Shopping Ban: ਸੌਪਿੰਗ 'ਤੇ 11 ਦਿਨਾਂ ਦੀ ਪਾਬੰਦੀ, ਜਾਣੋ ਕਿੱਥੇ ਲਿਆ ਗਿਆ ਸੀ ਇਹ ਸਨਕੀ ਫੈਸਲਾ, ਨਰਕ ਵਰਗੀ ਹੋ ਸੀ ਗਈ ਜ਼ਿੰਦਗੀ
Weird Decision: ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਤੁਹਾਡੇ 'ਤੇ 11 ਦਿਨ ਤੱਕ ਸੌਪਿੰਗ ਨਾ ਕਰਨ ਦੀ ਪਾਬੰਦੀ ਲਾ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ। ਜੇ ਇਸ ਖਰੀਦਦਾਰੀ ਵਿੱਚ ਘਰੇਲੂ ਸਮਾਨ ਵੀ ਸ਼ਾਮਲ ਹੋਵੇ ਤਾਂ... ਜੋ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਦੁੱਧ, ਦਹੀ, ਫਲ, ਸਬਜ਼ੀਆਂ ਆਦਿ ਨੂੰ ਖਰੀਦਣ ਉੱਤੇ ਪਾਬੰਦੀ ਲੱਗ ਜਾਵੇ ਤਾਂ ਤੁਸੀਂ ਕੀ ਕਰੋਗੇ। ਜਾਣੋ ਕਿਹੜਾ ਸੀ ਇਹ ਦੇਸ਼...
Weird Decision: ਜੇ ਤੁਹਾਨੂੰ ਕਿਹਾ ਜਾਵੇ ਕਿ ਤੁਹਾਨੂੰ 11 ਦਿਨਾਂ ਤੱਕ ਕੁਝ ਵੀ ਨਹੀਂ ਖਰੀਦਣਾ। ਜੇ ਕਿਹਾ ਜਾਵੇ ਕਿ ਤੁਸੀਂ ਬਾਜ਼ਾਰ ਜਾ ਕੇ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਨਹੀਂ ਕਰ ਸਕਦੇ, ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਜ਼ਰੂਰ ਗੁੱਸੇ ਵਾਲੀ ਹੋਵੇਗੀ। ਪਰ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਵਿੱਚ ਲਏ ਗਏ ਇੱਕ ਫੈਸਲੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ 11 ਦਿਨਾਂ ਲਈ ਖਰੀਦਦਾਰੀ, ਪੀਣ, ਹੱਸਣ, ਰੋਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਮਨੋਰੰਜਨ ਗਤੀਵਿਧੀਆਂ 'ਤੇ ਪਾਬੰਦੀ (Shopping Ban) ਲਾਈ ਗਈ ਸੀ। ਜਿਨ੍ਹਾਂ ਨੇ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ ਉਹ ਅਲੋਪ ਹੋ ਗਏ ਅਤੇ ਦੁਬਾਰਾ ਕਦੇ ਨਹੀਂ ਦਿਖਾਈ ਦਿੱਤੇ। ਇਹ ਸੁਣ ਕੇ ਤੁਸੀਂ ਯਕੀਨਨ ਹੈਰਾਨ ਹੋਵੋਗੇ। ਪਰ ਉੱਤਰੀ ਕੋਰੀਆ (North Korea) ਵਿੱਚ ਅਜਿਹਾ ਹੀ ਹੋਇਆ ਸੀ।
ਨਹੀਂ ਸੀ ਸ਼ੌਪਿੰਗ, ਸ਼ਰਾਬ ਪੀਣ, ਹੱਸਣ ਜਾਂ ਰੋਣ ਦੀ ਇਜਾਜ਼ਤ
ਰੇਡੀਓ ਫ੍ਰੀ ਏਸ਼ੀਆ (Radio Free Asia) ਦੀ ਇਸ ਰਿਪੋਰਟ ਨੂੰ ਨਿਊਜ਼ਵੀਕ ਨੇ ਕਵਰ ਕੀਤਾ ਹੈ। ਇਸ ਦੇ ਮੁਤਾਬਕ ਉੱਤਰੀ ਕੋਰੀਆ ਦੇ ਤਾਨਾਸ਼ਾਹੀ ਰਾਸ਼ਟਰਪਤੀ ਕਿਮ ਜੋਂਗ ਉਨ (Kim Jong Un) ਨੇ ਆਪਣੇ ਪਿਤਾ ਕਿਮ ਜੋਂਗ ਇਲ (Kim Jong Il) ਦੀ 10ਵੀਂ ਬਰਸੀ 'ਤੇ 2021 'ਚ 11 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਦੀ ਮਨਾਹੀ (Shopping Ban) ਸੀ। ਇਹ ਪਾਬੰਦੀਆਂ 17 ਦਸੰਬਰ, 2021 ਤੋਂ ਸ਼ੁਰੂ ਹੋਈਆਂ ਹਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦਿਖਾਉਣ ਦੀ ਪੂਰੀ ਮਨਾਹੀ ਸੀ। ਨਾਗਰਿਕਾਂ ਨੇ ਕਿਹਾ ਕਿ ਕਿਸੇ ਨੂੰ ਵੀ ਸ਼ਰਾਬ ਪੀਣ, ਹੱਸਣ, ਰੋਣ ਜਾਂ ਖਰੀਦਦਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਲੋਕਾਂ ਨੂੰ ਜਨਤਕ ਥਾਵਾਂ 'ਤੇ ਆਪਣਾ ਦੁੱਖ ਪ੍ਰਗਟ ਕਰਨ ਲਈ ਕਿਹਾ ਗਿਆ ਸੀ।
ਗ੍ਰੌਸਰਾ ਸੌਪਿੰਗ 'ਤੇ ਵੀ ਸੀ ਪਾਬੰਦੀ
ਕਿਮ ਜੋਂਗ ਇਲ ਦੀ 2011 ਵਿੱਚ ਮੌਤ ਹੋ ਗਈ ਸੀ। ਉੱਤਰੀ ਕੋਰੀਆ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਉਸ ਨੇ ਸ਼ਾਸਨ 'ਤੇ ਕਿਮ ਪਰਿਵਾਰ ਦੀ ਪਕੜ ਨੂੰ ਬਹੁਤ ਮਜ਼ਬੂਤਕੀਤਾ। ਹਾਲਾਂਕਿ ਉਨ੍ਹਾਂ ਦੀ ਬਰਸੀ ਹਰ ਸਾਲ ਮਨਾਈ ਜਾਂਦੀ ਹੈ। ਪਰ, 2021 ਵਿੱਚ ਕਿਮ ਜੋਂਗ ਉਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਕਰਿਆਨੇ ਦੀ ਖਰੀਦਦਾਰੀ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ। ਉਸ ਸਮੇਂ ਦੌਰਾਨ ਜੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਤਾਂ ਵੀ ਲੋਕਾਂ ਨੂੰ ਉੱਚੀ-ਉੱਚੀ ਰੋਣ ਦੀ ਇਜਾਜ਼ਤ ਨਹੀਂ ਸੀ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 11 ਦਿਨਾਂ ਦੇ ਸਰਕਾਰੀ ਸੋਗ ਤੋਂ ਬਾਅਦ ਹੀ ਕੀਤਾ ਜਾ ਸਕਿਆ। ਉਨ੍ਹੀਂ ਦਿਨੀਂ ਕਿਸੇ ਨੂੰ ਆਪਣਾ ਜਨਮ ਦਿਨ ਮਨਾਉਣ ਦੀ ਵੀ ਇਜਾਜ਼ਤ ਨਹੀਂ ਸੀ।
ਉਹ ਲੋਕ ਜੋ ਗਾਇਬ ਹੋ ਗਏ ਅਤੇ ਦੁਬਾਰਾ ਕਦੇ ਨਹੀਂ ਦਿੱਤੇ ਦਿਖਾਈ
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਉਨ੍ਹਾਂ ਨਾਲ ਅਪਰਾਧੀਆਂ ਵਾਂਗ ਸਲੂਕ ਕੀਤਾ ਗਿਆ। ਅਜਿਹੇ ਲੋਕ ਗਾਇਬ ਹੋ ਗਏ ਅਤੇ ਦੁਬਾਰਾ ਕਦੇ ਨਹੀਂ ਦਿਖਾਈ ਦਿੱਤੇ।