ਪੜਚੋਲ ਕਰੋ

ਕੰਮ ਦੀ ਗੱਲ! Aadhaar Card ਦੀ ਦੁਰਵਰਤੋਂ ਤੁਹਾਨੂੰ ਬਣਾ ਸਕਦੀ ਕੰਗਾਲ, ਹੋ ਸਕਦਾ ਕਰੋੜਾਂ ਦਾ ਜੁਰਮਾਨਾ

Aadhaar Card Misuse: ਦੇਸ਼ ਦੇ ਹਰ ਨਾਗਰਿਕ ਲਈ ਆਧਾਰ ਕਾਰਡ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਨਾਗਰਿਕ ਦੀ ਪਛਾਣ ਲਈ ਸਰਕਾਰ ਨੇ ਕੁਝ ਦਸਤਾਵੇਜ਼ ਤੈਅ ਕੀਤੇ ਹਨ। ਆਧਾਰ ਕਾਰਡ ਉਨ੍ਹਾਂ ਵਿੱਚੋਂ ਇੱਕ ਹੈ

Aadhaar Card Misuse: ਦੇਸ਼ ਦੇ ਹਰ ਨਾਗਰਿਕ ਲਈ ਆਧਾਰ ਕਾਰਡ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਨਾਗਰਿਕ ਦੀ ਪਛਾਣ ਲਈ ਸਰਕਾਰ ਨੇ ਕੁਝ ਦਸਤਾਵੇਜ਼ ਤੈਅ ਕੀਤੇ ਹਨ। ਆਧਾਰ ਕਾਰਡ ਉਨ੍ਹਾਂ ਵਿੱਚੋਂ ਇੱਕ ਹੈ। ਅੱਜ ਦੇ ਸਮੇਂ 'ਚ ਆਧਾਰ ਕਾਰਡ (Aadhaar Card) ਤੇ ਪੈਨ ਕਾਰਡ (PAN Card) ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ (Important Documents) ਵਿੱਚੋਂ ਇੱਕ ਹਨ। ਆਧਾਰ ਕਾਰਡ ਦੀ ਵਰਤੋਂ ਆਮ ਪਛਾਣ ਪੱਤਰ (Address Proof) ਦੇ ਤੌਰ 'ਤੇ ਕੀਤੀ ਜਾਂਦੀ ਹੈ, ਜਦਕਿ ਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ (Financial Transaction) ਲਈ ਕੀਤੀ ਜਾਂਦੀ ਹੈ।

ਪੈਨ ਕਾਰਡ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜਿਨ੍ਹਾਂ ਕੋਲ ਬੈਂਕਿੰਗ ਲੈਣ-ਦੇਣ (Banking Transaction) ਨਾਲ ਸਬੰਧਤ ਕੋਈ ਕੰਮ ਹੁੰਦਾ ਹੈ। ਆਧਾਰ ਕਾਰਡ ਦੀ ਵਰਤੋਂ ਸਕੂਲ (School Admission) 'ਚ ਦਾਖ਼ਲੇ ਤੋਂ ਲੈ ਕੇ ਹੋਟਲ ਬੁਕਿੰਗ (Hotel Booking) ਤੱਕ, ਹਸਪਤਾਲ 'ਚ (Hospitalisation) ਭਰਤੀ ਹੋਣ ਤੋਂ ਲੈ ਕੇ ਯਾਤਰਾ ਤੱਕ ਹਰ ਥਾਂ ਆਈਡੀ ਪਰੂਫ਼ (Aadhaar Card Used as ID Proof) ਵਜੋਂ ਵਰਤਿਆ ਜਾਂਦਾ ਹੈ।

1 ਕਰੋੜ ਤੱਕ ਲੱਗ ਸਕਦਾ ਜੁਰਮਾਨਾ
ਆਧਾਰ ਕਾਰਡ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸੰਸਥਾ UIDAI (Unique Identification Authority Of India) ਜਾਰੀ ਕਰਦਾ ਹੈ। ਯੂਆਈਡੀਏਆਈ (UIDAI) ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਆਧਾਰ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਨੂੰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਦੇ ਲਈ ਸਰਕਾਰ ਨੇ ਨੋਟਿਸ ਵੀ ਜਾਰੀ ਕੀਤਾ ਹੈ। ਇਸ ਨਿਯਮ ਮੁਤਾਬਕ ਸਰਕਾਰ ਆਧਾਰ ਕਾਰਡ ਦੀ ਗਲਤ ਵਰਤੋਂ ਕਰਨ 'ਤੇ ਉਸ ਨਾਗਰਿਕ 'ਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ। ਇਸ ਦੇ ਨਾਲ ਹੀ ਇਸ ਜੁਰਮਾਨੇ ਦੀ ਰਕਮ ਯੂਆਈਡੀਏਆਈ (UIDAI) ਦੇ ਫੰਡ 'ਚ ਜਮ੍ਹਾਂ ਕਰਾਈ ਜਾਵੇਗੀ।

ਦੱਸ ਦੇਈਏ ਕਿ ਬੈਂਕ ਤੋਂ ਕਰਜ਼ਾ ਲੈਣ ਤੋਂ ਲੈ ਕੇ ਆਈਡੀ ਪਰੂਫ਼ (Aadhaar Card Used as ID Proof) ਤੱਕ ਹਰ ਥਾਂ ਆਧਾਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਇਸ ਤੋਂ ਬਚਣ ਲਈ UIDAI ਨੇ ਨਵੰਬਰ 2021 'ਚ ਨਿੱਜਤਾ ਦੀ ਸੁਰੱਖਿਆ ਲਈ ਇੱਕ ਕਾਨੂੰਨ ਲਿਆਂਦਾ ਸੀ, ਜਿਸ ਦੇ ਅਨੁਸਾਰ ਨਿਯਮਾਂ ਦੀ ਅਣਦੇਖੀ ਕਰਕੇ ਆਧਾਰ ਕਾਰਡ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੋਸ਼ੀ 'ਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਇਸ ਕਾਰਨ ਲਿਆ ਗਿਆ ਫ਼ੈਸਲਾ
ਪਿਛਲੇ ਕੁਝ ਸਾਲਾਂ 'ਚ ਡਿਜੀਟਲਾਈਜ਼ੇਸ਼ਨ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਕਾਰਨ ਸਾਈਬਰ ਅਪਰਾਧਾਂ 'ਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਅਪਰਾਧਾਂ 'ਚ ਕਈ ਵਾਰ ਆਧਾਰ ਕਾਰਡ ਦੀ ਦੁਰਵਰਤੋਂ ਵੀ ਹੋਈ ਹੈ। ਅਜਿਹੇ 'ਚ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣ ਤੇ ਇਸ ਦੀ ਦੁਰਵਰਤੋਂ ਤੋਂ ਬਚਣ ਲਈ ਆਧਾਰ ਨਾਲ ਜੁੜੇ ਕੁਝ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
 
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
Advertisement
ABP Premium

ਵੀਡੀਓਜ਼

Narain Singh Chaura| Sukhbir badal Attacked| ਕੌਣ ਹੈ ਨਾਰਾਇਣ ਸਿੰਘ ਚੌੜਾ?Sukhbir Badal ਦੀ ਜਾਨ ਬਚਾਉਣ ਵਾਲਾ ਪੁਲਸ ਮੁਲਾਜਮ ਆਇਆ ਸਾਮਣੇ | Sukhbir Badal Attacked| Darbar Sahib|ਕਿਹੜੇ ਪੁਲਸ ਕਰਮਚਾਰੀ ਦੀ ਬਹਾਦਰੀ ਨਾਲ ਬਚੇ ਸੁਖਬੀਰ ਬਾਦਲ?ਹਮਲਾ ਕਰਨ ਵਾਲੇ ਪਿੱਛੇ ਕੌਣ ਹੈ, ਜਾਂਚ ਹੋਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ
Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ
Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Embed widget