ਪੜਚੋਲ ਕਰੋ

New Labour Code: ਮਹਿਲਾਵਾਂ ਲਈ ਨਾਈਟ ਸ਼ਿਫ਼ਟ ਦੀ ਛੋਟ ਤੋਂ 1 ਸਾਲ ਵਿੱਚ ਗ੍ਰੈਚੂਇਟੀ ਤੱਕ-ਕੀ-ਕੀ ਵੱਡੇ ਬਦਲਾਅ ਹੋਏ? ਇੱਕ ਕਲਿੱਕ ਨਾਲ ਜਾਣੋ

ਨਵੇਂ ਲੇਬਰ ਕੋਡ ਦਾ ਸਭ ਤੋਂ ਵੱਡਾ ਅਸਰ ਗ੍ਰੈਚੂਇਟੀ ਦੇ ਨਿਯਮਾਂ ‘ਤੇ ਪਿਆ ਹੈ। ਪਹਿਲਾਂ ਕਿਸੇ ਕਰਮਚਾਰੀ ਨੂੰ ਗ੍ਰੈਚੂਇਟੀ ਲੈਣ ਲਈ ਪੰਜ ਸਾਲ ਲਗਾਤਾਰ ਨੌਕਰੀ ਕਰਨੀ ਲਾਜ਼ਮੀ ਸੀ, ਪਰ ਹੁਣ ਇਸ ਮਿਆਦ ਨੂੰ ਘਟਾ ਕੇ ਸਿਰਫ਼ ਇੱਕ ਸਾਲ ਕੀਤਾ ਗਿਆ ਹੈ।...

ਕੇਂਦਰ ਸਰਕਾਰ ਨੇ ਕਿਰਤ ਸੁਧਾਰ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜ ਸਾਲ ਪਹਿਲਾਂ ਸੰਸਦ ਵੱਲੋਂ ਪਾਸ ਕੀਤੇ ਚਾਰ ਨਵੇਂ ਲੇਬਰ ਕਾਨੂੰਨਾਂ ਨੂੰ ਹੁਣ ਲਾਗੂ ਕਰ ਦਿੱਤਾ ਹੈ। ਇਹ ਚਾਰ ਲੇਬਰ ਕੋਡ—ਮਜ਼ਦੂਰੀ ਕੋਡ, ਇੰਡਸਟਰੀਅਲ ਰਿਲੇਸ਼ਨਜ਼ ਕੋਡ, ਸੋਸ਼ਲ ਸਿਕਿਊਰਟੀ ਕੋਡ ਅਤੇ ਆਕਿਊਪੇਸ਼ਨਲ ਸੇਫ਼ਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਕੋਡ—ਲਾਗੂ ਹੋਣ ਨਾਲ 29 ਪੁਰਾਣੇ ਲੇਬਰ ਕਾਨੂੰਨ ਰੱਦ ਹੋ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਮਜ਼ਦੂਰਾਂ ਨੂੰ ਵਧੇਰੇ ਸੁਰੱਖਿਆ, ਸਪੱਸ਼ਟ ਨਿਯਮ ਅਤੇ ਬਿਹਤਰ ਸਮਾਜਿਕ ਸੁਰੱਖਿਆ ਦੇਣ ਵਾਸਤੇ ਇਤਿਹਾਸਕ ਤੋਰ ‘ਤੇ ਬਹੁਤ ਮਹੱਤਵਪੂਰਣ ਹਨ।

ਨਵੇਂ ਲੇਬਰ ਕਾਨੂੰਨਾਂ ‘ਚ ਕਈ ਮਹੱਤਵਪੂਰਣ ਬਦਲਾਅ ਕੀਤੇ ਗਏ ਹਨ। ਸਭ ਤੋਂ ਵੱਡਾ ਪ੍ਰਭਾਵ ਗ੍ਰੈਚੂਇਟੀ ਦੇ ਨਿਯਮਾਂ ‘ਤੇ ਪਿਆ ਹੈ। ਪਹਿਲਾਂ ਕਿਸੇ ਕਰਮਚਾਰੀ ਨੂੰ ਗ੍ਰੈਚੂਇਟੀ ਹਾਸਲ ਕਰਨ ਲਈ ਪੰਜ ਸਾਲ ਦੀ ਲਗਾਤਾਰ ਨੌਕਰੀ ਲਾਜ਼ਮੀ ਸੀ, ਪਰ ਹੁਣ ਇਹ ਮਿਆਦ ਘੱਟਾ ਕੇ ਸਿਰਫ ਇੱਕ ਸਾਲ ਕਰ ਦਿੱਤੀ ਗਈ ਹੈ। ਇਸ ਨਾਲ ਫਿਕਸਡ-ਟਰਮ ਅਤੇ ਕਾਂਟ੍ਰੈਕਟ ਕਰਮਚਾਰੀਆਂ ਨੂੰ ਸਿੱਧਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ, ਮਹਿਲਾਵਾਂ ਨੂੰ ਸੁਰੱਖਿਆ ਪ੍ਰਬੰਧਾਂ ਨਾਲ ਨਾਈਟ ਸ਼ਿਫ਼ਟ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਓਵਰਟਾਈਮ ਲਈ ਮਰਦਾਂ ਵਾਂਗ ਦੋਗੁਣਾ ਭੁਗਤਾਨ ਮਿਲੇਗਾ। ਹਫ਼ਤੇ ਵਿੱਚ 48 ਘੰਟੇ ਕੰਮ ਦਾ ਸਮਾਂ ਤੈਅ ਕੀਤਾ ਗਿਆ ਹੈ, ਜਦਕਿ ਰੋਜ਼ਾਨਾ 8 ਤੋਂ 12 ਘੰਟੇ ਕੰਮ ਕੀਤਾ ਜਾ ਸਕਦਾ ਹੈ। ਓਵਰਟਾਈਮ ਦੀ ਸਥਿਤੀ ‘ਚ ਕੰਪਨੀਆਂ ਲਈ ਕਰਮਚਾਰੀਆਂ ਨੂੰ ਦੋਗੁਣਾ ਵੇਤਨ ਦੇਣਾ ਲਾਜ਼ਮੀ ਹੋਵੇਗਾ।

ਨਵੇਂ ਲੇਬਰ ਕਾਨੂੰਨਾਂ ਦੇ ਲਾਗੂ ਹੋਣ ਨਾਲ ਹੁਣ ਸਾਰੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਲੈਣਾ ਕਾਨੂੰਨੀ ਹੱਕ ਬਣ ਗਿਆ ਹੈ। ਕਿਸੇ ਵੀ ਸੈਕਟਰ ‘ਚ ਹੁਣ ਕਰਮਚਾਰੀ ਨੂੰ ਨਿਯਤ ਕੀਤੇ ਘੱਟੋ-ਘੱਟ ਤਨਖ਼ਾਹ ਤੋਂ ਘੱਟ ਨਹੀਂ ਦਿੱਤੀ ਜਾ ਸਕੇਗੀ। ਹਰ ਕਰਮਚਾਰੀ ਨੂੰ ਨੌਕਰੀ ‘ਤੇ ਰੱਖਦੇ ਸਮੇਂ ਅਪਾਇੰਟਮੈਂਟ ਲੇਟਰ ਦੇਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ, ਤਾਂ ਜੋ ਨੌਕਰੀ ਦੀਆਂ ਸ਼ਰਤਾਂ ‘ਚ ਪਾਰਦਰਸ਼ਤਾ ਬਣੀ ਰਹੇ। ਦੇਸ਼ ਭਰ ਦੇ ਛੋਟੇ ਤੇ ਖਤਰਨਾਕ ਕੰਮਕਾਜ ਵਾਲੇ ਸਥਾਨਾਂ ਸਮੇਤ ਹਰ ਜਗ੍ਹਾ ‘ਤੇ ਹੁਣ ਈਐਸਆਈਸੀ ਕਵਰੇਜ ਲਾਜ਼ਮੀ ਹੋਵੇਗਾ, ਜਿਸ ਨਾਲ ਮੈਡੀਕਲ ਤੇ ਬੀਮਾ ਸੁਰੱਖਿਆ ਦਾ ਦਾਇਰਾ ਹੋਰ ਵਧ ਸਕੇਗਾ।

ਓਵਰਟਾਈਮ ‘ਚ ਦੋਗੁਣਾ ਵੇਤਨ ਦੇਣ ਦੀ ਸ਼ਰਤ ਦੇ ਨਾਲ ਨਵੇਂ ਲੇਬਰ ਕੋਡ ਵਿੱਚ ਕਈ ਮਹੱਤਵਪੂਰਨ ਖਾਸ ਗੱਲਾਂ ਜੋੜੀਆਂ ਗਈਆਂ ਹਨ। ਪਹਿਲੀ ਵਾਰ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰ, ਡਿਜ਼ੀਟਲ ਤੇ ਆਡੀਓ-ਵਿਜ਼ੂਅਲ ਮੀਡੀਆ ਵਰਕਰ, ਬਾਗਾਨ ਮਜ਼ਦੂਰ ਅਤੇ ਡਬਿੰਗ ਆਰਟਿਸਟ ਵੀ ਸਰਕਾਰੀ ਕਿਰਤ ਸੁਰੱਖਿਆ ਦੇ ਦਾਇਰੇ ‘ਚ ਲਿਆਂਦੇ ਗਏ ਹਨ। ਇਸ ਨਾਲ ਇਨ੍ਹਾਂ ਖੇਤਰਾਂ ‘ਚ ਕੰਮ ਕਰਨ ਵਾਲੇ ਲੱਖਾਂ ਕਰਮਚਾਰੀਆਂ ਨੂੰ ਨਿਯਮਿਤ ਰੋਜ਼ਗਾਰ ਸੁਰੱਖਿਆ ਅਤੇ ਸਪਸ਼ਟ ਕਿਰਤ ਹੱਕ ਮਿਲਣਗੇ। ਨਵੇਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਮਜ਼ਦੂਰਾਂ ਨੂੰ ਹੋਰ ਵੱਧ ਸੁਰੱਖਿਆ ਮਿਲੇਗੀ, ਨੌਕਰੀ ਵਿਚ ਪਾਰਦਰਸ਼ਤਾ ਵਧੇਗੀ ਅਤੇ ਕੰਮਕਾਜੀ ਹਾਲਾਤਾਂ ‘ਚ ਸੁਧਾਰ ਆਉਣ ਦੀ ਉਮੀਦ ਹੈ।

ਟਾਪ ਹੈਡਲਾਈਨ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
ਅੱਜ ਵੀ ਚੜ੍ਹੀ ਸੋਨੇ ਦੀ ਕੀਮਤ, ਕੱਲ੍ਹ ਵੀ ਵਧਿਆ ਰੇਟ; ਚੈੱਕ ਕਰੋ ਲੇਟੇਸਟ ਕੀਮਤਾਂ
ਅੱਜ ਵੀ ਚੜ੍ਹੀ ਸੋਨੇ ਦੀ ਕੀਮਤ, ਕੱਲ੍ਹ ਵੀ ਵਧਿਆ ਰੇਟ; ਚੈੱਕ ਕਰੋ ਲੇਟੇਸਟ ਕੀਮਤਾਂ
ਪਿਆਜ, ਤੇਲ, ਚੌਲ ਅਤੇ LPG ਮਹਿੰਗੀ, ਘਰ 'ਚ ਖਾਣਾ ਬਣਾਉਣਾ 10% ਹੋਇਆ ਮਹਿੰਗਾ
ਪਿਆਜ, ਤੇਲ, ਚੌਲ ਅਤੇ LPG ਮਹਿੰਗੀ, ਘਰ 'ਚ ਖਾਣਾ ਬਣਾਉਣਾ 10% ਹੋਇਆ ਮਹਿੰਗਾ
ਸਰਕਾਰੀ ਬੈਂਕਾਂ ਨੇ ਮਹਿੰਗਾ ਕੀਤਾ ਲੋਨ, ਰੈਪੋ ਰੇਟ ਤੋਂ ਬਾਅਦ ਵੱਧ ਗਈਆਂ ਵਿਆਜ ਦਰਾਂ; ਜਾਣੋ ਕਿਹੜੇ ਬੈਂਕ ਨੇ ਕਿੰਨਾ ਵਧਾਇਆ ਰੇਟ
ਸਰਕਾਰੀ ਬੈਂਕਾਂ ਨੇ ਮਹਿੰਗਾ ਕੀਤਾ ਲੋਨ, ਰੈਪੋ ਰੇਟ ਤੋਂ ਬਾਅਦ ਵੱਧ ਗਈਆਂ ਵਿਆਜ ਦਰਾਂ; ਜਾਣੋ ਕਿਹੜੇ ਬੈਂਕ ਨੇ ਕਿੰਨਾ ਵਧਾਇਆ ਰੇਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget