November Month Bank Holidays 2022: ਨਵੰਬਰ ਮਹੀਨੇ ਵਿੱਚ ਕਿੰਨੇ ਦਿਨ ਬੈਂਕ ਖੁੱਲ੍ਹਣਗੇ, ਪੜ੍ਹੋ ਪੂਰੀ ਲਿਸਟ
ਨਵੰਬਰ ਮਹੀਨੇ 'ਚ ਬੈਂਕ 10 ਦਿਨਾਂ ਲਈ ਬੰਦ ਰਹਿਣਗੇ। ਅਕਤੂਬਰ 'ਚ ਬੈਂਕ 21 ਦਿਨਾਂ ਲਈ ਬੰਦ ਸਨ, ਕਿਉਂਕਿ ਨਵਰਾਤਰੀ, ਦੁਰਗਾ ਪੂਜਾ, ਗਾਂਧੀ ਜੈਅੰਤੀ, ਦੁਸਹਿਰਾ, ਦੀਵਾਲੀ ਤੇ ਹੋਰ ਬਹੁਤ ਸਾਰੇ ਤਿਉਹਾਰ ਮਨਾਏ ਗਏ ਸਨ।
November Month Bank Holidays 2022: ਨਵੰਬਰ ਮਹੀਨੇ 'ਚ ਬੈਂਕ 10 ਦਿਨਾਂ ਲਈ ਬੰਦ ਰਹਿਣਗੇ। ਅਕਤੂਬਰ 'ਚ ਬੈਂਕ 21 ਦਿਨਾਂ ਲਈ ਬੰਦ ਸਨ, ਕਿਉਂਕਿ ਨਵਰਾਤਰੀ, ਦੁਰਗਾ ਪੂਜਾ, ਗਾਂਧੀ ਜੈਅੰਤੀ, ਦੁਸਹਿਰਾ, ਦੀਵਾਲੀ ਅਤੇ ਹੋਰ ਬਹੁਤ ਸਾਰੇ ਤਿਉਹਾਰ ਮਨਾਏ ਗਏ ਸਨ। ਨਵੰਬਰ ਮਹੀਨੇ ਦੀਆਂ ਕੁੱਲ 10 ਬੈਂਕ ਛੁੱਟੀਆਂ 'ਚ ਨਿਯਮਤ ਛੁੱਟੀਆਂ ਵੀ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਬੈਂਕ ਛੁੱਟੀਆਂ ਸਿਰਫ਼ ਚੁਣੇ ਹੋਏ ਸੂਬਿਆਂ 'ਚ ਹੀ ਹੋਣਗੀਆਂ। ਰਾਸ਼ਟਰੀ ਛੁੱਟੀ ਦੇ ਦੌਰਾਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।
ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਨਵੰਬਰ ਮਹੀਨੇ 'ਚ ਕੁਝ ਹੀ ਸ਼ਹਿਰਾਂ 'ਚ 3 ਦਿਨ ਬੈਂਕ ਬੰਦ ਰਹਿਣਗੇ, ਬਾਕੀ ਸਾਰੇ ਸੂਬਿਆਂ 'ਚ ਬੈਂਕ ਆਪਣਾ ਕੰਮ ਸੁਚਾਰੂ ਢੰਗ ਨਾਲ ਕਰਦੇ ਰਹਿਣਗੇ।
ਇਹ ਹੈ ਪੂਰੀ ਲਿਸਟ
1 ਨਵੰਬਰ: ਕੰਨੜ ਸੂਬਾ ਉਤਸਵ/ਕੁਟ। ਬੰਗਲੁਰੂ ਅਤੇ ਇੰਫਾਲ 'ਚ ਬੈਂਕ ਬੰਦ ਰਹਿਣਗੇ।
6 ਨਵੰਬਰ : ਐਤਵਾਰ
8 ਨਵੰਬਰ: ਗੁਰੂ ਨਾਨਕ ਜਯੰਤੀ/ਕਾਰਤਿਕਾ ਪੂਰਨਿਮਾ। ਅਗਰਤਲਾ, ਅਹਿਮਦਾਬਾਦ, ਬੰਗਲੁਰੂ, ਚੇਨਈ, ਗੰਗਟੋਕ, ਗੁਹਾਟੀ, ਇੰਫਾਲ, ਕੋਚੀ, ਪਣਜੀ, ਪਟਨਾ, ਸ਼ਿਲਾਂਗ, ਤਿਰੂਵਨੰਤਪੁਰਮ ਨੂੰ ਛੱਡ ਕੇ ਸਾਰੇ ਸ਼ਹਿਰਾਂ 'ਚ ਬੈਂਕ ਬੰਦ ਰਹਿਣਗੇ।
11 ਨਵੰਬਰ : ਕਨਕਦਾਸ ਜਯੰਤੀ/ਵਾਂਗਲਾ ਉਤਸਵ। ਬੰਗਲੁਰੂ, ਸ਼ਿਲਾਂਗ 'ਚ ਬੈਂਕ ਬੰਦ ਰਹਿਣਗੇ। ਬਾਕੀ ਸੂਬਿਆਂ 'ਚ ਬੈਂਕ ਖੁੱਲ੍ਹੇ ਰਹਿਣਗੇ।
12 ਨਵੰਬਰ : ਦੂਜਾ ਸ਼ਨੀਵਾਰ
13 ਨਵੰਬਰ : ਐਤਵਾਰ
20 ਨਵੰਬਰ : ਐਤਵਾਰ
23 ਨਵੰਬਰ : ਸੇਂਗ ਕੁਟਸਨੇਮ ਕਾਰਨ ਸ਼ਿਲਾਂਗ 'ਚ ਬੈਂਕ ਬੰਦ ਰਹਿਣਗੇ।
26 ਨਵੰਬਰ : ਚੌਥਾ ਸ਼ਨੀਵਾਰ
27 ਨਵੰਬਰ : ਐਤਵਾਰ
ਜੇਕਰ ਤੁਸੀਂ ਨਵੰਬਰ ਮਹੀਨੇ 'ਚ ਬੈਂਕ ਨਾਲ ਸਬੰਧਤ ਕੋਈ ਵੀ ਕੰਮ ਕਰਨ ਦੀ ਯੋਜਨਾ ਬਣਾਈ ਹੈ ਤਾਂ ਤੁਹਾਨੂੰ ਪਹਿਲਾਂ ਇਸ ਲਿਸਟ ਨੂੰ ਚੈੱਕ ਕਰ ਲੈਣਾ ਚਾਹੀਦਾ ਹੈ ਅਤੇ ਛੁੱਟੀ ਵਾਲੇ ਦਿਨ ਕੀਤੇ ਗਏ ਆਪਣੇ ਪਲਾਨ ਨੂੰ ਟਾਲ ਦੇਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।