ਮੁਕੇਸ਼ ਅੰਬਾਨੀ ਦਾ ਐਲਾਨ, ਹੁਣ ਮੌਕਿਆਂ ਦਾ ਆਏਗਾ ਹੜ੍ਹ
ਮੁਕੇਸ਼ ਅੰਬਾਨੀ ਨੇ ਅੱਗੇ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਬਦਲਣ ਲਈ ਹੁਣ ਸਾਡੇ ਕੋਲ ਨਵੀਂਆਂ ਤਕਨੀਕਾਂ ਦੀ ਇਨਕਲਾਬੀ ਤਾਕਤ ਹੈ। ਇੱਕ ਛੋਟੇ, ਦਰਮਿਆਨ ਤੇ ਵੱਡੇ ਕਾਰੋਬਾਰਾਂ ਵਿੱਚ ਜੀਵਨ ਦੀ ਵਧੀਆ ਗੁਣਵੱਤਾ ਲਈ 1.3 ਅਰਬ ਲੋਕਾਂ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਜੀਵਨ ਭਰ ਦਾ ਮੌਕਾ ਹੈ।
ਨਵੀਂ ਦਿੱਲੀ: ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਭਾਰਤ ’ਚ ਹੁਣ ਵਪਾਰਕ ਉੱਦਮੀਆਂ ਲਈ ਮੌਕਿਆਂ ਦਾ ਇੱਕ ਤਰ੍ਹਾਂ ਹੜ੍ਹ ਆਉਣ ਵਾਲਾ ਹੈ ਤੇ ਦੇਸ਼ ਵਿੱਚ ਦੁਨੀਆਂ ਦੀਆਂ 3 ਚੋਟੀ ਦੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੋਣ ਦੀ ਸਮਰੱਥਾ ਹੈ।
ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਵਰਚੁਅਲ 22ਵੇਂ ‘ਐਂਟ੍ਰੀਪ੍ਰਿਨਿਓਰ ਆਫ਼ ਦ ਈਅਰ ਇੰਡੀਆ 2020’ ਐਵਾਰਡਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਭਵਿੱਖ ਦੇ ਵਿਕਾਸ ਲਈ ਨਿੱਜੀ ਖੇਤਰ ਦੀ ਅਹਿਮ ਭੂਮਿਕਾ ਮੰਨਦੇ ਹਨ ਤੇ ਸਾਨੂੰ ਇਸ ਦਾ ਸੁਆਗਤ ਕਰਨਾ ਚਾਹੀਦਾ ਹੈ।
ਮੁਕੇਸ਼ ਅੰਬਾਨੀ ਨੇ ਅੱਗੇ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਬਦਲਣ ਲਈ ਹੁਣ ਸਾਡੇ ਕੋਲ ਨਵੀਂਆਂ ਤਕਨੀਕਾਂ ਦੀ ਇਨਕਲਾਬੀ ਤਾਕਤ ਹੈ। ਇੱਕ ਛੋਟੇ, ਦਰਮਿਆਨ ਤੇ ਵੱਡੇ ਕਾਰੋਬਾਰਾਂ ਵਿੱਚ ਜੀਵਨ ਦੀ ਵਧੀਆ ਗੁਣਵੱਤਾ ਲਈ 1.3 ਅਰਬ ਲੋਕਾਂ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਜੀਵਨ ਭਰ ਦਾ ਮੌਕਾ ਹੈ।
ਮੁਕੇਸ਼ ਅੰਬਾਨੀ ਨੇ ਅੱਗੇ ਕਿਹਾ ਕਿ ਸਾਡੇ ਕੋਲ ਆਉਣ ਵਾਲੇ ਦਹਾਕਿਆਂ ’ਚ ਦੁਨੀਆਂ ਦੀਆਂ ਤਿੰਨ ਅਰਥ ਵਿਵਸਥਾਵਾਂ ’ਚ ਸ਼ਾਮਲ ਹੋਣ ਦੀ ਸਮਰੱਥਾ ਹੈ। ਸਵੱਛ ਊਰਜਾ, ਸਿੱਖਿਆ, ਹੈਲਥਕੇਅਰ, ਲਾਈਫ਼ ਸਾਇੰਸ ਤੇ ਬਾਇਓਟੈਕਨੋਲੋਲਜੀ ਜਿਹੇ ਨਵੇਂ ਖੇਤਰ ਤੇ ਮੌਜੂਦਾ ਖੇਤੀ, ਉਦਯੋਗਿਕ ਤੇ ਸੇਵਾ ਖੇਤਰਾਂ ਦੇ ਪਰਿਵਰਤਨ ਬੇਮਿਸਾਲ ਮੌਕੇ ਪ੍ਰਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਟਾਰਟ ਅੱਪ ਉਦਮੀਆਂ ਨੁੰ ਸੀਮਤ ਵਸੀਲਿਆਂ ਨਾਲ ਅਸੀਮਤ ਦ੍ਰਿੜ੍ਹ ਸੰਕਲਪ ਨਾਲ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਕਈ ਨਾਕਾਮੀਆਂ ਤੋਂ ਬਾਅਦ ਹੀ ਕਾਮਯਾਬੀ ਮਿਲਿਆ ਕਰਦੀ ਹੈ, ਇਸ ਗੱਲ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇੱਕ ਉੱਦਮੀ ਵਜੋਂ ਤੁਹਾਡੇ ਕੋਲ ਸਫ਼ਲ ਹੋਣ ਦਾ ਹੌਸਲਾ ਤੇ ਦ੍ਰਿੜ੍ਹ ਸੰਕਲਪ ਜ਼ਰੂਰ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨ ਦਾ ਟਿੱਕਰੀ ਬਾਰਡਰ 'ਤੇ ਕਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904