Onion prices- ਸਸਤਾ ਪਿਆਜ਼ ਵੇਚਣ ਲਈ ਸਰਕਾਰ ਨੇ ਖੋਲ੍ਹੀਆਂ ਦੁਕਾਨਾਂ, ਮਿਲ ਰਿਹੈ 35 ਰੁਪਏ ਕਿੱਲੋ
Onion prices increase- ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਕੇਂਦਰ ਸਰਕਾਰ ਨੇ ਆਪਣੇ ਬਫਰ ਸਟਾਕ ਤੋਂ ਪਿਆਜ਼ ਵੇਚ ਕੇ ਕੀਮਤਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
Onion prices increase- ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਸ਼ੁਰੂ ਹੋ ਗਿਆ ਹੈ। ਅਜਿਹੇ ਵਿਚ ਕੇਂਦਰ ਸਰਕਾਰ ਨੇ ਆਪਣੇ ਬਫਰ ਸਟਾਕ ਤੋਂ ਪਿਆਜ਼ ਵੇਚ ਕੇ ਕੀਮਤਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ‘ਚ ਸਰਕਾਰ ਨੇ ਪਿਆਜ਼ ਦੀ ਬਰਾਮਦ ‘ਤੇ ਡਿਊਟੀ ਹਟਾ ਦਿੱਤੀ ਸੀ, ਜਿਸ ਤੋਂ ਬਾਅਦ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਬਫਰ ਸਟਾਕ ਤੋਂ ਪਿਆਜ਼ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਥੋਕ ਬਾਜ਼ਾਰਾਂ ਵਿੱਚ ਵੇਚ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ ‘ਚ ਸਬਸਿਡੀ ਵਾਲੇ ਰੇਟ ‘ਤੇ ਪਿਆਜ਼ ਵੇਚੇਗੀ ਤਾਂ ਜੋ ਆਮ ਲੋਕਾਂ ਨੂੰ ਮਹਿੰਗੇ ਪਿਆਜ਼ ਤੋਂ ਰਾਹਤ ਮਿਲ ਸਕੇ।ਕੇਂਦਰ ਸਰਕਾਰ ਦੇਸ਼ ਭਰ ਵਿੱਚ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦੀ ਯੋਜਨਾ ਬਣਾ ਰਹੀ ਹੈ।
ਖਾਸ ਤੌਰ ‘ਤੇ ਉਨ੍ਹਾਂ ਸ਼ਹਿਰਾਂ ‘ਚ ਜ਼ਿਆਦਾ ਪਿਆਜ਼ ਵਿਕੇਗਾ ਜਿੱਥੇ ਕੀਮਤਾਂ ਜ਼ਿਆਦਾ ਵਧੀਆਂ ਹਨ। ਨਿਧੀ ਖਰੇ ਮੁਤਾਬਕ ਸਰਕਾਰ ਨੂੰ ਬਰਾਮਦ ਡਿਊਟੀ ਹਟਾਉਣ ਤੋਂ ਬਾਅਦ ਕੀਮਤਾਂ ‘ਚ ਵਾਧਾ ਹੋਣ ਦੀ ਉਮੀਦ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 4.7 ਲੱਖ ਟਨ ਦੇ ਬਫਰ ਸਟਾਕ ਅਤੇ ਸਾਉਣੀ ਦੀ ਫ਼ਸਲ ਦੀ ਵਧੇਰੇ ਬਿਜਾਈ ਕਾਰਨ ਸਾਨੂੰ ਆਸ ਹੈ ਕਿ ਪਿਆਜ਼ ਦੀਆਂ ਕੀਮਤਾਂ ਕਾਬੂ ਹੇਠ ਰਹਿਣਗੀਆਂ। ਸਰਕਾਰੀ ਅੰਕੜਿਆਂ ਮੁਤਾਬਕ 22 ਸਤੰਬਰ ਨੂੰ ਦਿੱਲੀ ‘ਚ ਪਿਆਜ਼ ਦੀ ਪ੍ਰਚੂਨ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ‘ਚ 38 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਹਾਲਾਂਕਿ ਕਈ ਥਾਵਾਂ ‘ਤੇ ਪ੍ਰਚੂਨ ਬਾਜ਼ਾਰ ‘ਚ ਪਿਆਜ਼ 70 ਰੁਪਏ ਕਿਲੋ ਵਿਕ ਰਿਹਾ ਹੈ।
ਮੁੰਬਈ ਵਿੱਚ ਕੀਮਤਾਂ 58 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚੇਨਈ ਵਿੱਚ 60 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ।ਸਰਕਾਰ 5 ਸਤੰਬਰ ਤੋਂ ਦਿੱਲੀ ਅਤੇ ਹੋਰ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਮੋਬਾਈਲ ਵੈਨਾਂ, ਐਨਸੀਸੀਐਫ ਅਤੇ NAFED ਦੀਆਂ ਦੁਕਾਨਾਂ ਰਾਹੀਂ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਕਿਹਾ ਕਿ ਸਾਉਣੀ ਦੇ ਪਿਆਜ਼ ਦੀ ਫਸਲ ਤੋਂ ਕਾਫੀ ਉਮੀਦਾਂ ਹਨ।ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਬਿਜਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਸਪਲਾਈ ਸ਼ੁਰੂ ਹੋ ਜਾਵੇਗੀ।
ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਈਡੇਬਲ ਆਇਲ ‘ਤੇ ਦਰਾਮਦ ਡਿਊਟੀ ‘ਚ ਵਾਧੇ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵਾਧੇ ਨੂੰ ਸਵੀਕਾਰ ਕੀਤਾ ਪਰ ਕਿਹਾ ਕਿ ਸਰਕਾਰ ਨੇ ਘਰੇਲੂ ਕਿਸਾਨਾਂ ਨੂੰ ਧਿਆਨ ‘ਚ ਰੱਖ ਕੇ ਇਹ ਫੈਸਲਾ ਲਿਆ ਹੈ। ਨਿਧੀ ਖਰੇ ਨੇ ਅਰਹਰ ਅਤੇ ਉੜਦ ਦੇ ਚੰਗੇ ਉਤਪਾਦਨ ਅਤੇ ਦਾਲਾਂ ਦੀ ਦਰਾਮਦ ਵਿੱਚ ਵਾਧੇ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਦਾਲਾਂ ਦੀਆਂ ਕੀਮਤਾਂ ਵਿੱਚ ਸਥਿਰਤਾ ਦੀ ਉਮੀਦ ਜਤਾਈ ਹੈ।