ਧੀ ਦੇ ਜਨਮਦਿਨ 'ਤੇ ਗਿਫਟ ਨੇ ਬਦਲੀ ਜ਼ਿੰਦਗੀ! ਲੁਧਿਆਣਾ 'ਚ ਪਰਿਵਾਰ ਨੇ ਜਿੱਤੀ 3 ਕਰੋੜ ਦੀ ਲਾਟਰੀ, ਮਾਂ ਦੇ ਝਲਕੇ ਖੁਸ਼ੀ ਦੇ ਹੰਝੂ!
ਕਹਿੰਦੇ ਨੇ ਜਦੋਂ ਰੱਬ ਦੀ ਨਜ਼ਰ ਸਵੱਲੀ ਹੋ ਜਾਏ ਤਾਂ ਉਸ 'ਤੇ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਜੀ ਹਾਂ ਅਜਿਹਾ ਹੀ ਹੋਇਆ ਇੱਕ ਔਰਤ ਦੇ ਨਾਲ ਜਿਸ ਨੇ ਆਪਣੀ ਧੀ ਦੇ ਜਨਮਦਿਨ ਮੌਕੇ ਲਾਟਰੀ ਪਾਈ ਅਤੇ ਛੱਪੜ ਫਾੜ ਕੇ ਖਜ਼ਾਨਾ ਡਿੱਗਿਆ, ਆਓ ਜਾਣਦੇ ਹਾਂ..

ਪੰਜਾਬ ਦੇ ਲੋਕਾਂ ਦੀ ਕਿਸਮਤ ਲਗਾਤਾਰ ਚਮਕ ਰਹੀ ਹੈ ਅਤੇ ਕਈ ਲੋਕ ਲੱਖਪਤੀ ਤੇ ਕਰੋੜਪਤੀ ਬਣ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਧੀ ਦੇ ਜਨਮਦਿਨ ‘ਤੇ ਖਰੀਦੇ ਗਿਫ਼ਟ ਨੇ ਇੱਕ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਜਗਰਾਉਂ ਦੇ ਬੰਸੀ ਪਿੰਡ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਤਿੰਨ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਬੱਚੀ ਦੀ ਸਕੂਲ ਦੀ ਫੀਸ ਭਰਨ ਲਈ ਮਾਂ ਲੋਕਾਂ ਦੇ ਘਰਾਂ 'ਚ ਕਰਦੀ ਸੀ ਕੰਮ
ਲਾਟਰੀ ਜੇਤੂ ਮਹੇਸ਼ਵਰੀ ਸਾਹਨੀ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਸਕੂਲ ਫੀਸ ਭਰਨ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਸੀ। ਪਰ ਇੱਕ ਰਾਤ ਵਿੱਚ ਹੀ ਪਰਿਵਾਰ ਦੀ ਕਿਸਮਤ ਅਜਿਹੀ ਬਦਲੀ ਕਿ ਉਹ ਕਰੋੜਪਤੀ ਬਣ ਗਏ।
ਇੰਝ ਬਦਲੀ ਕਿਸਮਤ! ਰਾਤੋਂ-ਰਾਤ ਪਰਿਵਾਰ ਬਣਿਆ ਕਰੋੜਪਤੀ
ਮਹੇਸ਼ਵਰੀ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਜਨਮਦਿਨ 17 ਤਾਰੀਖ਼ ਨੂੰ ਸੀ ਅਤੇ ਉਹ ਉਸਨੂੰ ਕੋਈ ਵਧੀਆ ਤੋਹਫ਼ਾ ਦੇਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੇ 2 ਹਜ਼ਾਰ ਰੁਪਏ ਦੀਆਂ ਚਾਰ ਲਾਟਰੀ ਟਿਕਟ ਖਰੀਦੀਆਂ ਸਨ। 23 ਨਵੰਬਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਤਿੰਨ ਕਰੋੜ ਰੁਪਏ ਦਾ ਇਨਾਮ ਜਿੱਤ ਲਿਆ ਹੈ। ਇਹ ਸੁਣ ਕੇ ਧੀ ਅਤੇ ਮਾਪਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜ ਗਈ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ।
ਧੀ ਦੇ ਸੁਫਨੇ ਪੂਰੇ ਕਰਾਂਗੀ-ਮਾਂ
ਮਹੇਸ਼ਵਰੀ ਸਾਹਨੀ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਹਮੇਸ਼ਾ ਆਪਣੀ ਧੀ ਦੇ ਸੁਨਹਿਰੇ ਭਵਿੱਖ ਦਾ ਸੁਪਨਾ ਦੇਖਦੀ ਰਹੀ ਹੈ। ਉਹ ਆਪਣੀ ਧੀ ਦੀ ਸਕੂਲ ਫੀਸ ਭਰਨ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਸੀ। ਹੁਣ ਜਦੋਂ ਰੱਬ ਨੇ ਉਨ੍ਹਾਂ ਦੀ ਧੀ ਨੂੰ ਇੰਨੀ ਵੱਡੀ ਦੌਲਤ ਬਖ਼ਸ਼ੀ ਹੈ, ਤਾਂ ਉਹ ਇਸ ਰਕਮ ਨੂੰ ਧੀ ਦੇ ਚੰਗੇ ਭਵਿੱਖ ‘ਤੇ ਹੀ ਖਰਚ ਕਰਨਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















