ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ, ਗੌਤਮ ਅਡਾਨੀ ਦੀ ਦੌਲਤ ਸਭ ਤੋਂ ਜ਼ਿਆਦਾ ਵਧੀ
ਗੌਤਮ ਅਡਾਨੀ ਦੀ ਜਾਇਦਾਦ ਪਿਛਲੇ ਇਕ ਸਾਲ 'ਚ ਇਕ ਹਜ਼ਾਰ ਕਰੋੜ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 3,65,700 ਕਰੋੜ ਰੁਪਏ ਵਧ ਗਈ।
India's Top Richest List 2021: ਅਡਾਨੀ ਗਰੁੱਪ ਦੇ ਮਾਲਿਕ ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਰੋਜ਼ਾਨਾ ਕਮਾਈ ਦੇ ਮਾਮਲੇ 'ਚ ਉਨ੍ਹਾਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। IIFL ਵੈਲਥ ਹੁਰੂਨ ਇੰਡੀਆ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਪਿਛਲੇ ਇਕ ਸਾਲ 'ਚ ਮੁਕੇਸ਼ ਅੰਬਾਨੀ ਦੀ ਰੋਜ਼ਾਨਾ ਕਮਾਈ 163 ਕਰੋੜ ਰੁਪਏ ਸੀ। ਜਦਕਿ ਇਸ ਦੌਰਾਨ ਗੌਤਮ ਅਡਾਨੀ ਨੇ ਰੋਜ਼ਾਨਾ 1002 ਕਰੋੜ ਰੁਪਏ ਕਮਾਏ।
ਗੌਤਮ ਅਡਾਨੀ ਦੀ ਜਾਇਦਾਦ ਪਿਛਲੇ ਇਕ ਸਾਲ 'ਚ ਇਕ ਹਜ਼ਾਰ ਕਰੋੜ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 3,65,700 ਕਰੋੜ ਰੁਪਏ ਵਧ ਗਈ। ਹਾਲਾਂਕਿ ਮੁਕੇਸ਼ ਅੰਬਾਨੀ ਅਜੇ ਵੀ ਨੰਬਰ-1 'ਤੇ ਹਨ। ਭਾਰਤ ਦੀ ਸਭ ਤੋਂ ਅਮੀਰ ਫੈਮਿਲੀ 'ਚ ਮੁਕੇਸ਼ ਅੰਬਾਨੀ ਦਾ ਪਰਿਵਾਰ ਹੀ ਹੈ। ਰਿਪੋਰਟ ਦੇ ਮੁਤਾਬਕ ਮੁਕੇਸ਼ ਅੰਬਾਨੀ, 7.18,000 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਲਗਾਤਾਰ ਦਸਵੇਂ ਸਾਲ ਸਭ ਤੋਂ ਸਿਖਰਲੇ ਸਥਾਨ 'ਤੇ ਬਣੇ ਹੋਏ ਹਨ। ਉਨ੍ਹਾਂ ਦੀ ਜਾਇਦਾਦ 'ਚ 2020 ਤੋਂ 9 ਫੀਸਦ ਵਾਧਾ ਹੋਇਆ ਹੈ।
ਅਡਾਨੀ ਪਰਿਵਾਰ ਦੀ ਜਾਇਦਾਦ 1,40,200 ਕਰੋੜ ਰੁਪਏ ਤੋਂ 261 ਫੀਸਦ ਵਧ ਕੇ 5,05,900 ਕਰੋੜ ਰੁਪਏ ਹੋ ਗਈ। ਇਸ ਦੇ ਨਾਲ ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਕੁੱਲ ਜਾਇਦਾਦ 3,65,700 ਰੁਪਏ ਵਧੀ ਹੈ।
ਏਸ਼ੀਆ ਦਾ ਤੀਜਾ ਸਭ ਤੋਂ ਅਮੀਰ ਕਾਰੋਬਾਰੀ ਕੌਣ?
IIFL ਵੈਲਥ ਹੁਰੂਨ ਦੀ ਲਿਸਟ 'ਚ ਤੀਜੇ ਸਥਾਨ 'ਤੇ ਸ਼ਿਵ ਨਾਡਰ ਤੇ ਐਚਸੀਐਲ ਪਰਿਵਾਰ ਹੈ। ਉਨ੍ਹਾਂ ਦੀ ਜਾਇਦਾਦ 67 ਫੀਸਦ ਵਧ ਕੇ 2,36,600 ਕਰੋੜ ਰੁਪਏ ਹੋ ਗਈ ਹੈ। ਉੱਥੇ ਹੀ ਅਗਲੇ ਸਥਾਨ 'ਤੇ ਐਸਪੀ ਹਿੰਦੂਜਾ ਤੇ ਪਰਿਵਾਰ ਹੈ। ਜਿੰਨ੍ਹਾਂ ਦੀ ਜਾਇਦਾਦ ਇਕ ਸਾਲ ਦੌਰਾਨ 53 ਫੀਸਦ ਵਧ ਕੇ 2,20,000 ਕਰੋੜ ਰੁਪਏ ਹੋ ਗਈ ਹੈ।
ਇਸ ਤੋਂ ਬਾਅਦ ਐਲਐਨ ਮਿੱਤਲ ਤੇ ਆਰਸਲਰ ਮਿੱਤਲ ਦੇ ਪਰਿਵਾਰ ਦੀ ਜਾਇਦਾਦ 187 ਫੀਸਦ ਵਧ ਕੇ 1,74,400 ਕਰੋੜ ਰੁਪਏ ਹੋ ਗਈ ਹੈ। ਸਾਇਰਨ ਪੂਨਾਵਾਲਾ ਤੇ ਪਰਿਵਾਰ 1,63,700 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਛੇਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਜਾਇਦਾਦ ਇਸ ਦੌਰਾਨ 74 ਫੀਸਦ ਵਧੀ।
ਇਹ ਸੰਪੱਤੀ ਦੀ ਗਣਨਾ 15 ਸਤੰਬਰ, 2021 ਤਕ ਦੀ ਹੈ। ਸਾਲ 2011 'ਚ ਅਮੀਰ ਕਾਰੋਬਾਰੀਆਂ ਦੀ ਸੰਖਿਆਂ 100 ਸੀ। ਹੁਣ 2021 'ਚ ਇਹ ਸੰਖਿਆਂ 10 ਗੁਣਾ ਵਧ ਕੇ 1007 ਹੋ ਗਈ ਹੈ। ਇਸ ਹਿਸਾਬ ਨਾਲ ਅਗਲੇ ਪੰਜ ਸਾਲ 'ਚ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸੰਪੱਤੀ ਵਾਲਾਂ ਦੀ ਸੰਖਿਆਂ ਤਿੰਨ ਹਜ਼ਾਰ ਤਕ ਪਹੁੰਚ ਜਾਵੇਗੀ।
ਉੱਥੇ ਹੀ ਮਹਿਲਾਵਾਂ ਦੀ ਗਣਨਾ 15 ਸਤੰਬਰ, 2021 ਤਕ ਦੀ ਹੈ। ਸਾਲ 2011 'ਚ ਅਮੀਰ ਕਾਰੋਬਾਰੀਆਂ ਦੀ ਸੰਖਿਆਂ 100 ਸੀ। ਹੁਣ 2021 'ਚ ਇਹ ਸੰਖਿਆਂ 10 ਗੁਣਾ ਵਧ ਕੇ 1007 ਹੋ ਗਈ। ਇਸ ਹਿਸਾਬ ਨਾਲ ਅਗਲੇ ਪੰਜ ਸਾਲ 'ਚ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਵਾਲਿਆਂ ਦੀ ਸੰਖਿਆਂ ਤਿੰਨ ਹਜ਼ਾਰ ਤਕ ਪਹੁੰਚ ਜਾਵੇਗੀ।
ਉੱਥੇ ਹੀ ਮਹਿਲਾਵਾਂ ਦੇ ਤੌਰ 'ਤੇ ਇਸ ਲਿਸਟ 'ਚ ਗੋਦਰੇਜ ਗਰੁੱਪ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਮੈਂਬਰ ਸਿਮਤਾ ਵੀ ਕ੍ਰਿਸ਼ਣ 31,300 ਕਰੋੜ ਰੁਪਏ ਦੇ ਨਾਲ ਸਭ ਤੋਂ ਅਮੀਰ ਮਹਿਲਾ ਹੈ। ਉਨ੍ਹਾਂ ਦੀ ਦੌਲਤ 'ਚ ਹਾਲਾਕਿ ਤਿੰਨ ਫੀਸਦ ਦੀਕਮੀ ਆਈ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ 28,200 ਕਰੋੜ ਰੁਪਏ ਦੀ ਜਾਇਦਾਦ ਨਾਲ ਕਿਰਨ-ਮਜਮੂਦਾਰ-ਸ਼ਾਅ ਹੈ। ਜੋ ਲਿਸਟ 'ਚ ਸਭ ਤੋਂ ਅਮੀਰ ਮਹਿਲਾ ਹੈ। ਉਨ੍ਹਾਂ ਦੀ ਜਾਇਦਾਦ 'ਚ ਵੀ 11 ਫੀਸਦ ਦੀ ਕਮੀ ਆਈ ਹੈ।