Weekend holidays- ਸ਼ਨੀਵਾਰ-ਐਤਵਾਰ ਦੀ ਛੁੱਟੀ ਬੰਦ ਕਰਨ ਦੇ ਸੁਝਾਅ ਉਤੇ ਭੜਕੇ ਲੋਕ, ਜਾਣੋ ਦਿੱਤਾ ਕੀ ਜਵਾਬ...
ਅੱਜਕੱਲ੍ਹ, ਅਰਨਸਟ ਐਂਡ ਯੰਗ ਇੰਡੀਆ (EY India) ਅਤੇ ਬਜਾਜ ਫਾਈਨਾਂਸ (Bajaj Finance) ਵਰਗੀਆਂ ਕੰਪਨੀਆਂ ਆਪਣੇ ਵਰਕ ਕਲਚਰ ਨੂੰ ਲੈ ਕੇ ਚਰਚਾ ਵਿਚ ਹਨ। ਇਸ ਦੌਰਾਨ ਓਲਾ ਦੇ ਸੀਈਓ ਭਵਿਸ਼ ਅਗਰਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ
Work Life Balance: ਅੱਜਕੱਲ੍ਹ, ਅਰਨਸਟ ਐਂਡ ਯੰਗ ਇੰਡੀਆ (EY India) ਅਤੇ ਬਜਾਜ ਫਾਈਨਾਂਸ (Bajaj Finance) ਵਰਗੀਆਂ ਕੰਪਨੀਆਂ ਆਪਣੇ ਵਰਕ ਕਲਚਰ ਨੂੰ ਲੈ ਕੇ ਚਰਚਾ ਵਿਚ ਹਨ। ਈਵਾਈ ਇੰਡੀਆ ਦੀ ਕਰਮਚਾਰੀ ਅੰਨਾ ਸੇਬੈਸਟਿਨ ਪੇਰਾਇਲ (Anna Sebastin Perayil) ਦੀ ਮਾਂ ਅਨੀਤਾ ਅਗਸਟੀਨ (Anita Augustine) ਨੇ ਆਪਣੀ ਬੇਟੀ ਦੀ ਮੌਤ ਲਈ ਕੰਪਨੀ ਦੇ ਬਹੁਤ ਜ਼ਿਆਦਾ ਕੰਮ ਦੇ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਦੇ ਨਾਲ ਹੀ ਬਜਾਜ ਫਾਈਨਾਂਸ 'ਚ ਕੰਮ ਕਰਨ ਵਾਲੇ ਤਰੁਣ ਸਕਸੈਨਾ ਨੇ ਕਥਿਤ ਤੌਰ ਉਤੇ ਕੰਮ ਦੇ ਭਾਰੀ ਦਬਾਅ ਕਾਰਨ ਖੁਦਕੁਸ਼ੀ ਕਰ ਲਈ। ਇਨ੍ਹਾਂ ਘਟਨਾਵਾਂ ਨੇ Work Life Balance ਬਾਰੇ ਬਹਿਸ ਛੇੜ ਦਿੱਤੀ ਹੈ।
ਇਸ ਦੌਰਾਨ ਓਲਾ ਦੇ ਸੀਈਓ ਭਵਿਸ਼ ਅਗਰਵਾਲ (Bhavish Aggarwal) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਦੇ ਖਿਲਾਫ ਬੋਲ ਰਹੇ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।
ਅਸੀਂ ਮਹੀਨੇ ਵਿੱਚ ਇੱਕ ਜਾਂ ਦੋ ਛੁੱਟੀਆਂ ਕਰਦੇ ਸੀ
ਇਸ ਵਾਇਰਲ ਵੀਡੀਓ 'ਚ ਭਵਿਸ਼ ਅਗਰਵਾਲ ਕਹਿ ਰਹੇ ਹਨ ਕਿ ਉਹ ਵਰਕ ਲਾਈਫ ਬੈਲੇਂਸ ਦੀ ਆਧੁਨਿਕ ਸੋਚ ਨੂੰ ਸਹੀ ਨਹੀਂ ਮੰਨਦੇ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਭਾਰਤੀ ਪਰੰਪਰਾ ਨਹੀਂ ਹੈ। ਇਹ ਪੱਛਮੀ ਸੱਭਿਅਤਾ ਦਾ ਹਿੱਸਾ ਹੈ। ਪਹਿਲਾਂ ਸਾਡੇ ਦੇਸ਼ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਨਹੀਂ ਹੁੰਦੀ ਸੀ। ਸਾਡਾ ਕੈਲੰਡਰ ਵੀ ਵੱਖਰਾ ਸੀ। ਇਸੇ ਆਧਾਰ 'ਤੇ ਅਸੀਂ ਛੁੱਟੀਆਂ ਲੈਂਦੇ ਸੀ, ਜੋ ਹਰ ਮਹੀਨੇ ਇੱਕ ਜਾਂ ਦੋ ਵਾਰ ਹੁੰਦੀ ਸੀ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਸਾਡੇ ਸੱਭਿਆਚਾਰ ਵਿੱਚ ਵੀਕੈਂਡ ਦੀ ਛੁੱਟੀ ਆਈ ਹੈ ਹਾਲਾਂਕਿ, ਆਧੁਨਿਕ ਯੁੱਗ ਵਿੱਚ ਇਸ ਦੀ ਲੋੜ ਨਹੀਂ ਰਹੀ। ਜੇਕਰ ਅਸੀਂ ਕੁਝ ਦਹਾਕਿਆਂ ਪਿੱਛੇ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਲੋਕ ਹਫ਼ਤੇ ਵਿੱਚ 5 ਦਿਨ ਕੰਮ ਕਰਨ ਤੋਂ ਬਾਅਦ ਛੁੱਟੀ ਨਹੀਂ ਮੰਗਦੇ ਸਨ।
ਇਹ ਵੀ ਪੜ੍ਹੋ: ਤਿਉਹਾਰਾਂ ਦੇ ਸੀਜ਼ਨ 'ਤੇ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ
ਸੋਸ਼ਲ ਮੀਡੀਆ ਉਤੇ ਗੁੱਸਾ
ਓਲਾ ਦੇ ਸੀਈਓ ਦੀ ਇਸ ਸੋਚ ਨੂੰ ਸੋਸ਼ਲ ਮੀਡੀਆ 'ਤੇ ਬਿਲਕੁਲ ਵੀ ਪਸੰਦ ਨਹੀਂ ਕੀਤਾ ਜਾ ਰਿਹਾ ਹੈ। ਲੋਕਾਂ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਪੱਛਮੀ ਭਾਸ਼ਾ ਬੋਲਦਾ ਹੈ। ਪੱਛਮੀ ਕੱਪੜੇ ਪਹਿਨਦੇ ਹਨ। ਅਜਿਹੇ ਲੋਕਾਂ ਕਾਰਨ ਹੀ ਅਸੀਂ ਵਿਕਾਸ ਨਹੀਂ ਕਰ ਸਕੇ। ਉਹ ਰੋਬੋਟ ਚਾਹੁੰਦੇ ਹਨ ਪਰ ਅਸੀਂ ਇਨਸਾਨ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੱਲ੍ਹ ਤੋਂ ਉਹ ਤਨਖਾਹ ਨੂੰ ਵੀ ਪੱਛਮੀ ਸੱਭਿਅਤਾ ਦਾ ਹਿੱਸਾ ਮੰਨਣਾ ਸ਼ੁਰੂ ਕਰ ਦੇਣਗੇ। ਉਹ ਤੁਹਾਨੂੰ ਸ਼ਾਮ ਨੂੰ ਦਾਲ ਅਤੇ ਰੋਟੀ ਦੇਣਗੇ ਅਤੇ ਤੁਹਾਨੂੰ ਇੱਥੇ ਚਾਦਰ ਵਿਛਾ ਕੇ ਸੌਣ ਲਈ ਕਹਿਣਗੇ।