ਹੁਣ ਸਿਰਫ਼ ਇੱਕ Missed Call 'ਤੇ ਮਿਲ ਜਾਵੇਗਾ LPG Connection, ਜਾਣੋ ਬਹੁਤ ਕੰਮ ਦੀ ਸਰਵਿਸ ਬਾਰੇ
Gas Connection : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਇਸ ਸਾਲ ਅਗਸਤ 'ਚ ਸੂਚਿਤ ਕੀਤਾ ਸੀ ਕਿ ਹੁਣ ਲੋਕ ਸਿਰਫ਼ ਇੱਕ ਮਿਸਡ ਕਾਲ ਰਾਹੀਂ ਆਸਾਨੀ ਨਾਲ ਉਸ ਕੰਪਨੀ ਦਾ ਗੈਸ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹਨ।
LPG Connection from Missed call: ਆਸਾਨੀ ਨਾਲ ਨਵੇਂ ਐਲਪੀਜੀ ਕਨੈਕਸ਼ਨ (LPG Connection) ਮਿਲਣ ਦੀ ਲੜੀ 'ਚ ਨਵੀਂ ਸੁਵਿਧਾ ਇਹ ਹੈ ਕਿ ਤੁਹਾਨੂੰ ਇਕ ਮਿਸ ਕਾਲ (Missed Call) ਜ਼ਰੀਏ ਵੀ ਗੈਸ ਕੁਨੈਕਸ਼ਨ (Gas Connection) ਮਿਲ ਸਕਦਾ ਹੈ। ਜਾਣੋ ਕਿਹੜੀ ਕੰਪਨੀ ਨੇ ਤੁਹਾਨੂੰ ਇਹ ਸਹੂਲਤ ਦਿੱਤੀ ਹੈ?
IOCL ਦੇ ਰਹੀ ਮਿਸਡ ਕਾਲ 'ਤੇ ਗੈਸ ਸਿਲੰਡਰ ਕੁਨੈਕਸ਼ਨ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਇਸ ਸਾਲ ਅਗਸਤ 'ਚ ਸੂਚਿਤ ਕੀਤਾ ਸੀ ਕਿ ਹੁਣ ਲੋਕ ਸਿਰਫ਼ ਇੱਕ ਮਿਸਡ ਕਾਲ ਰਾਹੀਂ ਆਸਾਨੀ ਨਾਲ ਉਸ ਕੰਪਨੀ ਦਾ ਗੈਸ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹਨ। ਜੇਕਰ ਤੁਸੀਂ ਵੀ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਜਾਣੋ ਪੂਰਾ ਤਰੀਕਾ -
ਮਿਸਡ ਕਾਲ ਦਾ ਨੰਬਰ ਜਾਣੋ
ਮਿਸਡ ਕਾਲ ਰਾਹੀਂ ਕੁਨੈਕਸ਼ਨ ਦੀ ਸਹੂਲਤ ਬਾਰੇ ਜਾਣਕਾਰੀ ਦਿੰਦਿਆਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਕਿ ਨਵੇਂ ਕੁਨੈਕਸ਼ਨ ਲਈ ਕੰਪਨੀ ਵੱਲੋਂ ਜਾਰੀ ਕੀਤੇ ਗਏ ਨੰਬਰ 84549-55555 'ਤੇ ਮਿਸਡ ਕਾਲ ਕਰਨੀ ਹੋਵੇਗੀ। ਇਸ ਤੋਂ ਬਾਅਦ ਕੰਪਨੀ ਉਸ ਵਿਅਕਤੀ ਨਾਲ ਸੰਪਰਕ ਕਰੇਗੀ।
ਕੰਪਨੀ ਤੁਹਾਡੇ ਨਾਲ ਸੰਪਰਕ ਕਰੇਗੀ ਤੇ ਆਧਾਰ ਤੇ ਪਤੇ ਮੁਤਾਬਕ ਤੁਹਾਨੂੰ ਨਵਾਂ ਗੈਸ ਕੁਨੈਕਸ਼ਨ ਪ੍ਰਦਾਨ ਕਰੇਗੀ। ਕੋਈ ਵੀ ਵਿਅਕਤੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਇਸ ਲਈ ਵਿਸ਼ੇਸ਼ ਤੌਰ 'ਤੇ ਤੁਹਾਡੇ ਆਧਾਰ ਕਾਰਡ ਦੀ ਜ਼ਰੂਰਤ ਹੋਵੇਗੀ ਤੇ ਤੁਸੀਂ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਮਿਸ ਕਾਲ ਕਰਕੇ ਬਿਲਕੁਲ ਨਵਾਂ ਗੈਸ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹੋ।
ਪੁਰਾਣਾ ਗੈਸ ਕੁਨੈਕਸ਼ਨ ਐਡਰੈੱਸ ਪਰੂਫ਼ ਵਜੋਂ ਕਰੇਗਾ ਕੰਮ
ਜੇਕਰ ਤੁਹਾਡੇ ਪਰਿਵਾਰ 'ਚ ਪਹਿਲਾਂ ਹੀ ਗੈਸ ਕੁਨੈਕਸ਼ਨ ਹੈ ਤਾਂ ਤੁਸੀਂ ਉਸੇ ਪਤੇ 'ਤੇ ਦੂਜਾ ਕੁਨੈਕਸ਼ਨ ਵੀ ਲੈ ਸਕਦੇ ਹੋ। ਪਰਿਵਾਰ ਦੇ ਮੌਜੂਦਾ ਕੁਨੈਕਸ਼ਨ ਦੇ ਆਧਾਰ 'ਤੇ ਦੂਜਾ ਕੁਨੈਕਸ਼ਨ ਲੈਣ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਤੇ ਕੁਨੈਕਸ਼ਨ ਦੇ ਦਸਤਾਵੇਜ਼ਾਂ ਦੀ ਕਾਪੀ ਗੈਸ ਏਜੰਸੀ ਨੂੰ ਦੇਣੀ ਪਵੇਗੀ। ਫਿਰ ਐਡਰੈੱਸ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਗੈਸ ਕੁਨੈਕਸ਼ਨ ਮਿਲੇਗਾ।
ਇਹੀ ਨੰਬਰ ਗੈਸ ਰੀਫਿਲ ਲਈ ਕਰੇਗਾ ਕੰਮ
ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੁਨੈਕਸ਼ਨ ਹੈ ਤਾਂ ਤੁਸੀਂ ਇਸ ਨੰਬਰ ਰਾਹੀਂ ਗੈਸ ਰੀਫਿਲ ਵੀ ਕਰਵਾ ਸਕਦੇ ਹੋ। ਰੀਫਿਲ ਕਰਨ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 84549-55555 ਨੰਬਰ 'ਤੇ ਮਿਸਡ ਕਾਲ ਕਰਨੀ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904