ਹੁਣ ਹਰ ਵੇਲੇ ਕੋਲ ਨਹੀਂ ਰੱਖਣਾ ਪਵੇਗਾ ਆਧਾਰ ਕਾਰਡ, ਇਸ QR Code ਨਾਲ ਹੋ ਜਾਵੇਗਾ ਸਾਰਾ ਕੰਮ, ਜਾਣ ਲਓ ਨਵਾਂ ਤਰੀਕਾ
New Aadhaar QR Code App: ਹੁਣ ਤੁਹਾਨੂੰ ਨਾ ਤਾਂ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਲੋੜ ਪਵੇਗੀ ਅਤੇ ਨਾ ਹੀ ਆਧਾਰ ਕਾਰਡ ਦੀ ਕਾਪੀ ਰੱਖਣ ਦੀ ਲੋੜ ਪਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵਾਂ ਆਧਾਰ QR ਸਿਸਟਮ ਕਿਵੇਂ ਕੰਮ ਕਰੇਗਾ।

New Aadhaar QR Code App: ਆਧਾਰ ਕਾਰਡ (Aadhar Card) ਭਾਰਤ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਦਸਤਾਵੇਜ਼ ਹੈ। ਦੇਸ਼ ਦੀ 90 ਫੀਸਦੀ ਤੋਂ ਵੱਧ ਆਬਾਦੀ ਕੋਲ ਆਧਾਰ ਕਾਰਡ ਹੈ। ਸਕੂਲ-ਕਾਲਜ ਵਿੱਚ ਦਾਖਲਾ ਲੈਣ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ, ਤੁਹਾਨੂੰ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਕਈ ਥਾਵਾਂ 'ਤੇ ਤੁਹਾਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਜਮ੍ਹਾ ਕਰਾਉਣੀ ਪੈਂਦੀ ਹੈ।
ਪਰ ਹੁਣ ਇਸ ਦੀ ਕੋਈ ਲੋੜ ਨਹੀਂ ਪਵੇਗੀ ਕਿਉਂਕਿ ਸਰਕਾਰ ਵੱਲੋਂ ਤੁਹਾਡੇ ਆਧਾਰ ਕਾਰਡ ਲਈ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਤੁਹਾਡਾ ਸਾਰਾ ਕੰਮ QR ਕੋਡ ਦੀ ਮਦਦ ਨਾਲ ਕੀਤਾ ਜਾਵੇਗਾ। ਹੁਣ ਤੁਹਾਨੂੰ ਨਾ ਤਾਂ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਲੋੜ ਪਵੇਗੀ ਅਤੇ ਨਾ ਹੀ ਆਧਾਰ ਕਾਰਡ ਦੀ ਕਾਪੀ ਰੱਖਣ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵਾਂ ਆਧਾਰ QR ਸਿਸਟਮ ਕਿਵੇਂ ਕੰਮ ਕਰੇਗਾ।
QR ਕੋਡ ਨਾਲ ਹੋਵੇਗਾ ਕੰਮ
ਫਿਲਹਾਲ, ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ, ਤਾਂ ਤੁਹਾਨੂੰ ਆਪਣੀ ਪਛਾਣ ਸਾਬਤ ਕਰਨ ਲਈ ਆਪਣੇ ਆਧਾਰ ਕਾਰਡ ਦੀ ਇੱਕ ਕਾਪੀ ਜਮ੍ਹਾ ਕਰਨੀ ਪੈਂਦੀ ਹੈ। ਜੇ ਇਹ ਤੁਹਾਡੇ ਕੋਲ ਸਮੇਂ 'ਤੇ ਨਾ ਹੋਵੇ ਤਾਂ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ, ਤੁਹਾਨੂੰ ਆਪਣੀ ਪਛਾਣ ਸਾਬਤ ਕਰਨ ਲਈ ਨਾ ਤਾਂ ਆਪਣਾ ਆਧਾਰ ਕਾਰਡ ਦਿਖਾਉਣਾ ਪਵੇਗਾ ਅਤੇ ਨਾ ਹੀ ਤੁਹਾਨੂੰ ਆਧਾਰ ਕਾਰਡ ਦੀ ਕਾਪੀ ਦੀ ਲੋੜ ਪਵੇਗੀ। ਕਿਉਂਕਿ ਹੁਣ ਭਾਰਤ ਸਰਕਾਰ ਵੱਲੋਂ ਨਵਾਂ ਆਧਾਰ ਐਪ ਲਾਂਚ ਕੀਤਾ ਗਿਆ ਹੈ।
ਜਿਸ ਰਾਹੀਂ ਤੁਸੀਂ ਸਿਰਫ਼ QR ਕੋਡ ਦੀ ਮਦਦ ਨਾਲ ਆਪਣੀ ਪਛਾਣ ਸਾਬਤ ਕਰ ਸਕੋਗੇ। ਇਸਦਾ ਮਤਲਬ ਹੈ ਕਿ ਤੁਹਾਨੂੰ ਬਸ ਇਸ ਐਪ ਨੂੰ ਆਪਣੇ ਫ਼ੋਨ ਵਿੱਚ ਖੋਲ੍ਹ ਕੇ QR ਕੋਡ ਸਕੈਨ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਡੀ ਜਾਣਕਾਰੀ ਸਬੰਧਤ ਕੰਮ ਲਈ ਸਬੰਧਤ ਵਿਭਾਗ ਨਾਲ ਸਾਂਝੀ ਹੋ ਜਾਵੇਗੀ। ਇਸ ਨਾਲ ਤੁਸੀਂ ਆਧਾਰ ਕਾਰਡ ਦੀ ਕਾਪੀ ਜਮ੍ਹਾ ਕਰਨ ਦੀ ਪਰੇਸ਼ਾਨੀ ਤੋਂ ਬਚ ਜਾਓਗੇ।
ਇਦਾਂ ਕੰਮ ਕਰੇਗੀ ਐਪ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਨਵੀਂ ਐਪ ਦੇ ਆਉਣ ਨਾਲ ਤੁਹਾਨੂੰ ਨਾ ਤਾਂ ਆਧਾਰ ਆਪਣੇ ਕੋਲ ਰੱਖਣ ਦੀ ਲੋੜ ਪਵੇਗੀ ਅਤੇ ਨਾ ਹੀ ਆਧਾਰ ਕਾਰਡ ਦੀ ਫੋਟੋ ਕਾਪੀ ਰੱਖਣ ਦੀ ਲੋੜ ਪਵੇਗੀ। ਇਸ ਐਪ ਰਾਹੀਂ, ਆਧਾਰ ਵੈਰੀਫਿਕੇਸ਼ਨ ਬਹੁਤ ਤੇਜ਼ ਅਤੇ ਸੁਰੱਖਿਅਤ ਹੋ ਜਾਵੇਗਾ। ਤੁਸੀਂ ਐਪ ਵਿੱਚ ਫੇਸ ਆਈਡੀ ਪ੍ਰਮਾਣੀਕਰਨ ਵਿਕਲਪ ਨਾਲ ਆਪਣੀ ਪਛਾਣ ਸਾਬਤ ਕਰਨ ਦੇ ਯੋਗ ਹੋਵੋਗੇ।
New Aadhaar App
— Ashwini Vaishnaw (@AshwiniVaishnaw) April 8, 2025
Face ID authentication via mobile app
❌ No physical card
❌ No photocopies
🧵Features👇 pic.twitter.com/xc6cr6grL0
ਜਿਵੇਂ UPI ਐਪਸ ਕੰਮ ਕਰਦੀਆਂ ਹਨ, ਜਦੋਂ ਤੁਹਾਨੂੰ UPI ਭੁਗਤਾਨ ਕਰਨਾ ਹੁੰਦਾ ਹੈ ਤਾਂ ਤੁਸੀਂ QR ਕੋਡ ਸਕੈਨ ਕਰਦੇ ਹੋ ਅਤੇ ਤੁਸੀਂ ਆਪਣੇ ਖਾਤੇ ਤੋਂ ਪੈਸੇ ਦੂਜੇ ਖਾਤੇ ਵਿੱਚ ਭੇਜ ਦਿੰਦੇ ਹੋ। ਇਸੇ ਤਰ੍ਹਾਂ, ਜੇਕਰ ਤੁਹਾਨੂੰ ਕੁਝ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ ਤਾਂ ਤੁਹਾਨੂੰ ਸਿਰਫ਼ ਆਪਣੀ ਐਪ ਤੋਂ QR ਕੋਡ ਨੂੰ ਸਕੈਨ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਫੇਸ ਆਈਡੀ ਵੈਰੀਫਿਕੇਸ਼ਨ ਕਰਨਾ ਪਵੇਗਾ। ਇਸ ਐਪ ਵਿੱਚ ਤੁਹਾਨੂੰ ਇਹ ਸਹੂਲਤ ਵੀ ਮਿਲੇਗੀ, ਤੁਸੀਂ ਜਿੰਨੀ ਮਰਜ਼ੀ ਜਾਣਕਾਰੀ ਸਾਂਝੀ ਕਰ ਸਕੋਗੇ। ਇਸ ਨਾਲ ਆਧਾਰ ਕਾਰਡ ਉਪਭੋਗਤਾ ਦੀ ਪ੍ਰਾਈਵੇਸੀ ਵੀ ਸੁਰੱਖਿਅਤ ਰਹੇਗੀ।
ਲੋਕਾਂ ਨੂੰ ਛੇਤੀ ਹੀ ਮਿਲੇਗੀ
ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਇਹ ਐਪ ਇਸ ਸਮੇਂ ਬੀਟਾ ਵਰਜ਼ਨ ਵਿੱਚ ਹੈ। ਪਰ ਜਲਦੀ ਹੀ ਇਹ ਲੋਕਾਂ ਲਈ ਵੀ ਉਪਲਬਧ ਕਰਵਾਈ ਜਾਵੇਗੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਅਧਿਕਾਰਤ ਅਕਾਊਂਟ 'ਤੇ ਇਸ ਦਾ ਡੈਮੋ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਵਿਅਕਤੀ ਆਪਣੇ ਫੋਨ 'ਤੇ ਇਸ ਐਪ ਰਾਹੀਂ QR ਕੋਡ ਨੂੰ ਸਕੈਨ ਕਰ ਰਿਹਾ ਹੈ ਅਤੇ ਫਿਰ ਫੇਸ ਆਈਡੀ ਵੈਰੀਫਾਈ ਕਰ ਰਿਹਾ ਹੈ। ਇਸ ਤੋਂ ਬਾਅਦ ਉਸ ਦੀ ਆਧਾਰ ਵੈਰੀਫਿਕੇਸ਼ਨ ਸਫਲ ਹੋ ਗਈ ਹੈ।






















