ਪੜਚੋਲ ਕਰੋ

New Toll Rule: ਵਾਹਨ ਚਾਲਕਾਂ ਨੂੰ ਵੱਡਾ ਝਟਕਾ! ਕੌਮੀ ਰਾਜਮਾਰਗਾਂ 'ਤੇ ਟੋਲ ਨਿਯਮ ਸਖ਼ਤ, ਗੱਡੀਆਂ ਵੇਚਣੀਆਂ ਵੀ ਔਖੀਆਂ

ਭਾਰਤ ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗਾਂ 'ਤੇ ਟੋਲ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਟੋਲ ਨਾ ਦੇਣ ਵਾਲੇ ਵਾਹਨਾਂ ਨੂੰ ਹੁਣ ਐਨਓਸੀ, ਫਿਟਨੈਸ ਸਰਟੀਫਿਕੇਟ ਤੇ ਰਾਸ਼ਟਰੀ ਪਰਮਿਟ ਵਰਗੀਆਂ ਸੇਵਾਵਾਂ ਪ੍ਰਾਪਤ ਨਹੀਂ ਹੋਣਗੀਆਂ।

New Toll Rule: ਭਾਰਤ ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗਾਂ 'ਤੇ ਟੋਲ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਟੋਲ ਨਾ ਦੇਣ ਵਾਲੇ ਵਾਹਨਾਂ ਨੂੰ ਹੁਣ ਐਨਓਸੀ, ਫਿਟਨੈਸ ਸਰਟੀਫਿਕੇਟ ਤੇ ਰਾਸ਼ਟਰੀ ਪਰਮਿਟ ਵਰਗੀਆਂ ਸੇਵਾਵਾਂ ਪ੍ਰਾਪਤ ਨਹੀਂ ਹੋਣਗੀਆਂ। ਇਹ ਬਦਲਾਅ ਕੇਂਦਰੀ ਮੋਟਰ ਵਾਹਨ ਨਿਯਮਾਂ 2026 ਤਹਿਤ ਕੀਤੇ ਗਏ ਹਨ। ਇਸ ਦਾ ਉਦੇਸ਼ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਨੂੰ ਮਜ਼ਬੂਤ ​​ਕਰਨਾ ਤੇ ਟੋਲ ਚੋਰੀ ਨੂੰ ਰੋਕਣਾ ਹੈ। 

ਹਾਸਲ ਜਾਣਕਾਰੀ ਮੁਤਾਬਕ ਕਈ ਵਾਰ ਜਦੋਂ ਕਿਸੇ ਵਾਹਨ ਦਾ ਫਾਸਟੈਗ ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ 'ਤੇ ਸਕੈਨ ਕੀਤਾ ਜਾਂਦਾ ਹੈ ਤਾਂ ਤਕਨੀਕੀ ਖਰਾਬੀ ਕਾਰਨ ਟੋਲ ਨਹੀਂ ਕੱਟਿਆ ਜਾਂਦਾ। ਵਾਹਨ ਅਕਸਰ ਹੀ ਟੋਲ ਪਾਰ ਕਰਦੇ ਹਨ ਭਾਵੇਂਕਿ ਉਨ੍ਹਾਂ ਦਾ ਫਾਸਟੈਗ ਬਕਾਇਆ ਘੱਟ ਹੋਵੇ। ਹੁਣ ਅਜਿਹੇ ਵਾਹਨਾਂ ਲਈ ਬਕਾਇਆ ਰਕਮ ਵਾਹਨ ਦੇ ਰਿਕਾਰਡ ਵਿੱਚ ਜੋੜ ਦਿੱਤੀ ਜਾਵੇਗੀ। ਇਸ ਨਾਲ ਵਾਹਨ ਵੇਚਣ ਵੇਲੇ ਵੱਡੀ ਦਿੱਕਤ ਆਏਗੀ।


ਸਰਕਾਰੀ ਸੂਤਰਾਂ ਮੁਤਾਬਕ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਜੇਕਰ ਕਿਸੇ ਵਾਹਨ 'ਤੇ ਬਕਾਇਆ ਟੋਲ ਪਾਇਆ ਜਾਂਦਾ ਹੈ ਤਾਂ ਕਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣਗੀਆਂ। ਇਸ ਤਹਿਤ ਜੇਕਰ ਤੁਸੀਂ ਆਪਣਾ ਵਾਹਨ ਕਿਸੇ ਹੋਰ ਵਿਅਕਤੀ ਨੂੰ ਵੇਚਣਾ ਚਾਹੁੰਦੇ ਹੋ ਜਾਂ ਇਸ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਟੋਲ ਕਲੀਅਰੈਂਸ ਤੋਂ ਬਿਨਾਂ ਐਨਓਸੀ ਜਾਰੀ ਨਹੀਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਵਪਾਰਕ ਤੇ ਹੋਰ ਵਾਹਨਾਂ ਲਈ ਨਵਾਂ ਫਿਟਨੈਸ ਸਰਟੀਫਿਕੇਟ ਨਵਿਆਉਣਾ ਜਾਂ ਜਾਰੀ ਕਰਨਾ ਉਦੋਂ ਤੱਕ ਸੰਭਵ ਨਹੀਂ ਹੋਵੇਗਾ ਜਦੋਂ ਤੱਕ ਪਿਛਲੇ ਟੋਲ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਟਰੱਕਾਂ ਤੇ ਬੱਸਾਂ ਵਰਗੇ ਵਪਾਰਕ ਵਾਹਨਾਂ ਨੂੰ ਰਾਸ਼ਟਰੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਇਹ ਜਾਂਚ ਕੀਤੀ ਜਾਵੇਗੀ ਕਿ ਵਾਹਨ 'ਤੇ ਕੋਈ ਟੋਲ ਬਕਾਇਆ ਤਾਂ ਨਹੀਂ।


ਹਾਸਲ ਜਾਣਕਾਰੀ ਮੁਤਾਬਕ ਟੋਲ ਬਕਾਏ ਨੂੰ ਵਾਹਨ ਦੇ ਰਿਕਾਰਡ ਨਾਲ ਜੋੜਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਤੇ ਸਵੈਚਾਲਿਤ ਹੋਵੇਗੀ। ਜਿਵੇਂ ਹੀ ਵਾਹਨ ਟੋਲ ਪਲਾਜ਼ਾ ਵਿੱਚੋਂ ਲੰਘਦਾ ਹੈ, ਇੱਕ RFID ਰੀਡਰ ਤੁਹਾਡੇ ਫਾਸਟੈਗ ਨੂੰ ਸਕੈਨ ਕਰਦਾ ਹੈ। ਜੇਕਰ ਫਾਸਟੈਗ ਵਿੱਚ ਘੱਟ ਬੈਲੇਂਸ ਹੈ ਜਾਂ ਬਲੈਕਲਿਸਟ ਕੀਤਾ ਗਿਆ ਹੈ ਤਾਂ ਸਿਸਟਮ ਤੁਰੰਤ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ (VRN) ਨੂੰ ਰਿਕਾਰਡ ਕਰ ਲਵੇਗਾ। 

ਟੋਲ ਪਲਾਜ਼ਾ ਸਰਵਰ ਇਹ ਜਾਣਕਾਰੀ ਨੈਸ਼ਨਲ ਇਲੈਕਟ੍ਰਾਨਿਕ ਟੋਲ ਕਲੈਕਸ਼ਨ (NETC) ਨੂੰ ਭੇਜਦਾ ਹੈ, ਜਿਸ ਦਾ ਪ੍ਰਬੰਧਨ NPCI ਦੁਆਰਾ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦੱਸਦੀ ਹੈ ਕਿ ਕਿਸ ਬੈਂਕ ਦੇ ਫਾਸਟੈਗ ਤੋਂ ਟੋਲ ਕੱਟਿਆ ਜਾਣਾ ਚਾਹੀਦਾ ਸੀ ਤੇ ਇਹ ਕਿਉਂ ਨਹੀਂ ਕੀਤਾ ਗਿਆ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਆਪਣੇ 'ਵਾਹਨ' ਡੇਟਾਬੇਸ ਨੂੰ ਟੋਲ ਕੁਲੈਕਸ਼ਨ ਸਿਸਟਮ ਨਾਲ ਸਿੰਕ ਕੀਤਾ ਹੈ। ਜਦੋਂ ਵੀ ਕੋਈ ਟੋਲ ਅਦਾਇਗੀ ਰਹਿ ਜਾਂਦਾ ਹੈ ਤਾਂ NPCI ਉਸ ਡੇਟਾ ਨੂੰ ਮੰਤਰਾਲੇ ਦੇ ਸਰਵਰ ਨੂੰ ਭੇਜਦਾ ਹੈ। ਵਾਹਨ ਦੇ ਇੰਜਣ ਨੰਬਰ ਤੇ ਚੈਸੀ ਨੰਬਰ ਦੇ ਆਧਾਰ 'ਤੇ, ਬਕਾਇਆ ਰਕਮ ਡਿਜੀਟਲ ਰਿਕਾਰਡ ਵਿੱਚ ਜੋੜ ਦਿੱਤੀ ਜਾਂਦੀ ਹੈ।

 

ਟਾਪ ਹੈਡਲਾਈਨ

Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਅੱਜ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਅੱਜ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
LPG Rate Today: ਅੱਜ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਗੈਸ ਸਿਲੰਡਰ? ਜਾਣੋ LPG ਦਾ ਤਾਜ਼ਾ ਰੇਟ
LPG Rate Today: ਅੱਜ ਕਿੰਨੇ ਦਾ ਮਿਲੇਗਾ 14 ਕਿਲੋ ਵਾਲਾ ਗੈਸ ਸਿਲੰਡਰ? ਜਾਣੋ LPG ਦਾ ਤਾਜ਼ਾ ਰੇਟ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Embed widget