ਪੜਚੋਲ ਕਰੋ

Investment Tips : ਸਿਰਫ਼ ਚਾਹ-ਸਿਗਰੇਟ ਛੱਡ ਕੇ ਬਣ ਸਕਦੇ ਹੋ ਕਰੋੜਪਤੀ, ਇਹ ਸਕੀਮ ਕਰ ਦੇਵੇਗੀ ਮਾਲਾਮਾਲ

Investment Tips : ਅਜੋਕੇ ਸਮੇਂ ਵਿੱਚ ਅਜਿਹੇ ਨਿਵੇਸ਼ ਵਿਕਲਪ ਵੀ ਉਪਲਬਧ ਹਨ ਜੋ ਥੋੜ੍ਹੀ ਜਿਹੀ ਰਕਮ ਨੂੰ ਪੈਸਿਆਂ ਦੇ ਢੇਰ ਵਿੱਚ ਬਦਲ ਸਕਦੇ ਹਨ। ਇਸ ਦੇ ਬਾਵਜੂਦ ਲੋਕਾਂ ਵਿੱਚ ਬੱਚਤ ਅਤੇ ਨਿਵੇਸ਼ ਬਾਰੇ ਜਾਗਰੂਕਤਾ ਬਹੁਤ ਘੱਟ ਹੈ। ਜੇ ਕੋਈ ਨਿਵੇਸ਼ਕ ਸਿਰਫ਼ ਚਾਹ ਅਤੇ ਸਿਗਰੇਟ.....

Investment Tips : ਕਿਹਾ ਜਾਂਦਾ ਹੈ ਕਿ ਅਮੀਰ ਬਣਨ ਦਾ ਸਭ ਤੋਂ ਆਸਾਨ ਤਰੀਕਾ ਬਚਤ ਕਰਨਾ ਹੈ। ਅਜੋਕੇ ਸਮੇਂ ਵਿੱਚ ਅਜਿਹੇ ਨਿਵੇਸ਼ ਵਿਕਲਪ ਵੀ ਉਪਲਬਧ ਹਨ ਜੋ ਥੋੜ੍ਹੀ ਜਿਹੀ ਰਕਮ ਨੂੰ ਪੈਸਿਆਂ ਦੇ ਢੇਰ ਵਿੱਚ ਬਦਲ ਸਕਦੇ ਹਨ। ਇਸ ਦੇ ਬਾਵਜੂਦ ਲੋਕਾਂ ਵਿੱਚ ਬੱਚਤ ਅਤੇ ਨਿਵੇਸ਼ ਬਾਰੇ ਜਾਗਰੂਕਤਾ ਬਹੁਤ ਘੱਟ ਹੈ। ਜੇ ਕੋਈ ਨਿਵੇਸ਼ਕ ਸਿਰਫ਼ ਚਾਹ ਅਤੇ ਸਿਗਰੇਟ ਦੀ ਆਦਤ ਛੱਡ ਕੇ ਇਸ ਪੈਸੇ ਦਾ ਨਿਵੇਸ਼ ਕਰਦਾ ਹੈ ਤਾਂ ਨੌਕਰੀ ਖ਼ਤਮ ਹੋਣ ਤੱਕ ਉਸ ਕੋਲ 1 ਕਰੋੜ ਰੁਪਏ ਤੋਂ ਵੱਧ ਦਾ ਫੰਡ ਇਕੱਠਾ ਹੋ ਚੁੱਕਾ ਹੋਵੇਗਾ।

ਦੇਸ਼ ਦੀ ਮਸ਼ਹੂਰ ਐਸੇਟ ਮੈਨੇਜਮੈਂਟ ਕੰਪਨੀ (ਏਐਮਸੀ) ਦੀ ਸੀਈਓ ਰਾਧਿਕਾ ਗੁਪਤਾ ਨੇ ਵੀ ਨਿਵੇਸ਼ ਪ੍ਰਤੀ ਲੋਕਾਂ ਦੇ ਸੁਸਤ ਰਵੱਈਏ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਭਾਰਤ 'ਚ ਲਗਭਗ 20 ਕਰੋੜ ਯੂਜ਼ਰਸ ਹਨ ਜਿਨ੍ਹਾਂ ਕੋਲ ਕੁਝ OTT ਦੀ ਸਬਸਕ੍ਰਿਪਸ਼ਨ ਹੈ। ਹਰ ਮਹੀਨੇ ਅਸੀਂ ਇਸ 'ਤੇ 150 ਤੋਂ 200 ਰੁਪਏ ਖ਼ਰਚ ਕਰਦੇ ਹਾਂ ਪਰ ਮਿਊਚਲ ਫੰਡਾਂ 'ਚ 100 ਰੁਪਏ ਵੀ ਨਿਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਸਿਰਫ਼ 10 ਫੀਸਦੀ ਭਾਵ 2 ਕਰੋੜ ਹੈ। ਰਾਧਿਕਾ ਦੀਆਂ ਗੱਲਾਂ ਕਈ ਪੱਖਾਂ ਤੋਂ ਸਹੀ ਵੀ ਹਨ ਕਿਉਂਕਿ ਨੌਕਰੀ ਸ਼ੁਰੂ ਕਰਨ ਵਾਲਾ ਨੌਜਵਾਨ ਚਾਹ-ਸਿਗਰੇਟ ਵਰਗੇ ਰੋਜ਼ਾਨਾ ਦੇ ਖਰਚਿਆਂ ਲਈ ਲੋੜੀਂਦੇ ਪੈਸੇ ਹੀ ਨਿਵੇਸ਼ ਕਰਦਾ ਹੈ ਤਾਂ ਸੇਵਾਮੁਕਤੀ ਦੇ ਸਮੇਂ ਤੱਕ ਬਹੁਤ ਵੱਡਾ ਫੰਡ ਤਿਆਰ ਹੋ ਜਾਵੇਗਾ।

ਹਰ ਮਹੀਨੇ ਕਿੰਨੇ ਪੈਸੇ ਹੋਣਗੇ  ਜਮ੍ਹਾਂ

ਮੰਨ ਲਓ ਕੋਈ ਵਿਅਕਤੀ ਦਿਨ ਵਿੱਚ ਸਿਰਫ਼ 3 ਸਿਗਰਟਾਂ ਪੀਂਦਾ ਹੈ, ਜਿਸ ਉੱਤੇ ਉਸਦਾ ਔਸਤਨ ਖਰਚਾ 60 ਰੁਪਏ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦਫਤਰੀ ਸਮੇਂ ਦੌਰਾਨ 3 ਤੋਂ 4 ਕੱਪ ਚਾਹ ਪੀਂਦੇ ਹੋ ਤਾਂ ਇਸ ਦਾ ਔਸਤਨ 40 ਰੁਪਏ ਖਰਚ ਆਵੇਗਾ। ਜੇ ਦੋਵਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਕੱਲੇ ਚਾਹ ਅਤੇ ਸਿਗਰੇਟ 'ਤੇ ਰੋਜ਼ਾਨਾ 100 ਰੁਪਏ ਖਰਚ ਹੋਣਗੇ। ਭਾਵ ਇੱਕ ਮਹੀਨੇ ਵਿੱਚ ਨਿਵੇਸ਼ ਕੀਤੀ ਜਾਣ ਵਾਲੀ ਰਕਮ ਲਗਭਗ 3,000 ਰੁਪਏ ਹੋਵੇਗੀ।

ਕਿਵੇਂ ਬਣੇਗਾ ਕਰੋੜਾਂ ਦਾ ਫੰਡ?

ਨਿਵੇਸ਼ ਮਾਹਿਰ ਸੰਦੀਪ ਜੈਨ ਦਾ ਕਹਿਣਾ ਹੈ ਕਿ ਜੇ ਸਿਰਫ ਚਾਹ ਅਤੇ ਸਿਗਰੇਟ ਲਈ ਰੋਜ਼ਾਨਾ ਦੇ ਪੈਸੇ ਦਾ ਨਿਵੇਸ਼ ਕੀਤਾ ਜਾਵੇ ਤਾਂ ਕੰਮਕਾਜੀ ਮਿਆਦ ਦੇ ਦੌਰਾਨ ਭਾਵ ਲਗਭਗ 30 ਸਾਲਾਂ ਵਿੱਚ 1 ਕਰੋੜ ਰੁਪਏ ਤੋਂ ਵੱਧ ਦਾ ਫੰਡ ਪੈਦਾ ਹੋਵੇਗਾ। ਜੇ ਕੋਈ 30 ਸਾਲ ਦੀ ਉਮਰ ਵਿੱਚ ਨੌਕਰੀ ਸ਼ੁਰੂ ਕਰਨ ਤੋਂ ਬਾਅਦ 3000 ਰੁਪਏ ਪ੍ਰਤੀ ਮਹੀਨਾ ਦੀ SIP ਸ਼ੁਰੂ ਕਰਦਾ ਹੈ, ਤਾਂ 30 ਸਾਲਾਂ ਵਿੱਚ ਕੁੱਲ 10.80 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਕੁਇਟੀ ਮਿਉਚੁਅਲ ਫੰਡਾਂ ਦੀ ਔਸਤ ਲੰਮੀ ਮਿਆਦ ਦੀ ਵਾਪਸੀ 12 ਪ੍ਰਤੀਸ਼ਤ ਹੈ। ਜੇਕਰ ਇਸ ਰਿਟਰਨ ਨੂੰ ਦੇਖਿਆ ਜਾਵੇ ਤਾਂ ਇਹ ਨਿਵੇਸ਼ ਰਿਟਾਇਰਮੈਂਟ ਤੱਕ ਵਧ ਕੇ 1,05,89,741 ਰੁਪਏ ਹੋ ਜਾਵੇਗਾ। ਇਸ ਸਮੇਂ ਦੌਰਾਨ 95,09,741 ਰੁਪਏ ਵਿਆਜ ਵਜੋਂ ਹੀ ਮਿਲਣਗੇ।

ਕਿਸ ਫੰਡ 'ਚ ਨਿਵੇਸ਼ ਕਰਨਾ ਹੈ ਸਭ ਤੋਂ ਵਧੀਆ?

ਅਜਿਹਾ ਨਹੀਂ ਹੈ ਕਿ ਮਿਊਚਲ ਫੰਡ SIP 'ਤੇ 12 ਫੀਸਦੀ ਰਿਟਰਨ ਸਿਰਫ ਕਹਿਣ ਦੀ ਗੱਲ ਹੈ। ਮਾਰਕੀਟ ਵਿੱਚ ਅਜਿਹੀਆਂ ਕਈ ਫੰਡ ਯੋਜਨਾਵਾਂ ਹਨ, ਜੋ 20 ਸਾਲਾਂ ਦੀ ਲੰਮੀ ਮਿਆਦ ਵਿੱਚ 12 ਪ੍ਰਤੀਸ਼ਤ ਤੋਂ ਵੱਧ ਰਿਟਰਨ ਦੇਣ ਦੀ ਸਮਰੱਥਾ ਰੱਖਦੀਆਂ ਹਨ। Policybazaar.com ਦੇ ਅਨੁਸਾਰ, ਬਹੁਤ ਸਾਰੇ ਅਜਿਹੇ ਫੰਡ ਹਨ, ਜਿਨ੍ਹਾਂ ਦੀ 20 ਸਾਲਾਂ ਦੀ ਔਸਤ ਵਾਪਸੀ 12 ਫ਼ੀਸਦੀ ਤੋਂ ਵੱਧ ਹੈ।

 

Aditya Birla Wealth Aspire ਫੰਡ ਨੇ 10 ਸਾਲ ਤੋਂ ਜ਼ਿਆਦਾ ਨਿਵੇਸ਼ ਉੱਤੇ 19.20 ਫ਼ੀਸਦੀ ਦਾ ਰਿਟਰਨ 19.20 ਫੀਸਦੀ ਦਾ ਰਿਟਰਨ ਦਿੱਤਾ ਹੈ।

Bajaj Allianz Smart Wealth Goal ਫੰਡ ਨੇ 10 ਸਾਲ ਤੋਂ ਜ਼ਿਆਦਾ ਨਿਵੇਸ਼ ਉੱਤੇ 19.20 ਫ਼ੀਸਦੀ ਦਾ ਰਿਟਰਨ ਦਿੱਤਾ ਹੈ। 

HDFC Life Sampoorn Nivesh ਵਿੱਚ ਪੈਸੇ ਲਾਉਣ ਵਾਲਿਆਂ ਨੂੰ ਲੰਬੀ ਮਿਆਦ ਵਿੱਚ ਹਰ ਸਾਲ 17.70 ਫੀਸਦੀ ਦਾ ਰਿਟਰਨ ਮਿਲਦਾ ਹੈ।

Max Life Online Savings ਨੇ ਵੀ 10 ਸਾਲ ਤੋਂ ਬਾਅਦ ਦੇ ਨਿਵੇਸ਼ ਉੱਤੇ 16.90 ਫੀਸਦੀ ਦਾ ਰਿਟਰਨ ਮਿਲਦਾ ਹੈ।

Bharti AXA Life Wealth Pro ਫੰਡ ਵਿੱਚ ਵੀ 10 ਸਾਲ ਤੋਂ ਜ਼ਿਆਦਾ ਮਿਆਦ ਵਿੱਚ 16.60 ਦਾ ਔਸਤਨ ਰਿਟਰਨ ਮਿਲਦਾ ਹੈ।

 

 

ਟਾਪ ਹੈਡਲਾਈਨ

ਹਫਤੇ 'ਚ 4 ਦਿਨ ਬੰਦ ਰਹਿਣਗੇ ਬੈਂਕ, ਦੇਖ ਲਓ ਪੂਰੀ ਲਿਸਟ; ਕਦੋਂ ਕਿੱਥੇ-ਕਿੱਥੇ ਹੋਵੇਗੀ ਬੈਂਕਾਂ ਦੀ ਛੁੱਟੀ?
ਹਫਤੇ 'ਚ 4 ਦਿਨ ਬੰਦ ਰਹਿਣਗੇ ਬੈਂਕ, ਦੇਖ ਲਓ ਪੂਰੀ ਲਿਸਟ; ਕਦੋਂ ਕਿੱਥੇ-ਕਿੱਥੇ ਹੋਵੇਗੀ ਬੈਂਕਾਂ ਦੀ ਛੁੱਟੀ?
PM ਮੋਦੀ ਨੇ ਜਦੋਂ ਸੋਨਾ ਨਹੀਂ ਖਰੀਦਣ ਲਈ ਕਿਹਾ ਸੀ, ਉਦੋਂ ਕਿੰਨੀ ਕੀਮਤ ਸੀ? ਅੱਜ ਕਿੰਨੀ ਕੀਮਤ
PM ਮੋਦੀ ਨੇ ਜਦੋਂ ਸੋਨਾ ਨਹੀਂ ਖਰੀਦਣ ਲਈ ਕਿਹਾ ਸੀ, ਉਦੋਂ ਕਿੰਨੀ ਕੀਮਤ ਸੀ? ਅੱਜ ਕਿੰਨੀ ਕੀਮਤ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
Gold-Silver Price Crash: ਸੋਨੇ 'ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ, ₹1.24 ਲੱਖ ਤੱਕ ਪਹੁੰਚਿਆ ਰੇਟ, ਚਾਂਦੀ 8,000 ਰੁਪਏ ਡਿੱਗੀ ਕੇ ₹1.53 ਲੱਖ ਤੱਕ ਪਹੁੰਚੀ; ਜਾਣੋ ਤਾਜ਼ਾ ਕੀਮਤਾਂ...
ਸੋਨੇ 'ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ, ₹1.24 ਲੱਖ ਤੱਕ ਪਹੁੰਚਿਆ ਰੇਟ, ਚਾਂਦੀ 8,000 ਰੁਪਏ ਡਿੱਗੀ ਕੇ ₹1.53 ਲੱਖ ਤੱਕ ਪਹੁੰਚੀ; ਜਾਣੋ ਤਾਜ਼ਾ ਕੀਮਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
Embed widget