Spicejet : 21 ਜਨਵਰੀ ਨੂੰ ਦਿੱਲੀ ਤੋਂ ਅਯੁੱਧਿਆ ਲਈ ਉਡੇਗੀ ਸਪੈਸ਼ਲ ਫਲਾਈਟ... ਇਨ੍ਹਾਂ ਹੋਵੇਗਾ ਕਿਰਾਇਆ! SpiceJet ਨੇ ਕੀਤਾ ਖ਼ਾਸ ਐਲਾਨ
Spicejet : ਅਯੁੱਧਿਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ (Ayodhya Ram Temple Ceremony) 22 ਜਨਵਰੀ ਨੂੰ ਹੈ। ਇਸ ਦੌਰਾਨ ਸਪਾਈਸਜੈੱਟ ਨੇ ਇੱਕ ਵਿਸ਼ੇਸ਼ ਉਡਾਣ ਦਾ ਐਲਾਨ ਕੀਤਾ ਹੈ, ਜੋ 21 ਜਨਵਰੀ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ।
Ayodhya Special Flights : ਸਪਾਈਸਜੈੱਟ (Spicejet)ਨੇ ਅਯੁੱਧਿਆ 'ਚ ਇਤਿਹਾਸਕ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ (Ayodhya Ram Temple Ceremony) ਲਈ ਵਿਸ਼ੇਸ਼ ਉਡਾਣ ਦਾ ਐਲਾਨ ਕੀਤਾ ਹੈ। ਸਪਾਈਸਜੈੱਟ (Spicejet) 21 ਜਨਵਰੀ, 2024 ਨੂੰ ਦਿੱਲੀ ਤੋਂ ਅਯੁੱਧਿਆ ਲਈ ਵਿਸ਼ੇਸ਼ ਉਡਾਣ (Ayodhya Special Flights) ਸ਼ੁਰੂ ਕਰੇਗੀ। ਇਹ ਉਡਾਣ 22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਜਾਵੇਗੀ। ਨਾਲ ਹੀ ਵਾਪਸੀ ਦੀਆਂ ਉਡਾਣਾਂ ਵੀ ਚਲਾਈਆਂ ਜਾਣਗੀਆਂ।
ਸਪਾਈਸਜੈੱਟ ਦੀ ਵਿਸ਼ੇਸ਼ ਉਡਾਣ (Spicejet Special Flight) ਦਿੱਲੀ ਤੋਂ ਦੁਪਹਿਰ 1:30 ਵਜੇ ਰਵਾਨਾ ਹੋਵੇਗੀ, ਜੋ ਦੁਪਹਿਰ 3 ਵਜੇ ਤੱਕ ਅਯੁੱਧਿਆ ਪਹੁੰਚੇਗੀ। ਵਾਪਸੀ ਦੀ ਉਡਾਣ ਅਗਲੇ ਦਿਨ ਭਾਵ 22 ਜਨਵਰੀ ਨੂੰ ਸ਼ਾਮ 5 ਵਜੇ ਉਡਾਣ ਭਰੇਗੀ ਅਤੇ ਸ਼ਾਮ 6:30 ਵਜੇ ਦਿੱਲੀ ਪਹੁੰਚੇਗੀ। ਸਪਾਈਸਜੈੱਟ ਨੇ ਕਿਹਾ ਕਿ 'ਪ੍ਰਾਣ ਪ੍ਰਤੀਸਥਾ' ਸਮਾਰੋਹ ਸਾਡੇ ਦੇਸ਼ ਲਈ ਇੱਕ ਇਤਿਹਾਸਕ ਮੌਕਾ ਹੈ ਅਤੇ ਅਸੀਂ ਇਸ ਮਹੱਤਵਪੂਰਨ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਅਤੇ ਯਾਤਰੀਆਂ ਦੀ ਸਹੂਲਤ ਲਈ ਯੋਗਦਾਨ ਪਾਉਣ ਲਈ ਸਨਮਾਨਿਤ ਹਾਂ।
ਦਿੱਲੀ ਤੋਂ ਅਯੁੱਧਿਆ ਲਈ ਟਿਕਟ ਪ੍ਰਾਈਸ
ਜ਼ਿਕਰਯੋਗ ਹੈ ਕਿ ਇੰਡੀਗੋ ਨੇ ਦਿੱਲੀ ਤੋਂ ਅਯੁੱਧਿਆ (Delhi to Ayodhya) ਲਈ ਫਲਾਈਟ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ। ਇੰਡੀਗੋ (Indigo) ਦੀ ਵੈੱਬਸਾਈਟ ਦੇ ਮੁਤਾਬਕ, 20 ਜਨਵਰੀ 2024 ਦੀ ਫਲਾਈਟ ਟਿਕਟ (Delhi to Ayodhya Flight Ticket Price) ਪ੍ਰਤੀ ਵਿਅਕਤੀ 15,193 ਰੁਪਏ ਹੈ। ਇਹ ਫਲਾਈਟ ਦਿੱਲੀ ਤੋਂ ਦੁਪਹਿਰ 12.45 ਵਜੇ ਉਡਾਣ ਭਰੇਗੀ ਅਤੇ 1.20 ਘੰਟੇ ਦੀ ਯਾਤਰਾ ਤੋਂ ਬਾਅਦ ਦੁਪਹਿਰ 2 ਵਜੇ ਅਯੁੱਧਿਆ ਪਹੁੰਚੇਗੀ। ਇਸ ਤੋਂ ਇਲਾਵਾ ਇੰਡੀਗੋ ਨੇ ਅਹਿਮਦਾਬਾਦ ਅਤੇ ਮੁੰਬਈ ਤੋਂ ਵੀ ਫਲਾਈਟ ਸੁਵਿਧਾ ਸ਼ੁਰੂ ਕੀਤੀ ਹੈ।
ਲਕਸ਼ਦੀਪ ਲਈ ਵੀ ਸ਼ੁਰੂ ਹੋਵੇਗੀ ਫਲਾਈਟ
ਇੱਥੇ, ਲਕਸ਼ਦੀਪ ਜਾਣ ਦੀ ਰੁਚੀ ਵਧਣ ਤੋਂ ਬਾਅਦ, ਕਈ ਕੰਪਨੀਆਂ ਨੇ ਉੱਥੇ ਯਾਤਰਾ ਪੈਕੇਜ ਆਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸਪਾਈਸ ਜੈੱਟ ਨੇ ਇਹ ਵੀ ਐਲਾਨ ਕੀਤਾ ਹੈ ਕਿ ਲਕਸ਼ਦੀਪ ਲਈ ਵੀ ਫਲਾਈਟ ਸੇਵਾ ਸ਼ੁਰੂ ਕੀਤੀ ਜਾਵੇਗੀ। ਸਪਾਈਸਜੈੱਟ ਜਲਦੀ ਹੀ ਲਕਸ਼ਦੀਪ ਦੇ ਅਗਾਤੀ ਟਾਪੂ ਲਈ ਉਡਾਣਾਂ ਸ਼ੁਰੂ ਕਰ ਸਕਦੀ ਹੈ। ਇਹ ਜਾਣਕਾਰੀ ਏਅਰਲਾਈਨ ਦੇ ਮੁਖੀ ਅਜੇ ਸਿੰਘ ਨੇ ਬੁੱਧਵਾਰ ਨੂੰ ਦਿੱਤੀ।