ਪੜਚੋਲ ਕਰੋ
ਸਸਤੀ ਪ੍ਰੌਪਰਟੀ ਖਰਦੀਣ ਦਾ ਮੌਕਾ! SBI ਦੇ ਈ-ਆਕਸ਼ਨ 'ਚ ਸ਼ਾਮਲ ਹੋ ਕੇ ਉਠਾਓ ਲਾਭ
ਜੇ ਤੁਸੀਂ ਸਸਤੀ ਕੀਮਤ 'ਤੇ ਜਾਇਦਾਦ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਪਰ ਇਹ ਸਮਝਣ ਵਿੱਚ ਮੁਸ਼ਕਲ ਆ ਰਹੀ ਹੈ ਕਿ ਜਾਇਦਾਦ ਕਿੱਥੇ ਤੇ ਕਿਵੇਂ ਖਰੀਦਣੀ ਹੈ, ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ।

ਜੇ ਤੁਸੀਂ ਸਸਤੀ ਕੀਮਤ 'ਤੇ ਜਾਇਦਾਦ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਪਰ ਇਹ ਸਮਝਣ ਵਿੱਚ ਮੁਸ਼ਕਲ ਆ ਰਹੀ ਹੈ ਕਿ ਜਾਇਦਾਦ ਕਿੱਥੇ ਤੇ ਕਿਵੇਂ ਖਰੀਦਣੀ ਹੈ, ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਦਰਅਸਲ ਤੁਹਾਨੂੰ ਦੱਸ ਦਈਏ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਤੁਹਾਨੂੰ ਈ-ਆਕਸ਼ਨ ਦੇ ਜ਼ਰੀਏ ਬਹੁਤ ਹੀ ਕਿਫਾਇਤੀ ਕੀਮਤ 'ਤੇ ਜਾਇਦਾਦ ਖਰੀਦਣ ਦਾ ਮੌਕਾ ਦੇ ਰਿਹਾ ਹੈ।
30 ਦਸੰਬਰ ਤੱਕ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ
ਐਸਬੀਆਈ ਦੀ ਈ-ਆਕਸ਼ਨ ਵਿਚ ਸ਼ਾਮਲ ਹੋ ਕੇ, ਤੁਸੀਂ ਆਪਣੀ ਪਸੰਦ ਦੀ ਜਾਇਦਾਦ ਨੂੰ ਬਹੁਤ ਛੂਟ ਵਾਲੀਆਂ ਦਰਾਂ 'ਤੇ ਖਰੀਦ ਸਕਦੇ ਹੋ। ਐਸਬੀਆਈ ਦੀ ਈ-ਆਕਸ਼ਨ ਯੋਜਨਾ ਦੇ ਤਹਿਤ, ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ 30 ਦਸੰਬਰ ਤੱਕ ਕੀਤੀ ਜਾ ਸਕਦੀ ਹੈ। ਐਸਬੀਆਈ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀ ਦਿੱਤੀ ਹੈ।
ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾਇਦਾਦ ਖ਼ਰੀਦ ਸਕਦੇ ਹੋ ਮਹੱਤਵਪੂਰਨ ਗੱਲ ਇਹ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਈ-ਆਕਸ਼ਨ ਯੋਜਨਾ ਦੇ ਜ਼ਰੀਏ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਵਿਚ ਜਾਇਦਾਦ ਖਰੀਦ ਸਕਦੇ ਹੋ। ਬੈਂਕ ਦੁਆਰਾ ਨਿਲਾਮੀ ਕੀਤੀ ਜਾ ਰਹੀ ਜਾਇਦਾਦ ਵਿੱਚ ਹਰ ਕਿਸਮ ਦੀਆਂ ਵਪਾਰਕ, ਰਿਹਾਇਸ਼ੀ ਤੇ ਉਦਯੋਗਿਕ ਜਾਇਦਾਦਾਂ ਸ਼ਾਮਲ ਹਨ। ਲੋਨ ਨਾ ਚੁੱਕਾ ਪਾਉਣ ਵਾਲੇ ਲੋਕਾਂ ਦੀ ਜ਼ਮੀਨ ਨੂੰ ਕਬਜ਼ੇ ਵਿੱਚ ਲੈ ਲੈਂਦਾ ਹੈ ਬੈਂਕ ਜੇ ਜਾਇਦਾਦ ਦੇ ਮਾਲਕ ਕਿਸੇ ਕਾਰਨ ਕਰਕੇ ਆਪਣੇ ਕਰਜ਼ੇ ਨੂੰ ਵਾਪਸ ਨਹੀਂ ਕਰ ਪਾਉਂਦੇ, ਤਾਂ ਬੈਂਕ ਉਨ੍ਹਾਂ ਦੀ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲੈਂਦਾ ਹੈ। ਇਸ ਤੋਂ ਬਾਅਦ, ਬੈਂਕ ਉਨ੍ਹਾਂ ਨੂੰ ਵੇਚ ਕੇ ਆਪਣੇ ਨੁਕਸਾਨ ਦੀ ਭਰਪਾਈ ਕਰਦਾ ਹੈ। ਐਸਬੀਆਈ ਦੁਆਰਾ ਅਕਸਰ ਅਜਿਹੀ ਜਾਇਦਾਦ ਦੀ ਨਿਲਾਮੀ ਕੀਤੀ ਜਾਂਦੀ ਹੈ। ਬੈਂਕ ਦੇ ਅਨੁਸਾਰ ਅਗਲੇ 7 ਦਿਨਾਂ ਦੇ ਅੰਦਰ 758 ਰਿਹਾਇਸ਼ੀ, 251 ਵਪਾਰਕ ਤੇ 98 ਉਦਯੋਗਿਕ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਏਗੀ।3032 ਰਿਹਾਇਸ਼ੀ, 844 ਵਪਾਰਕ ਤੇ 410 ਉਦਯੋਗਿਕ ਜਾਇਦਾਦਾਂ ਦੀ ਨਿਲਾਮੀ 30 ਦਿਨਾਂ ਵਿੱਚ ਕੀਤੀ ਜਾਏਗੀ।Looking for properties to invest? ! Register for SBI Mega E-Auction: https://t.co/ndlGZhxWVw#SBI #StateBankOfIndia #Auction #Properties pic.twitter.com/QC6kvqoxbg
— State Bank of India (@TheOfficialSBI) December 19, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















