10 ਹਜ਼ਾਰ ਦੇ ਨਿਵੇਸ਼ 'ਤੇ 22 ਲੱਖ ਦਾ ਮੋਟਾ ਮੁਨਾਫ਼ਾ, ਇਸ ਨੂੰ ਕਹਿੰਦੇ ਧਨ ਦੀ ਲਕਸ਼ਮੀ ਦਾ ਮਿਹਰਬਾਨ ਹੋਣਾ!
ਸ਼ੇਅਰ ਬਾਜ਼ਾਰ ਵਿੱਚ ਹਰ ਕੋਈ ਇਸ ਲਈ ਪੈਸਾ ਲਗਾਉਂਦਾ ਹੈ ਤਾਂ ਜੋ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਮੁਨਾਫ਼ਾ ਹੋ ਸਕੇ। ਅੱਜ ਅਸੀਂ ਤੁਹਾਨੂੰ ਜਿਸ ਮਲਟੀਬੈਗਰ ਸ਼ੇਅਰ ਬਾਰੇ ਦੱਸਣ ਜਾ ਰਹੇ ਹਾਂ, ਉਸਨੇ ਤਿੰਨ ਸਾਲਾਂ ਵਿੱਚ 1000 ਫੀਸਦੀ ਤੋਂ...

Multibagger Stock: ਸ਼ੇਅਰ ਬਾਜ਼ਾਰ ਵਿੱਚ ਹਰ ਕੋਈ ਇਸ ਲਈ ਪੈਸਾ ਲਗਾਉਂਦਾ ਹੈ ਤਾਂ ਜੋ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਮੁਨਾਫ਼ਾ ਹੋ ਸਕੇ। ਅੱਜ ਅਸੀਂ ਤੁਹਾਨੂੰ ਜਿਸ ਮਲਟੀਬੈਗਰ ਸ਼ੇਅਰ ਬਾਰੇ ਦੱਸਣ ਜਾ ਰਹੇ ਹਾਂ, ਉਸਨੇ ਤਿੰਨ ਸਾਲਾਂ ਵਿੱਚ 1000 ਫੀਸਦੀ ਤੋਂ ਵੀ ਵੱਧ ਦਾ ਰਿਟਰਨ ਦਿੱਤਾ ਅਤੇ ਪੰਜ ਸਾਲਾਂ ਵਿੱਚ 22300 ਫੀਸਦੀ ਤੋਂ ਵੱਧ ਦਾ ਬੇਮਿਸਾਲ ਮੁਨਾਫਾ ਦਿੱਤਾ। ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ, ਪਰ ਇਹ ਗੱਲ ਬਿਲਕੁਲ ਸੱਚ ਹੈ।
ਇਸ ਕੰਪਨੀ ਦਾ ਨਾਂ ਹੈ ਪੀ.ਜੀ. ਇਲੈਕਟ੍ਰੋਪਲਾਸਟ ਲਿਮਟਿਡ, ਜੋ ਕਿ PG Group ਦੀ ਕੰਪਨੀ ਹੈ ਅਤੇ 2003 ਵਿੱਚ ਸਥਾਪਤ ਹੋਈ ਸੀ। ਇਹ ਭਾਰਤੀ ਇਲੈਕਟ੍ਰਾਨਿਕ ਉਤਪਾਦਨ ਸੇਵਾਵਾਂ (Electronic Manufacturing Services) ਦੇਣ ਵਾਲੀ ਕੰਪਨੀ ਹੈ। ਇਸ ਕੰਪਨੀ ਦੇ ਸ਼ੇਅਰ ਅਜਿਹਾ ਉਛਲਿਆ ਕਿ ਸਿਰਫ ਪੰਜ ਸਾਲਾਂ ਵਿੱਚ 3.59 ਰੁਪਏ ਤੋਂ ਵੱਧ ਕੇ 807.60 ਰੁਪਏ ਹੋ ਗਏ।
5 ਸਾਲ 'ਚ 22300% ਰਿਟਰਨ
ਪੀ.ਜੀ. ਇਲੈਕਟ੍ਰੋਪਲਾਸਟ ਦੇ ਸ਼ੇਅਰ ਨੇ 2024 ਦੇ ਜਨਵਰੀ ਮਹੀਨੇ 'ਚ 1054.95 ਰੁਪਏ ਦੀ ਉੱਚਤਮ ਕੀਮਤ ਨੂੰ ਛੂਹ ਲਿਆ ਸੀ, ਜੋ ਕਿ ਪਿਛਲੇ 52 ਹਫਤਿਆਂ ਦੀ ਸਭ ਤੋਂ ਵੱਧ ਕੀਮਤ ਸੀ। ਹਾਲਾਂਕਿ 10 ਮਈ 2024 ਨੂੰ ਇਹ ਸ਼ੇਅਰ ਆਪਣੇ ਸਭ ਤੋਂ ਘੱਟ ਦਰਜੇ 'ਤੇ ਆ ਗਿਆ ਅਤੇ ਇਸਦਾ ਭਾਅ 194.58 ਰੁਪਏ ਤੱਕ ਡਿੱਗ ਗਿਆ।
2024 ਦੇ ਜੁਲਾਈ ਮਹੀਨੇ ਵਿੱਚ ਕੰਪਨੀ ਨੇ ਆਪਣੇ ਸ਼ੇਅਰਾਂ ਨੂੰ 1:10 ਦੇ ਅਨੁਪਾਤ 'ਚ ਵੰਡ ਦਿੱਤਾ, ਜਿਸ ਵਿੱਚ 10 ਰੁਪਏ ਮੁੱਲ ਵਾਲੇ ਹਰ ਇਕ ਸ਼ੇਅਰ ਦੇ ਬਦਲੇ ਨਿਵੇਸ਼ਕਾਂ ਨੂੰ 1 ਰੁਪਏ ਮੁੱਲ ਵਾਲੇ 10 ਸ਼ੇਅਰ ਮਿਲੇ।
ਇਸਦਾ ਸਿੱਧਾ ਅਰਥ ਇਹ ਹੋਇਆ ਕਿ ਜੇ ਕਿਸੇ ਨੇ ਤਿੰਨ ਸਾਲ ਪਹਿਲਾਂ ਇਸ ਸ਼ੇਅਰ 'ਚ 10 ਹਜ਼ਾਰ ਰੁਪਏ ਨਿਵੇਸ਼ ਕੀਤੇ ਹੋਂਦੇ, ਤਾਂ ਅੱਜ ਉਹ ਰਕਮ 1.1 ਲੱਖ ਰੁਪਏ ਤੋਂ ਵੀ ਵੱਧ ਹੋ ਚੁੱਕੀ ਹੁੰਦੀ। ਜਦਕਿ ਜੇ ਪੰਜ ਸਾਲ ਪਹਿਲਾਂ 10 ਹਜ਼ਾਰ ਰੁਪਏ ਲਗਾਏ ਹੁੰਦੇ, ਤਾਂ ਅੱਜ ਉਹ ਰਕਮ ਵਧ ਕੇ 22,40,000 ਰੁਪਏ ਹੋ ਗਈ ਹੁੰਦੀ।
ਸੋਚ ਸਮਝ ਕੇ ਕਰੋ ਨਿਵੇਸ਼
ਇੱਕ ਗੱਲ ਨਿਵੇਸ਼ਕਾਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਵੇਂ ਅਤੀਤ ਵਿੱਚ ਕਿਸੇ ਸ਼ੇਅਰ ਨੇ ਵਧੀਆ ਪ੍ਰਦਰਸ਼ਨ ਕੀਤਾ, ਜਰੂਰੀ ਨਹੀਂ ਕਿ ਉਹ ਭਵਿੱਖ ਵਿੱਚ ਵੀ ਅਜਿਹਾ ਹੀ ਕਰੇ। ਇਸ ਲਈ ਜੇ ਤੁਸੀਂ ਕਿਸੇ ਸ਼ੇਅਰ ਵਿੱਚ ਪੈਸਾ ਲਗਾਉਂਦੇ ਹੋ ਤਾਂ ਪੂਰੀ ਸੋਚ-ਵਿਚਾਰ ਕਰਕੇ ਹੀ ਨਿਵੇਸ਼ ਕਰੋ, ਨਹੀਂ ਤਾਂ ਕਿਸੇ ਮਾਹਿਰ ਦੀ ਸਲਾਹ ਜਰੂਰ ਲੈ ਲੋ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।






















