ਹੁਣ ਪਾਸਪੋਰਟ ਬਣਾਉਣਾ ਹੋਇਆ ਸੌਖਾ! ਡਾਕਖਾਨੇ 'ਚ ਵੀ ਕਰ ਸਕਦੇ ਹੋ ਅਪਲਾਈ, ਜਾਣੋ ਪੂਰੀ ਪ੍ਰਕਿਰਿਆ
ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਬਹੁਤ ਲੰਬੀ ਤੇ ਗੁੰਝਲਦਾਰ ਹੁੰਦੀ ਹੈ। ਕਈ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਪਾਸਪੋਰਟ ਕਿੱਥੋਂ ਤੇ ਕਿਵੇਂ ਪ੍ਰਾਪਤ ਕਰਨਾ ਹੈ?
Passport at Post Office: ਵਿਦੇਸ਼ ਜਾਣ ਲਈ ਹਰ ਵਿਅਕਤੀ ਨੂੰ ਪਾਸਪੋਰਟ ਦੀ ਲੋੜ ਹੁੰਦੀ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਬਹੁਤ ਲੰਬੀ ਤੇ ਗੁੰਝਲਦਾਰ ਹੁੰਦੀ ਹੈ। ਕਈ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਪਾਸਪੋਰਟ ਕਿੱਥੋਂ ਤੇ ਕਿਵੇਂ ਪ੍ਰਾਪਤ ਕਰਨਾ ਹੈ? ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰਨ ਨੂੰ ਲੈ ਕੇ ਉਲਝਣ 'ਚ ਹੋ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਅਸੀਂ ਤੁਹਾਡੇ ਲਈ ਬਹੁਤ ਕੰਮ ਵਾਲੀ ਖ਼ਬਰ ਲੈ ਕੇ ਆਏ ਹਾਂ। ਤੁਸੀਂ ਡਾਕਘਰ ਜਾ ਕੇ ਵੀ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ।
ਤੁਸੀਂ ਡਾਕਘਰ 'ਚ ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ -
ਤੁਸੀਂ ਪਾਸਪੋਰਟ ਸੇਵਾ ਕੇਂਦਰ 'ਤੇ ਜਾ ਕੇ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ ਪਰ ਜੇਕਰ ਪਾਸਪੋਰਟ ਸੇਵਾ ਕੇਂਦਰ ਤੁਹਾਡੇ ਘਰ ਤੋਂ ਬਹੁਤ ਦੂਰ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਇਹ ਕੰਮ ਡਾਕਖਾਨੇ ਦੇ ਕਾਮਨ ਸਰਵਿਸ ਸੈਂਟਰ 'ਚ ਵੀ ਕਰਵਾ ਸਕਦੇ ਹੋ। ਪੋਸਟ ਆਫਿਸ ਨੇ ਕਾਮਨ ਸਰਵਿਸ ਸੈਂਟਰ 'ਤੇ ਪਾਸਪੋਰਟ ਬਣਾਉਣ ਲਈ ਅਰਜ਼ੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਇਸ ਸਮੇਂ ਦੇਸ਼ ਦੇ 424 ਡਾਕਘਰਾਂ 'ਚ ਇਹ ਸਹੂਲਤ ਸ਼ੁਰੂ ਹੋ ਚੁੱਕੀ ਹੈ। ਇੱਥੇ ਕੋਈ ਵੀ ਪਾਸਪੋਰਟ ਲਈ ਅਪਲਾਈ ਕਰ ਸਕਦਾ ਹੈ। ਇਹ ਸਹੂਲਤ ਵਿਦੇਸ਼ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆਸਾਨੀ ਨਾਲ ਪਾਸਪੋਰਟ ਬਣਵਾ ਸਕਣ। ਪਾਸਪੋਰਟ ਬਣਾਉਣ ਲਈ ਅਰਜ਼ੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਨਜ਼ਦੀਕੀ ਡਾਕਘਰ ਨਾਲ ਸੰਪਰਕ ਕਰ ਸਕਦੇ ਹੋ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਪਾਸਪੋਰਟ ਬਣਾਉਣ ਲਈ ਆਨਲਾਈਨ ਵੀ ਕੀਤੀ ਜਾ ਸਕਦਾ ਅਪਲਾਈ -
ਪੋਸਟ ਆਫਿਸ ਤੋਂ ਇਲਾਵਾ ਵਿਦੇਸ਼ ਮੰਤਰਾਲਾ ਤੁਹਾਨੂੰ ਪਾਸਪੋਰਟ ਅਪਲਾਈ ਕਰਨ ਲਈ ਆਨਲਾਈਨ ਸਹੂਲਤ ਵੀ ਦਿੰਦਾ ਹੈ। ਇਸ ਲਈ ਤੁਹਾਨੂੰ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ ਤੇ ਪਾਸਪੋਰਟ ਲਈ ਅਰਜ਼ੀ ਫ਼ਾਰਮ ਭਰਨਾ ਹੋਵੇਗਾ। ਆਓ ਜਾਣਦੇ ਹਾਂ ਉਸ ਪ੍ਰਕਿਰਿਆ ਬਾਰੇ -
- ਪਾਸਪੋਰਟ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਇਸ ਦੀ ਆਫ਼ਿਸ਼ੀਅਲ ਵੈੱਬਸਾਈਟ passportindia.gov.in 'ਤੇ ਕਲਿੱਕ ਕਰੋ।
- ਜੇਕਰ ਤੁਸੀਂ ਪੁਰਾਣੇ ਯੂਜ਼ਰ ਹੋ ਤਾਂ User ID ਤੇ ਪਾਸਵਰਡ ਦਰਜ ਕਰਕੇ ਤੁਰੰਤ ਲੌਗਇਨ ਕਰੋ।
- ਜੇਕਰ ਤੁਸੀਂ ਪਹਿਲਾਂ ਤੋਂ Registered ਨਹੀਂ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰੋ।
- ਇਸ ਦੇ ਲਈ ਪਹਿਲਾਂ New User 'ਤੇ ਕਲਿੱਕ ਕਰੋ ਤੇ Register Now ਦਾ ਆਪਸ਼ਨ ਚੁਣੋ।
- ਇਸ ਤੋਂ ਬਾਅਦ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਬਣਾ ਕੇ Captcha Code ਦਰਜ ਕਰੋ।
- ਇਸ ਤੋਂ ਬਾਅਦ ਆਪਣੇ ਆਪ ਨੂੰ ਰਜਿਸਟਰ ਕਰੋ।
- ਫਿਰ ਤੁਹਾਡੇ ਸਾਹਮਣੇ ਇੱਕ ਫ਼ਾਰਮ ਖੁੱਲ੍ਹੇਗਾ, ਜਿਸ 'ਚ ਤੁਹਾਨੂੰ ਸਭ ਵੇਰਵੇ ਜਿਵੇਂ ਕਿ ਨਜ਼ਦੀਕੀ ਪਾਸਪੋਰਟ ਦਫ਼ਤਰ ਦੇ ਵੇਰਵੇ, ਮੋਬਾਈਲ ਨੰਬਰ, ਈਮੇਲ ਆਈਡੀ, ਜਨਮ ਮਿਤੀ ਤੇ ਲੌਗਇਨ ਆਈਡੀ ਦਰਜ ਕਰਨੇ ਪੈਣਗੇ।
- ਫਿਰ ਤੁਹਾਨੂੰ ਪਾਸਪੋਰਟ ਸੇਵਾ ਆਪਸ਼ਨ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ।
- ਫਿਰ ਇਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਭਰਨ ਲਈ ਕਿਹਾ ਜਾਵੇਗਾ, ਜਿਸ ਨੂੰ ਤੁਹਾਨੂੰ ਸਹੀ ਤਰ੍ਹਾਂ ਭਰਨਾ ਹੋਵੇਗਾ। ਕਿਸੇ ਵੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਤੁਹਾਡੇ ਫ਼ਾਰਮ ਨੂੰ ਰੱਦ ਕੀਤਾ ਜਾ ਸਕਦਾ ਹੈ।
- ਇਸ ਤੋਂ ਬਾਅਦ ਇਹ ਫਾਰਮ Submit ਕਰੋ।
- ਹੁਣ ਤੁਹਾਨੂੰ ਪਾਸਪੋਰਟ ਦਫ਼ਤਰ ਲਈ Appointment ਲੈਣੀ ਪਵੇਗੀ।
- ਇਸ ਦੇ ਲਈ ਪਹਿਲਾਂ ਤੁਹਾਨੂੰ ਪਾਸਪੋਰਟ ਐਪਲੀਕੇਸ਼ਨ ਫੀਸ ਦੇਣੀ ਪਵੇਗੀ ਤੇ ਫਿਰ ਇਸ ਦੀ Slip ਕੱਢ ਕੇ ਆਪਣੇ ਕੋਲ ਰੱਖੋ।
- ਇਸ ਤੋਂ ਬਾਅਦ Appointment ਵਾਲੇ ਦਿਨ Slip ਲੈ ਕੇ ਪਾਸਪੋਰਟ ਦਫ਼ਤਰ ਜਾਓ ਤੇ ਉੱਥੇ ਸਾਰੀ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ।
- ਇਸ ਤੋਂ ਬਾਅਦ Police Verification ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
- ਅਖੀਰ 'ਚ ਤੁਹਾਡਾ ਪਾਸਪੋਰਟ Indian Post ਰਾਹੀਂ 15 ਦਿਨਾਂ 'ਚ ਤੁਹਾਡੇ ਘਰ ਪਹੁੰਚ ਜਾਵੇਗਾ।