SGB Scheme: 12 ਫਰਵਰੀ ਨੂੰ ਖੁੱਲ੍ਹ ਰਹੀ ਸੌਵਰੇਨ ਗੋਲਡ ਬਾਂਡ ਦੀ ਅਗਲੀ ਸੀਰੀਜ਼, ਪੈਸੇ ਲਾਉਣ ਤੋਂ ਪਹਿਲਾਂ ਚੈੱਕ ਕਰੋ ਪੂਰੇ ਵੇਰਵਿਆਂ
SGB: ਤੁਸੀਂ 12 ਫਰਵਰੀ ਤੋਂ ਸਾਵਰੇਨ ਗੋਲਡ ਬਾਂਡ ਸਕੀਮ 2023-24 ਸੀਰੀਜ਼ 4 ਵਿੱਚ ਨਿਵੇਸ਼ ਕਰ ਸਕਦੇ ਹੋ। ਅਸੀਂ ਤੁਹਾਨੂੰ ਸਕੀਮ ਦੇ ਵੇਰਵਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।
Sovereign Gold Bonds 2023-24 Series IV: ਜੇ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਭਾਰਤੀ ਰਿਜ਼ਰਵ ਬੈਂਕ (Reserve Bank of India) ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਲੈ ਕੇ ਆ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਸਾਵਰੇਨ ਗੋਲਡ ਬਾਂਡ ਸਕੀਮ 2023-24 (India's Sovereign Gold Bond Scheme 2023-24) ਦੀ ਸੀਰੀਜ਼ IV 12 ਫਰਵਰੀ ਤੋਂ ਗਾਹਕੀ ਲਈ ਖੁੱਲ੍ਹ ਰਹੀ ਹੈ। ਇਸ ਸਕੀਮ ਦੇ ਤਹਿਤ, ਤੁਸੀਂ 16 ਫਰਵਰੀ ਤੱਕ ਗੋਲਡ ਬਾਂਡ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਆਰਬੀਆਈ ਸਕੀਮ ਵਿੱਚ ਨਿਵੇਸ਼ ਕਰਨ ਦਾ ਮੌਕਾ ਕੁੱਲ ਪੰਜ ਦਿਨਾਂ ਲਈ ਉਪਲਬਧ ਹੈ।
ਕੀ ਹੈ ਸਾਵਰੇਨ ਗੋਲਡ ਬਾਂਡ ਸਕੀਮ?
ਸਾਵਰੇਨ ਗੋਲਡ ਬਾਂਡ ਸਕੀਮ ਇੱਕ ਗੋਲਡ ਬਾਂਡ ਹੈ ਜੋ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਸ ਦੀ ਸ਼ੁਰੂਆਤ ਨਵੰਬਰ 2015 ਵਿੱਚ ਹੋਈ ਸੀ। ਇਸ ਸਕੀਮ ਤਹਿਤ ਤੁਸੀਂ ਘੱਟੋ-ਘੱਟ 1 ਗ੍ਰਾਮ ਸੋਨਾ ਖਰੀਦ ਸਕਦੇ ਹੋ। ਇਸ ਸਕੀਮ ਵਿੱਚ ਨਿਵੇਸ਼ ਕਰਕੇ, ਤੁਸੀਂ 24 ਕੈਰੇਟ ਭਾਵ 99.9 ਪ੍ਰਤੀਸ਼ਤ ਸ਼ੁੱਧ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹੋ। ਜਦੋਂ ਕਿ ਜੇਕਰ ਤੁਸੀਂ ਇਸ ਸਕੀਮ ਵਿੱਚ ਆਨਲਾਈਨ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਵਾਧੂ ਛੋਟ ਦਾ ਲਾਭ ਮਿਲਦਾ ਹੈ। ਇੱਕ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ 1 ਗ੍ਰਾਮ ਅਤੇ ਵੱਧ ਤੋਂ ਵੱਧ 4 ਕਿਲੋਗ੍ਰਾਮ ਸੋਨਾ ਖਰੀਦ ਸਕਦਾ ਹੈ।
ਇਨ੍ਹਾਂ ਥਾਵਾਂ ਤੋਂ ਖਰੀਦੇ ਜਾ ਸਕਦੇ ਸਾਵਰੇਨ ਗੋਲਡ ਬਾਂਡ
ਜੇ ਤੁਸੀਂ ਸਾਵਰੇਨ ਗੋਲਡ ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਕਿਸੇ ਵੀ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ NSE, BSE, ਪੋਸਟ ਆਫਿਸ, ਕਮਰਸ਼ੀਅਲ ਬੈਂਕ ਅਤੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (SHCIL) ਰਾਹੀਂ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਦੇ ਤਹਿਤ ਜਿੱਥੇ ਇੱਕ ਵਿਅਕਤੀ ਇੱਕ ਸਾਲ ਵਿੱਚ 4 ਕਿਲੋ ਤੱਕ ਸੋਨਾ ਖਰੀਦ ਸਕਦਾ ਹੈ, ਉੱਥੇ ਇੱਕ ਸੰਸਥਾ ਜਾਂ ਟਰੱਸਟ ਵੱਧ ਤੋਂ ਵੱਧ 20 ਕਿਲੋ ਸੋਨਾ ਖਰੀਦ ਸਕਦਾ ਹੈ।
ਤੁਹਾਨੂੰ ਇੰਨੇ ਵਿਆਜ ਦਾ ਲਾਭ ਮਿਲਦੈ
SBG ਸਕੀਮ ਦੇ ਤਹਿਤ, ਤੁਸੀਂ ਪੂਰੇ ਅੱਠ ਸਾਲਾਂ ਲਈ ਨਿਵੇਸ਼ ਕਰ ਸਕਦੇ ਹੋ, ਜਿਸ ਵਿੱਚ ਨਿਵੇਸ਼ਕਾਂ ਨੂੰ ਪੰਜ ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ। ਸਰਕਾਰ ਸਾਲਾਨਾ ਆਧਾਰ 'ਤੇ ਨਿਵੇਸ਼ ਕੀਤੀ ਰਕਮ 'ਤੇ 2.50 ਫੀਸਦੀ ਵਿਆਜ ਦਰ ਦਾ ਲਾਭ ਦਿੰਦੀ ਹੈ। ਇਹ ਵਿਆਜ ਗਾਹਕ ਦੇ ਖਾਤੇ ਵਿੱਚ ਛਿਮਾਹੀ ਆਧਾਰ 'ਤੇ ਟਰਾਂਸਫਰ ਕੀਤਾ ਜਾਂਦਾ ਹੈ। RBI ਨੇ 12 ਫਰਵਰੀ ਨੂੰ ਜਾਰੀ ਹੋਣ ਵਾਲੀ SGB ਸਕੀਮ ਲਈ ਜਾਰੀ ਮੁੱਲ ਦਾ ਫੈਸਲਾ ਨਹੀਂ ਕੀਤਾ ਹੈ। ਸਾਵਰੇਨ ਗੋਲਡ ਬਾਂਡ ਸਕੀਮ ਦੀ ਕੀਮਤ RBI ਦੁਆਰਾ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਪਿਛਲੇ ਤਿੰਨ ਕਾਰਜਕਾਰੀ ਦਿਨਾਂ ਦੀ ਸੋਨੇ ਦੀ ਔਸਤ ਕੀਮਤ 'ਤੇ ਤੈਅ ਕੀਤੀ ਜਾਂਦੀ ਹੈ।