾਹੀਂ ਗਾਹਕ ਦੇ ਆਧਾਰ ਪ੍ਰਮਾਣ ਪੱਤਰ ਹਾਸਲ ਕਰਦਾ ਹੈ।
The decision to mandate LPG mustering at gas agencies is causing unprecedented hardship to the common man. I write to the Union Minister @HardeepSPuri to take necessary steps to alleviate the inconvenience caused by the #LPG mustering . pic.twitter.com/mADQ7TCVvh
— V D Satheesan (@vdsatheesan) July 8, 2024
ਇਸ ਪੂਰੀ ਪ੍ਰਕਿਰਿਆ ਵਿੱਚ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਪ੍ਰਾਪਤ ਹੁੰਦਾ ਹੈ, ਜਿਸ ਦੀ ਵਰਤੋਂ ਕਰਕੇ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ। ਗਾਹਕ ਆਪਣੀ ਸਹੂਲਤ ਅਨੁਸਾਰ ਵਿਤਰਕ ਦੇ ਸ਼ੋਅਰੂਮ ਨਾਲ ਵੀ ਸੰਪਰਕ ਕਰ ਸਕਦੇ ਹਨ।
eKYC ਨੂੰ ਪੂਰਾ ਕਰਨ ਲਈ ਕੋਈ ਸਮਾਂ ਸੀਮਾ ਨਹੀਂ
ਇਸ ਤੋਂ ਇਲਾਵਾ ਇੱਕ ਵਿਕਲਪ ਹੈ ਕਿ ਗਾਹਕ ਤੇਲ ਮਾਰਕੀਟਿੰਗ ਕੰਪਨੀਆਂ ਦੀ ਐਪ ਨੂੰ ਇੰਸਟਾਲ ਕਰਕੇ ਆਪਣੀ ਕੇਵਾਈਸੀ ਪ੍ਰਕਿਰਿਆ ਨੂੰ ਖੁਦ ਪੂਰਾ ਕਰ ਸਕਦੇ ਹਨ। ਪੁਰੀ ਨੇ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਜਾਂ ਕੇਂਦਰ ਸਰਕਾਰ ਦੁਆਰਾ ਈਕੇਵਾਈਸੀ ਨੂੰ ਪੂਰਾ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ।
ਕੰਪਨੀਆਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਸ ਕੰਮ ਲਈ ਗਾਹਕ ਨੂੰ ਐਲਪੀਜੀ ਵਿਤਰਕ ਦੇ ਸ਼ੋਅਰੂਮ ਵਿੱਚ ਜਾਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਵੀ ਗਾਹਕਾਂ ਨੂੰ ਭਰੋਸਾ ਦਿਵਾਉਣ ਲਈ ਇਸ ਮਾਮਲੇ ‘ਤੇ ਸਪੱਸ਼ਟੀਕਰਨ ਜਾਰੀ ਕਰ ਰਹੀਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਕਿਸੇ ਵੀ ਅਸਲ ਗਾਹਕ ਨੂੰ ਕੋਈ ਦਿੱਕਤ ਜਾਂ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।






















