Opium Cultivation: ਅਫੀਮ ਦੀ ਖੇਤੀ ਕਰ ਸਕਦੀ ਕਿਸਾਨਾਂ ਨੂੰ ਮਾਲੋਮਾਲ! ਜਾਣੋ ਕਲੀ ਨਾਗਣੀ ਦਾ ਪੂਰਾ ਹਿਸਾਬ-ਕਿਤਾਬ
Opium Cultivation: ਅਫੀਮ ਦਾ ਨਾਮ ਲੈਂਦੇ ਹੀ ਆਮ ਤੌਰ 'ਤੇ ਨਸ਼ੇ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ ਪਰ, ਅਫੀਮ ਦੀ ਇੱਕ ਹੋਰ ਮਹੱਤਵਪੂਰਨ ਤਸਵੀਰ ਵੀ ਹੈ ਜਿਸ ਵਿੱਚ ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ...

Opium Cultivation: ਅਫੀਮ ਦਾ ਨਾਮ ਲੈਂਦੇ ਹੀ ਆਮ ਤੌਰ 'ਤੇ ਨਸ਼ੇ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ ਪਰ, ਅਫੀਮ ਦੀ ਇੱਕ ਹੋਰ ਮਹੱਤਵਪੂਰਨ ਤਸਵੀਰ ਵੀ ਹੈ ਜਿਸ ਵਿੱਚ ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਜੀ ਹਾਂ, ਸਦੀਆਂ ਤੋਂ ਦੁਨੀਆ ਭਰ ਦੇ ਲੋਕ ਅਫੀਮ ਨੂੰ ਦਵਾਈ ਵਜੋਂ ਵੀ ਵਰਤ ਰਹੇ ਹਨ। ਭਾਰਤੀ ਐਯੁਰਵੈਦਿਕ ਦਵਾਈਆਂ ਵਿੱਚ ਵੀ ਅਫੀਮ ਦੀ ਵਰਤੋਂ ਹੁੰਦੀ ਹੈ। ਇਸ ਲਈ ਦੇਸ਼ ਵਿੱਚ ਅਫੀਮ ਦੀ ਲਾਇਸੈਂਸਸ਼ੁਦਾ ਖੇਤੀ ਵੀ ਕੀਤੀ ਜਾਂਦੀ ਹੈ ਜਿਸ ਲਈ ਲਾਇਸੈਂਸ ਸਰਕਾਰ ਖੁਦ ਦਿੰਦੀ ਹੈ।
ਦਰਅਸਲ ਅਫੀਮ ਦੀ ਲਾਇਸੈਂਸਸ਼ੁਦਾ ਖੇਤੀ ਦਾ ਅਰਥ ਹੈ, ਦੇਸ਼ ਵਿੱਚ ਅਫੀਮ ਦਾ ਸੀਮਤ ਉਤਪਾਦਨ ਹੋਏ ਤੇ ਕਿਸਾਨਾਂ ਨੂੰ ਉਤਪਾਦਨ ਦੀ ਬਿਹਤਰ ਕੀਮਤ ਮਿਲ ਸਕੇ। ਇਹ ਸਿੱਧੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਅਫੀਮ ਦੀ ਖੇਤੀ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਕਿਸਾਨ ਅਫੀਮ ਦੀ ਖੇਤੀ ਕਿਵੇਂ ਕਰ ਸਕਦੇ ਹਨ। ਇਸ ਲਈ ਲਾਇਸੈਂਸ ਕਿੱਥੇ ਤੇ ਕਿਵੇਂ ਲਿਆ ਜਾ ਸਕਦਾ ਹੈ ਤੇ ਕਿਹੜੇ ਵਧੀਆ ਬੀਜ ਹਨ।
ਨਾਰਕੋਟਿਕਸ ਵਿਭਾਗ ਦੀ ਪ੍ਰਵਾਨਗੀ ਨਾਲ ਮਿਲਦਾ ਲਾਇਸੈਂਸ
ਅਫੀਮ ਦੀ ਖੇਤੀ ਦੇ ਵਿਚਾਰ ਨੂੰ ਹਕੀਕਤ ਵਿੱਚ ਬਦਲਣ ਲਈ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਲਾਇਸੈਂਸ ਦੀ ਲੋੜ ਹੈ। ਇਸ ਲਈ ਕਿਸਾਨ ਜ਼ਿਲ੍ਹਾ ਬਾਗਬਾਨੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਭਾਵੇਂ ਲਾਇਸੈਂਸ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਪਰ ਕਿਸਾਨਾਂ ਨੂੰ ਪਹਿਲਾਂ ਅਫੀਮ ਦੀ ਖੇਤੀ ਲਈ ਨਾਰਕੋਟਿਕਸ ਵਿਭਾਗ ਤੋਂ ਪ੍ਰਵਾਨਗੀ ਲੈਣੀ ਪਵੇਗੀ। ਇਸ ਨਾਲ ਸਬੰਧਤ ਸੇਵਾ ਸ਼ਰਤਾਂ ਨਾਰਕੋਟਿਕਸ ਵਿਭਾਗ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਹਰ ਜਗ੍ਹਾ ਅਫੀਮ ਦੀ ਖੇਤੀ ਕਾਨੂੰਨੀ ਨਹੀਂ
ਦੇਸ਼ ਵਿੱਚ ਹਰ ਜਗ੍ਹਾ ਅਫੀਮ ਦੀ ਖੇਤੀ ਕਾਨੂੰਨੀ ਨਹੀਂ। ਮਿਸਾਲ ਵਜੋਂ ਕੇਂਦਰ ਸਰਕਾਰ ਨੇ ਕੁਝ ਰਾਜਾਂ ਵਿੱਚ ਸਿਰਫ਼ ਚੁਣੀਆਂ ਹੋਈਆਂ ਥਾਵਾਂ 'ਤੇ ਹੀ ਅਫੀਮ ਦੀ ਖੇਤੀ ਲਈ ਲਾਇਸੈਂਸ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਅਫੀਮ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਅਫੀਮ ਦੀ ਖੇਤੀ ਕਰਨੀ ਪਵੇਗੀ।
ਇਹ ਬੀਜ ਪ੍ਰਸਿੱਧ
ਖੇਤੀ ਦੇ ਮਾਮਲੇ ਵਿੱਚ ਬਹੁਤ ਸਾਰੇ ਅਫੀਮ ਦੇ ਬੀਜ ਮਸ਼ਹੂਰ ਹਨ ਜਿਨ੍ਹਾਂ ਵਿੱਚ ਜਵਾਹਰ ਅਫੀਮ-16, ਜਵਾਹਰ ਅਫੀਮ-539 ਤੇ ਜਵਾਹਰ ਅਫੀਮ-540 ਵਰਗੀਆਂ ਕਿਸਮਾਂ ਪ੍ਰਮੁੱਖ ਹਨ। ਇਸ ਦੇ ਨਾਲ ਹੀ ਨਾਰਕੋਟਿਕਸ ਵਿਭਾਗ ਦੀਆਂ ਕਈ ਸੰਸਥਾਵਾਂ ਅਫੀਮ 'ਤੇ ਖੋਜ ਕਰਦੀਆਂ ਰਹਿੰਦੀਆਂ ਹਨ, ਜਿੱਥੇ ਅਫੀਮ ਦੇ ਬੀਜ ਉਪਲਬਧ ਹਨ। ਦੂਜੇ ਪਾਸੇ ਜੇਕਰ ਅਸੀਂ ਖੇਤ ਵਿੱਚ ਅਫੀਮ ਦੇ ਬੀਜ ਦੀ ਜ਼ਰੂਰਤ ਬਾਰੇ ਗੱਲ ਕਰੀਏ ਤਾਂ ਇੱਕ ਏਕੜ ਜ਼ਮੀਨ ਲਈ 6 ਤੋਂ 8 ਕਿਲੋ ਅਫੀਮ ਦੇ ਬੀਜ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਅਫੀਮ ਕੱਢੀ ਜਾਂਦੀ
ਅਫੀਮ ਦੀ ਖੇਤੀ ਵਿੱਚ ਤਿੰਨ ਤੋਂ ਚਾਰ ਮਹੀਨੇ ਲੱਗਦੇ ਹਨ। ਦਰਅਸਲ ਇੱਕ ਵਾਰ ਬੀਜ ਬੀਜਣ ਤੋਂ ਬਾਅਦ ਅਫੀਮ ਦਾ ਪੌਦਾ 100 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜਿਸ ਵਿੱਚ ਫੁੱਲ ਤੇ ਡੋਡੇ ਲੱਗਦੇ ਹਨ। ਇਨ੍ਹਾਂ ਡੋਡਿਆਂ ਵਿੱਚੋਂ ਅਫੀਮ ਕੱਢਣ ਲਈ ਇਸ ਵਿੱਚ ਇੱਕ ਖਾਸ ਕਿਸਮ ਦਾ ਚੀਰਾ ਲਾਇਆ ਜਾਂਦਾ ਹੈ ਜਿਸ ਵਿੱਚੋਂ ਇੱਕ ਤਰਲ ਪਦਾਰਥ ਨਿਕਲਦਾ ਹੈ। ਇਹ ਸਾਰੀ ਰਾਤ ਬਾਹਰ ਆਉਂਦਾ ਰਹਿੰਦਾ ਹੈ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਕੱਠਾ ਕਰ ਲਿਆ ਜਾਂਦਾ ਹੈ।
ਇਸ ਪ੍ਰਕਿਰਿਆ ਤੋਂ ਬਾਅਦ ਡੋਡੇ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ। ਇਸ ਦੇ ਅੰਦਰਲੇ ਬੀਜ ਨੂੰ ਖਸਖਸ ਕਿਹਾ ਜਾਂਦਾ ਹੈ ਜਿਸ ਨੂੰ ਰਸੋਈ ਵਿੱਚ ਮਸਾਲੇ ਵਜੋਂ ਵਰਤਿਆ ਜਾਂਦਾ ਹੈ। ਹਰ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਨਾਰਕੋਟਿਕਸ ਵਿਭਾਗ ਕਿਸਾਨਾਂ ਤੋਂ ਅਫੀਮ ਦੀ ਫਸਲ ਖਰੀਦਦਾ ਹੈ। ਅਫੀਮ ਦੀ ਖੇਤੀ ਵਿੱਚ ਤੋਤੇ ਸਭ ਤੋਂ ਵੱਧ ਨੁਕਸਾਨ ਕਰਦੇ ਹਨ। ਦਰਅਸਲ, ਤੋਤੇ ਡੋਡਿਆਂ ਨੂੰ ਬਹੁਤ ਪਸੰਦ ਕਰਦੇ ਹਨ। ਇੱਕ ਵਾਰ ਜਦੋਂ ਉਹ ਇਸ ਦਾ ਸੁਆਦ ਲੈਂਦੇ ਹਨ, ਤਾਂ ਉਹ ਵਾਰ-ਵਾਰ ਡੋਡੇ ਖਾਂਦੇ ਹਨ ਜਿਸ ਕਾਰਨ ਕਿਸਾਨ ਨੂੰ ਬਹੁਤ ਨੁਕਸਾਨ ਹੁੰਦਾ ਹੈ।






















