UPI ਲਈ Paytm ਦੀ 3rd ਪਾਰਟੀ ਐਪ ਬਣਨ ਦੀ ਬੇਨਤੀ ‘ਤੇ ਫੈਸਲਾ ਲਵੇਗਾ NPCI: RBI
RBI: ਰਿਜ਼ਰਵ ਬੈਂਕ ਨੇ ਕਿਹਾ ਕਿ ਜੇਕਰ NPCI One 97 Communications ਨੂੰ TPAP ਮਨਜ਼ੂਰੀ ਦਿੰਦਾ ਹੈ, ਤਾਂ Paytm ਵਿੱਚ ਕੋਈ ਨਵਾਂ ਉਪਭੋਗਤਾ ਉਦੋਂ ਤੱਕ ਨਹੀਂ ਜੋੜਿਆ ਜਾਵੇਗਾ, ਜਦੋਂ ਤੱਕ ਸਾਰੇ ਮੌਜੂਦਾ ਉਪਭੋਗਤਾ ਨਵੇਂ ਹੈਂਡਲ ਵਿੱਚ ਮਾਈਗਰੇਟ ਨਹੀਂ ਹੋ ਜਾਂਦੇ।
RBI: Paytm ਐਪ 'ਤੇ UPI ਦਾ ਸੰਚਾਲਨ ਜਾਰੀ ਰੱਖਣ ਦਾ ਫੈਸਲਾ ਹੁਣ NPCI ਯਾਨੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਹੱਥਾਂ 'ਚ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ, ਸੂਚਿਤ ਕੀਤਾ ਹੈ ਕਿ ਉਸ ਨੇ NPCI ਨੂੰ UPI ਚੈਨਲ ਲਈ ਧਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ ਦੇ ਤੌਰ 'ਤੇ ਪੇਟੀਐਮ ਦੀ ਮੂਲ ਕੰਪਨੀ One 97 Communications ਦੀ ਅਰਜ਼ੀ 'ਤੇ ਫੈਸਲਾ ਲੈਣ ਦੀ ਸਲਾਹ ਦਿੱਤੀ ਹੈ।
ਰਿਜ਼ਰਵ ਬੈਂਕ ਨੇ ਕਿਹਾ ਕਿ ਜੇਕਰ NPCI One 97 Communications ਨੂੰ TPAP ਮਨਜ਼ੂਰੀ ਦਿੰਦਾ ਹੈ, ਤਾਂ Paytm ਵਿੱਚ ਕੋਈ ਨਵਾਂ ਉਪਭੋਗਤਾ ਉਦੋਂ ਤੱਕ ਨਹੀਂ ਜੋੜਿਆ ਜਾਵੇਗਾ, ਜਦੋਂ ਤੱਕ ਸਾਰੇ ਮੌਜੂਦਾ ਉਪਭੋਗਤਾ ਨਵੇਂ ਹੈਂਡਲ ਵਿੱਚ ਮਾਈਗਰੇਟ ਨਹੀਂ ਹੋ ਜਾਂਦੇ।
ਰਿਜ਼ਰਵ ਬੈਂਕ ਦੇ ਅਨੁਸਾਰ, ਜੇਕਰ One97 ਨੂੰ TPAP ਦਾ ਦਰਜਾ ਮਿਲਦਾ ਹੈ, ਤਾਂ ਉਪਭੋਗਤਾ ਪੂਰੀ ਤਰ੍ਹਾਂ ਨਵੇਂ ਨਾਮਜ਼ਦ ਬੈਂਕਾਂ ਵਿੱਚ ਸ਼ਿਫਟ ਹੋ ਜਾਣਗੇ ਅਤੇ ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ, ਕੋਈ ਵੀ ਨਵਾਂ ਉਪਭੋਗਤਾ TPAP ਵਿੱਚ ਸ਼ਾਮਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ: Byju's ਦੇ ਨਿਵੇਸ਼ਕਾਂ ਨੇ NCLT 'ਚ ਦਾਇਰ ਕੀਤਾ ਮੁਕੱਦਮਾ, ਬਾਈਜੂ ਰਵਿੰਦਰਨ ਨੂੰ ਕੰਪਨੀ ਚਲਾਉਣ ਲਈ ਅਯੋਗ ਠਹਿਰਾਉਣ ਦੀ ਮੰਗ
TPAP ਲਾਇਸੈਂਸ ਮਿਲਣ ਦੇ ਨਾਲ Paytm ਉਪਭੋਗਤਾ UPI ਦੁਆਰਾ ਡਿਜੀਟਲ ਭੁਗਤਾਨ ਕਰਨ ਦੇ ਯੋਗ ਹੋਣਗੇ। Paytm QR ਦੀ ਵਰਤੋਂ ਕਰਨ ਵਾਲੇ ਵਪਾਰੀਆਂ ਲਈ, One97 ਇੱਕ ਜਾਂ ਇੱਕ ਤੋਂ ਵੱਧ PSP ਬੈਂਕਾਂ ਵਿੱਚ ਸੈਟਲਮੈਂਟ ਖਾਤੇ ਖੋਲ੍ਹੇਗਾ। ਉੱਥੇ ਹੀ ਰਿਜ਼ਰਵ ਬੈਂਕ ਨੇ ਕਿਹਾ ਕਿ ਪੇਟੀਐਮ ਹੈਂਡਲ ਤੋਂ ਦੂਜੇ ਬੈਂਕਾਂ ਵਿੱਚ ਸ਼ਿਫਟ ਕਰਨਾ ਆਸਾਨ ਬਣਾਉਣ ਲਈ NPCI 4 ਤੋਂ 5 ਬੈਂਕਾਂ ਨੂੰ ਭੁਗਤਾਨ ਸੇਵਾ ਪ੍ਰਦਾਤਾ ਬੈਂਕ ਦਾ ਸਰਟੀਫਿਕੇਟ ਦੇ ਸਕਦਾ ਹੈ। ਇਹ NPCI ਦੇ ਇਕਾਗਰਤਾ ਜੋਖਮ ਨਾਲ ਸਬੰਧਤ ਨਿਯਮਾਂ ਅਨੁਸਾਰ ਹੈ।
ਰਿਜ਼ਰਵ ਬੈਂਕ ਨੇ ਦੁਹਰਾਇਆ ਕਿ ਜਿਨ੍ਹਾਂ ਗਾਹਕਾਂ ਦੇ ਖਾਤੇ ਅਤੇ ਵਾਲੇਟ ਪੇਟੀਐਮ ਪੇਮੈਂਟ ਬੈਂਕ ਵਿੱਚ ਹਨ, ਉਨ੍ਹਾਂ ਨੂੰ 15 ਮਾਰਚ ਤੋਂ ਪਹਿਲਾਂ ਇਸ ਦਾ ਵਿਕਲਪ ਲੱਭ ਲੈਣਾ ਚਾਹੀਦਾ ਹੈ।
NPCI ਇਸ ਨੈੱਟਵਰਕ 'ਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ UPI ਅਤੇ ਸੰਬੰਧਿਤ ਵਿੱਤੀ ਸੇਵਾਵਾਂ ਦੀ ਨਿਗਰਾਨੀ ਕਰਦਾ ਹੈ। ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਪਾਰਟਨਰ ਬੈਂਕਾਂ ਰਾਹੀਂ ਵਪਾਰੀ ਲੈਣ-ਦੇਣ ਨੂੰ ਪੂਰਾ ਕਰਨ ਲਈ NPCI ਤੋਂ TPAP ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: Farmer Protest: ਕਿਸਾਨਾਂ 'ਤੇ ਡੋਰੇ ਪਾਉਣ ਲੱਗੀ ਖੱਟਰ ਸਰਕਾਰ ! ਕਰਜ਼ੇ ਦਾ ਵਿਆਜ ਤੇ ਜੁਰਮਾਨਾ ਮੁਆਫ ਕਰਨ ਦਾ ਐਲਾਨ