Metro Fare: ਮੈਟਰੋ ਨੇ ਇੱਕੋ ਝਟਕੇ 'ਚ ਵਧਾਇਆ ਕਿਰਾਇਆ, ਇਸ ਸ਼ਹਿਰ 'ਚ ਰੋਜ਼ ਦਾ ਸਫਰ ਹੋਇਆ ਮਹਿੰਗਾ
Metro Fare: ਮੈਟਰੋ ਕਿਸੇ ਵੀ ਵੱਡੇ ਸ਼ਹਿਰ ਦੇ ਦਿਲ ਦੀ ਧੜਕਣ ਬਣ ਗਈ ਹੈ। ਲੋਕ ਮੈਟਰੋ ਰਾਹੀਂ ਏਸੀ ਵਿੱਚ ਸਫਰ ਕਰਕੇ ਆਸਾਨੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ। ਹਾਲਾਂਕਿ ਮੈਟਰੋ ਨੇ ਸਫਰ ਮਹਿੰਗਾ ਕਰ ਦਿੱਤਾ ਹੈ।
Metro Fare: ਮੈਟਰੋ ਕਿਸੇ ਵੀ ਵੱਡੇ ਸ਼ਹਿਰ ਦੇ ਦਿਲ ਦੀ ਧੜਕਣ ਬਣ ਗਈ ਹੈ। ਲੋਕ ਮੈਟਰੋ ਰਾਹੀਂ ਏਸੀ ਵਿੱਚ ਸਫਰ ਕਰਕੇ ਆਸਾਨੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ। ਹਾਲਾਂਕਿ ਹੈਦਰਾਬਾਦ ਮੈਟਰੋ ਨੇ ਸਫਰ ਮਹਿੰਗਾ ਕਰ ਦਿੱਤਾ ਹੈ। ਹੈਦਰਾਬਾਦ ਮੈਟਰੋ ਨੇ ਯਾਤਰੀਆਂ ਨੂੰ ਝਟਕਾ ਦਿੰਦੇ ਹੋਏ ਕਿਰਾਇਆ 10 ਫੀਸਦੀ ਵਧਾ ਦਿੱਤਾ ਹੈ। ਇਸ ਤੋਂ ਇਲਾਵਾ, ਹਾਲੀਡੇ ਕਾਰਡ (ਹੈਦਰਾਬਾਦ ਮੈਟਰੋ ਹੋਲੀਡੇ ਕਾਰਡ) ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਕਾਰਡ ਦੀ ਮਦਦ ਨਾਲ ਯਾਤਰੀ ਸਿਰਫ 59 ਰੁਪਏ ਪ੍ਰਤੀ ਦਿਨ 'ਚ ਮੈਟਰੋ 'ਚ ਸਫਰ ਕਰ ਸਕਦੇ ਸਨ।
ਹਿੰਦੁਸਤਾਨ ਟਾਈਮਜ਼ ਤੇਲਗੂ ਦੀ ਰਿਪੋਰਟ ਮੁਤਾਬਕ ਕਿਰਾਇਆਂ ਵਿੱਚ ਹੋਏ ਇਸ ਅਚਾਨਕ ਵਾਧੇ ਨਾਲ ਜਨਤਾ ਹੈਰਾਨ ਹੈ। ਗਰਮੀ ਵਧਣ ਦੇ ਨਾਲ ਹੀ ਮੈਟਰੋ 'ਚ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ। ਇੱਕ ਹੋਰ ਝਟਕਾ ਹਾਲੀਡੇ ਕਾਰਡ ਦੇ ਰੂਪ ਵਿੱਚ ਆਇਆ ਹੈ। ਇਸ ਕਾਰਡ ਨਾਲ ਲੋਕ ਕਾਫੀ ਪੈਸੇ ਬਚਾ ਲੈਂਦੇ ਸਨ। ਇਸ ਕਾਰਡ ਦੀ ਮਦਦ ਨਾਲ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਸਾਰਾ ਦਿਨ 59 ਰੁਪਏ ਵਿਚ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਸਫਰ ਕਰ ਸਕਦੇ ਸਨ।
ਕਿਰਾਇਆ ਵਧਣ ਕਾਰਨ ਲੋਕਾਂ ਵਿੱਚ ਰੋਸ
ਹੈਦਰਾਬਾਦ ਮੈਟਰੋ ਵੱਲੋਂ ਕਿਰਾਏ ਵਿੱਚ ਵਾਧੇ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕ ਪਹਿਲਾਂ ਹੀ ਹੈਦਰਾਬਾਦ ਮੈਟਰੋ ਦੀਆਂ ਸੇਵਾਵਾਂ 'ਤੇ ਉਂਗਲ ਚੁੱਕ ਰਹੇ ਸਨ ਅਤੇ ਹੁਣ ਕਿਰਾਇਆ ਵੀ ਵਧਾ ਦਿੱਤਾ ਗਿਆ ਹੈ। ਮੈਟਰੋ ਨੇ ਪਹਿਲਾਂ ਹੀ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਛੋਟਾਂ ਅਤੇ ਪੇਸ਼ਕਸ਼ਾਂ ਨੂੰ ਖਤਮ ਕਰ ਦਿੱਤਾ ਸੀ। ਯਾਤਰੀਆਂ ਨੇ ਮੈਟਰੋ ਪ੍ਰਸ਼ਾਸਨ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਕਿਰਾਇਆ ਨਿਰਧਾਰਤ ਕਰਨ ਲਈ ਨੀਤੀ ਬਣਾਉਣ ਦੀ ਮੰਗ ਕੀਤੀ ਹੈ। ਅਜੇ ਤੱਕ ਹੈਦਰਾਬਾਦ ਮੈਟਰੋ ਨੇ ਕਿਰਾਇਆ ਵਧਾਉਣ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਇਸ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਵੀ ਸ਼ੁਰੂ ਹੋ ਗਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।