(Source: ECI/ABP News/ABP Majha)
life Insurance Policy : ਜੀਵਨ ਬੀਮਾ ਪਾਲਿਸੀ ਨੂੰ ਲੈ ਕੇ ਨਵਾਂ ਕਨੂੰਨ ਹੋਇਆ ਲਾਗੂ, ਜਾਣੋ ਕੀ ਹੈ ਨਵਾਂ ਕਨੂੰਨ
New Law ਜੀਵਨ ਬੀਮਾ ਪਾਲਿਸੀ ਨੂੰ ਲੈ ਕੇ ਨਵਾਂ ਕਨੂੰਨ ਲਾਗੂ ਹੋਇਆ ਹੈ। ਜੇਕਰ ਤੁਹਾਡੇ ਕੋਲ ਜੀਵਨ ਬੀਮਾ ਪਾਲਿਸੀ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ....
life Insurance Policy - ਹਰ ਕੋਈ ਆਪਣੇ ਜੀਵਨ ਨੂੰ ਲੈ ਕੇ ਸੁਚੇਤ ਹੁੰਦਾ ਹੈ ਤੇ ਜੀਵਨ ਬੀਮਾ ਪਾਲਿਸੀ ਕਰਵਾਉਂਦਾ ਹੈ। ਜੀਵਨ ਬੀਮਾ ਪਾਲਿਸੀ ਨੂੰ ਲੈ ਕੇ ਨਵਾਂ ਕਨੂੰਨ ਲਾਗੂ ਹੋਇਆ ਹੈ। ਜੇਕਰ ਤੁਹਾਡੇ ਕੋਲ ਜੀਵਨ ਬੀਮਾ ਪਾਲਿਸੀ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ, ਜੀਵਨ ਬੀਮਾ ਪਾਲਿਸੀ ਦਾ ਸਾਲਾਨਾ ਪ੍ਰੀਮੀਅਮ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਇਸ ਤੋਂ ਪ੍ਰਾਪਤ ਰਿਟਰਨ 'ਤੇ ਇਨਕਮ ਟੈਕਸ ਦੇਣਾ ਹੋਵੇਗਾ। ਸਰਕਾਰ ਨੇ ਬਜਟ 'ਚ ਇਸ ਦਾ ਐਲਾਨ ਕੀਤਾ ਸੀ। ਹੁਣ ਕੇਂਦਰੀ ਪ੍ਰਤੱਖ ਕਰ ਬੋਰਡ ਨੇ ਇਸ ਸਬੰਧੀ ਆਮਦਨ ਕਰ ਕਾਨੂੰਨ ਨੂੰ ਨੋਟੀਫਾਈ ਕਰ ਦਿੱਤਾ ਹੈ।
ਦੱਸ ਦਈਏ ਇਸ ਨੋਟੀਫਿਕੇਸ਼ਨ ਵਿੱਚ, ਆਮਦਨ ਕਰ ਦੀ 16ਵੀਂ ਸੋਧ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਪ੍ਰਤੱਖ ਕਰ ਬੋਰਡ ਨੇ ਕਿਹਾ ਕਿ ਨਿਯਮ 11UACA ਦੇ ਅਨੁਸਾਰ, ਇਹ ਨਵਾਂ ਨਿਯਮ 1 ਅਪ੍ਰੈਲ, 2023 ਨੂੰ ਜਾਂ ਇਸ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਪਾਲਿਸੀਆਂ ਅਤੇ ਜਿਨ੍ਹਾਂ ਦੀ ਪ੍ਰੀਮੀਅਮ ਦੀ ਰਕਮ 5 ਲੱਖ ਰੁਪਏ ਤੋਂ ਵੱਧ ਹੈ ਉਨ੍ਹਾਂ 'ਤੇ ਲਾਗੂ ਹੋਵੇਗਾ।
ਸੀਬੀਡੀਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਕੋਲ ਇੱਕ ਤੋਂ ਵੱਧ ਪਾਲਿਸੀਆਂ ਹਨ, ਤਾਂ ਸਾਰੀਆਂ ਪਾਲਿਸੀਆਂ ਲਈ ਪ੍ਰੀਮੀਅਮ ਜੋੜਿਆ ਜਾਵੇਗਾ। ਜੇਕਰ ਪ੍ਰੀਮੀਅਮ ਦੀ ਰਕਮ 5 ਲੱਖ ਰੁਪਏ ਤੋਂ ਵੱਧ ਨਹੀਂ ਹੈ, ਤਾਂ ਇਸਦੀ ਮਿਆਦ ਪੂਰੀ ਹੋਣ 'ਤੇ ਪ੍ਰਾਪਤ ਰਿਟਰਨ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। ਇਨਕਮ ਟੈਕਸ ਦੀ ਧਾਰਾ 10 ਦੇ ਤਹਿਤ, ਬੀਮਾ ਪਾਲਿਸੀ ਦੀ ਮਿਆਦ ਪੂਰੀ ਹੋਣ 'ਤੇ ਪ੍ਰਾਪਤ ਹੋਈ ਰਕਮ 'ਤੇ ਇਨਕਮ ਟੈਕਸ ਛੋਟ ਉਪਲਬਧ ਹੈ
ਬਜਟ 2023-24 ਵਿੱਚ ਜੀਵਨ ਬੀਮਾ ਪਾਲਿਸੀਆਂ ਨਾਲ ਸਬੰਧਤ ਟੈਕਸ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਗਿਆ ਸੀ। ਜਦਕਿ, ਨਵੇਂ ਨਿਯਮ ਯੂਨਿਟ ਲਿੰਕਡ ਬੀਮਾ ਯੋਜਨਾ ਯਾਨੀ ਯੂਲਿਪ ਯੋਜਨਾ 'ਤੇ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ, ਜੇਕਰ ਬੀਮਾ ਯੁਕਤ ਵਿਅਕਤੀ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ, ਤਾਂ ਉਸਦੀ ਸਾਰੀ ਰਕਮ ਆਮਦਨ ਕਰ ਦੇ ਦਾਇਰੇ ਤੋਂ ਬਾਹਰ ਹੋ ਜਾਵੇਗੀ। ਭਾਵੇਂ ਪ੍ਰੀਮੀਅਮ 5 ਲੱਖ ਰੁਪਏ ਤੋਂ ਵੱਧ ਹੋਵੇ। ਇਹ ਨਵਾਂ ਨਿਯਮ ਟੈਕਸ ਬਚਾਉਣ ਲਈ ਜੀਵਨ ਬੀਮਾ ਪਾਲਿਸੀਆਂ ਲੈਣ ਵਾਲਿਆਂ ਲਈ ਮੁਸ਼ਕਲ ਹੈ। ਕਿਉਂਕਿ, ਹੁਣ ਮਿਆਦ ਪੂਰੀ ਹੋਣ 'ਤੇ ਮਿਲਣ ਵਾਲੀ ਰਕਮ ਟੈਕਸਯੋਗ ਹੋਵੇਗੀ। ਅਜਿਹੇ 'ਚ ਟੈਕਸ ਬਚਾਉਣਾ ਆਸਾਨ ਨਹੀਂ ਹੋਵੇਗਾ।