Ola ਵੀ 10 ਮਿੰਟਾਂ 'ਚ ਦੇਵੇਗਾ Grocery ਦੀ ਡਿਲੀਵਰੀ, Zomato ਤੇ Swiggy ਦੀ ਉੱਡੀ ਨੀਂਦ ! ਜਾਣੋ ਕਿਵੇਂ ਕਰੀਏ ਆਰਡਰ ?
Blinkit, Swiggy, Flipkart, ਸਮੇਤ ਕਈ ਛੋਟੀਆਂ ਅਤੇ ਵੱਡੀਆਂ ਕੰਪਨੀਆਂ ਦੇਸ਼ 'ਚ ਹੋਮ ਡਿਲੀਵਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਫਲਿੱਪਕਾਰਟ ਇਸ 'ਚ ਸਭ ਤੋਂ ਨਵਾਂ ਪਲੇਅਰ ਹੈ, ਜਿਸ ਤੋਂ ਬਾਅਦ ਹੁਣ ਓਲਾ ਨੇ ਐਂਟਰੀ ਕੀਤੀ ਹੈ।
Ola ਹੁਣ ਤੁਹਾਨੂੰ ਤੁਹਾਡੀ ਯਾਤਰਾ ਲਈ ਇੱਕ ਕੈਬ ਹੀ ਨਹੀਂ ਦੇਵੇਗਾ ਬਲਕਿ ਤੁਹਾਡੇ ਘਰ ਆਟਾ, ਨਮਕ ਅਤੇ ਹੋਰ ਕਰਿਆਨੇ ਦੀਆਂ ਚੀਜ਼ਾਂ ਦੀ ਹੋਮ ਡਿਲੀਵਰੀ ਵੀ ਪ੍ਰਦਾਨ ਕਰੇਗਾ ਤੇ ਉਹ ਵੀ ਸਿਰਫ 10 ਮਿੰਟਾਂ ਵਿੱਚ, ਹਾਂ ਓਲਾ ਨੇ ਕਰਿਆਨੇ ਦੀ ਹੋਮ ਡਿਲੀਵਰੀ ਦੀ ਸੇਵਾ ਪ੍ਰਦਾਨ ਕੀਤੀ ਹੈ 10 ਮਿੰਟਾਂ ਵਿੱਚ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਡਿਲਵਰੀ ਦੇਣ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਓਲਾ ਕੈਬਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ।
Bhavish Agarwal ਨੇ ਆਪਣੀ ਕੰਪਨੀ ਓਲਾ ਕੈਬਸ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਪਲੇਟਫਾਰਮ ਰਾਹੀਂ ਤੇਜ਼ ਡਿਲੀਵਰੀ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਹੈ। ਸੋਸ਼ਲ ਮੀਡੀਆ 'ਤੇ ਓਲਾ ਕੈਬਸ ਖਾਤੇ 'ਤੇ ਓਲਾ ਕਰਿਆਨੇ ਦੀ ਸੇਵਾ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਸੇਵਾ ਹੁਣ ਦੇਸ਼ ਭਰ 'ਚ ਲਾਈਵ ਹੈ ਤੇ ਉਪਭੋਗਤਾ ਸਿਰਫ 10 ਮਿੰਟਾਂ 'ਚ ਜ਼ਰੂਰੀ ਚੀਜ਼ਾਂ ਦੀ ਹੋਮ ਡਿਲੀਵਰੀ ਪ੍ਰਾਪਤ ਕਰ ਸਕਦੇ ਹਨ।
Everyday essentials and groceries at your doorstep in just 10 minutes. Ola Grocery is now live across India!
— Ola (@Olacabs) December 23, 2024
Order Now on the Ola app and enjoy:
🛒 Up to 30% Off
🛍️ Free Delivery
⚡ Instant & Scheduled Delivery pic.twitter.com/wJqjqWSiSt
ਓਲਾ ਦੁਆਰਾ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਸ ਓਲਾ ਡਿਲਿਵਰੀ ਸਰਵਿਸ ਦੀ ਵਰਤੋਂ ਕਰਕੇ ਕਰਿਆਨੇ ਦਾ ਆਰਡਰ ਕਰਨ 'ਤੇ 30 ਪ੍ਰਤੀਸ਼ਤ ਤੱਕ ਦੀ ਛੋਟ ਵੀ ਦਿੱਤੀ ਗਈ ਹੈ, ਜਦਕਿ ਮੁਫਤ ਹੋਮ ਡਿਲੀਵਰੀ ਸੇਵਾ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਪਭੋਗਤਾਵਾਂ ਕੋਲ ਆਪਣੇ ਆਰਡਰ ਦੀ ਡਿਲੀਵਰੀ ਨੂੰ Schedule ਕਰਨ ਦਾ ਵਿਕਲਪ ਵੀ ਹੋਵੇਗਾ।
ਓਲਾ ਦੇ ਮਾਰਕਿਟ ਵਿੱਚ ਇਸ ਦਾਖਲੇ ਤੋਂ ਬਾਅਦ, ਮੁਕਾਬਲਾ ਹੋਰ ਵੀ ਵਧ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ , Blinkit, Swiggy, Flipkart, ਸਮੇਤ ਕਈ ਛੋਟੀਆਂ ਅਤੇ ਵੱਡੀਆਂ ਕੰਪਨੀਆਂ ਦੇਸ਼ 'ਚ ਹੋਮ ਡਿਲੀਵਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਫਲਿੱਪਕਾਰਟ ਇਸ 'ਚ ਸਭ ਤੋਂ ਨਵਾਂ ਪਲੇਅਰ ਹੈ, ਜਿਸ ਤੋਂ ਬਾਅਦ ਹੁਣ ਓਲਾ ਨੇ ਐਂਟਰੀ ਕੀਤੀ ਹੈ।
ਭਾਰਤ ਦਾ ਤੇਜ਼ ਵਣਜ ਬਾਜ਼ਾਰ ਦੁਨੀਆ ਦੇ ਸਭ ਤੋਂ ਮਜ਼ਬੂਤ ਬਾਜ਼ਾਰਾਂ ਵਿੱਚੋਂ ਇੱਕ ਹੈ। ਮੌਜੂਦਾ ਸਮੇਂ 'ਚ ਜ਼ੋਮੈਟੋ ਦੀ ਬਲਿੰਕਿਟ 46 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਇਸ ਬਾਜ਼ਾਰ 'ਚ ਪਹਿਲੇ ਨੰਬਰ 'ਤੇ ਹੈ। Zepto 29 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਹੈ। Swiggy Instamart ਦੀ ਮਾਰਕੀਟ ਸ਼ੇਅਰ 25 ਫੀਸਦੀ ਹੈ। ਇਹ ਅੰਕੜੇ ਮੋਤੀਲਾਲ ਓਸਵਾਲ ਦੀ ਰਿਪੋਰਟ ਦੇ ਅਨੁਸਾਰ ਹਨ।