Business Idea: ਅਮੂਲ ਦੇ ਨਾਲ ਕਾਰੋਬਾਰ ਕਰਨ ਦਾ ਸ਼ਨਦਾਰ ਮੌਕਾ, ਹਰ ਮਹੀਨੇ ਹੋਵੇਗੀ ਬੰਪਰ ਕਮਾਈ, ਜਾਣੋ ਕਿਵੇਂ ਕਰਨਾ ਹੈ ਸ਼ੁਰੂ
ਦੇਸ਼ ਵਿੱਚ ਦੁੱਧ ਤੇ ਇਸ ਦੇ ਉਤਪਾਦਾਂ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਇਸ ਕਾਰੋਬਾਰ ਵਿੱਚ ਨਿਵੇਸ਼ ਕਰਕੇ ਭਾਰੀ ਮੁਨਾਫ਼ਾ ਕਮਾ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਦੁੱਧ ਦੀ ਡੇਅਰੀ ਵਿੱਚੋਂ ਇੱਕ ਅਮੂਲ ਵੀ ਲੋਕਾਂ ਨੂੰ ਆਪਣੇ ਨਾਲ ਮਿਲ ਕੇ...
Business Idea: ਜੇ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਬਿਹਤਰ ਵਿਚਾਰ (Idea) ਦੇ ਰਹੇ ਹਾਂ। ਇਸ ਵਿੱਚ ਨੁਕਸਾਨ ਦੀ ਸੰਭਾਵਨਾ ਬਹੁਤ ਘੱਟ ਹੈ। ਇਹ ਇੱਕ ਅਜਿਹਾ ਕਾਰੋਬਾਰ ਹੈ ਜੋ ਸਦਾਬਹਾਰ ਹੈ। ਦੇਸ਼ ਵਿੱਚ ਦੁੱਧ ਤੇ ਇਸ ਦੇ ਉਤਪਾਦਾਂ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਇਸ ਕਾਰੋਬਾਰ ਵਿੱਚ ਨਿਵੇਸ਼ ਕਰਕੇ ਭਾਰੀ ਮੁਨਾਫ਼ਾ ਕਮਾ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਦੁੱਧ ਦੀ ਡੇਅਰੀ ਵਿੱਚੋਂ ਇੱਕ ਅਮੂਲ ਵੀ ਲੋਕਾਂ ਨੂੰ ਆਪਣੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਦੇ ਰਹੀ ਹੈ। ਅਮੂਲ ਆਪਣੀ ਫਰੈਂਚਾਇਜ਼ੀ ਸਥਾਪਤ ਕਰਨ ਲਈ ਲੋਕਾਂ ਨੂੰ ਆਪਣੇ ਨਾਲ ਜੋੜਦਾ ਹੈ। ਅਜਿਹੀ ਸਥਿਤੀ ਵਿੱਚ, ਕੋਈ ਵੀ ਅਮੂਲ ਦੀ ਫਰੈਂਚਾਈਜ਼ੀ ਲੈ ਕੇ ਆਪਣੇ ਖੇਤਰ ਵਿੱਚ ਅਮੂਲ ਪਾਰਲਰ ਖੋਲ੍ਹ ਸਕਦਾ ਹੈ।
ਅਮੂਲ ਬਿਨਾਂ ਕਿਸੇ ਰਾਇਲਟੀ ਜਾਂ ਮੁਨਾਫੇ ਦੀ ਵੰਡ ਦੇ ਫਰੈਂਚਾਇਜ਼ੀ ਦੀ ਪੇਸ਼ਕਸ਼ ਕਰ ਰਿਹਾ ਹੈ। ਇੰਨਾ ਹੀ ਨਹੀਂ ਅਮੂਲ ਦੀ ਫਰੈਂਚਾਇਜ਼ੀ ਲੈਣ ਦਾ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੈ। ਤੁਸੀਂ 2 ਲੱਖ ਰੁਪਏ ਤੋਂ 6 ਲੱਖ ਰੁਪਏ ਤੱਕ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਕਾਰੋਬਾਰ ਦੀ ਸ਼ੁਰੂਆਤ ਵਿੱਚ, ਬਹੁਤ ਸਾਰਾ ਮੁਨਾਫਾ ਕਮਾਇਆ ਜਾ ਸਕਦਾ ਹੈ। ਫਰੈਂਚਾਈਜ਼ੀ ਰਾਹੀਂ ਤੁਸੀਂ ਹਰ ਮਹੀਨੇ 5-10 ਲੱਖ ਰੁਪਏ ਤੱਕ ਕਮਾ ਸਕਦੇ ਹੋ। ਹਾਲਾਂਕਿ ਇਹ ਸਥਾਨ 'ਤੇ ਵੀ ਨਿਰਭਰ ਕਰਦਾ ਹੈ।
ਕਿਵੇਂ ਮਿਲੇਗੀ ਅਮੂਲ ਦੀ ਫਰੈਂਚਾਈਜ਼ੀ
ਅਮੂਲ ਦੁਆਰਾ ਦੋ ਤਰ੍ਹਾਂ ਦੀਆਂ ਫਰੈਂਚਾਇਜ਼ੀ ਪੇਸ਼ ਕੀਤੀਆਂ ਜਾਂਦੀਆਂ ਹਨ। ਪਹਿਲਾ ਅਮੂਲ ਆਊਟਲੇਟ, ਅਮੂਲ ਰੇਲਵੇ ਪਾਰਲਰ ਜਾਂ ਅਮੂਲ ਕਿਓਸਕ ਫਰੈਂਚਾਈਜ਼ੀ ਅਤੇ ਦੂਜਾ ਅਮੂਲ ਆਈਸ ਕਰੀਮ ਸਕੂਪਿੰਗ ਪਾਰਲਰ ਫਰੈਂਚਾਈਜ਼ੀ। ਜੇ ਤੁਸੀਂ ਪਹਿਲੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ, ਜਦਕਿ ਜੇ ਤੁਸੀਂ ਦੂਜੀ ਫਰੈਂਚਾਈਜ਼ੀ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ 5 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ। ਇਸ 'ਚ 25,000 ਤੋਂ 50,000 ਰੁਪਏ ਨਾਨ-ਰਿਫੰਡੇਬਲ ਬ੍ਰਾਂਡ ਸਕਿਓਰਿਟੀ ਦੇ ਰੂਪ 'ਚ ਅਦਾ ਕਰਨੇ ਪੈ ਸਕਦੇ ਹਨ। ਅਮੂਲ ਦੀਆਂ ਦੁਕਾਨਾਂ ਹਨ। ਜਿੱਥੇ ਉਨ੍ਹਾਂ ਦੇ ਉਤਪਾਦਾਂ ਦੀ ਪੂਰੀ ਰੇਂਜ ਉਪਲਬਧ ਹੈ। ਇਸ ਨੂੰ ਖੋਲ੍ਹਣ ਲਈ ਘੱਟੋ-ਘੱਟ 100 ਵਰਗ ਫੁੱਟ ਥਾਂ ਦੀ ਲੋੜ ਹੈ।
ਅਮੂਲ ਫਰੈਂਚਾਈਜ਼ੀ ਤੋਂ ਮਿਲਦੀ ਹੈ ਕਮਿਸ਼ਨ
ਅਮੂਲ ਆਊਟਲੈਟ ਲੈਣ 'ਤੇ, ਕੰਪਨੀ ਅਮੂਲ ਉਤਪਾਦਾਂ ਦੀ ਘੱਟੋ-ਘੱਟ ਵਿਕਰੀ ਕੀਮਤ (MRP) 'ਤੇ ਕਮਿਸ਼ਨ ਅਦਾ ਕਰਦੀ ਹੈ। ਇਸ 'ਚ ਦੁੱਧ ਦੇ ਪਾਊਚ 'ਤੇ 2.5 ਫੀਸਦੀ, ਦੁੱਧ ਉਤਪਾਦਾਂ 'ਤੇ 10 ਫੀਸਦੀ ਅਤੇ ਆਈਸਕ੍ਰੀਮ 'ਤੇ 20 ਫੀਸਦੀ ਕਮਿਸ਼ਨ ਮਿਲਦਾ ਸੀ। ਅਮੂਲ ਆਈਸ ਕਰੀਮ ਸਕੂਪਿੰਗ ਪਾਰਲਰ ਦੀ ਫ੍ਰੈਂਚਾਈਜ਼ੀ ਲੈਣ 'ਤੇ, ਤੁਹਾਨੂੰ ਰੈਸਿਪੀ ਆਧਾਰਿਤ ਆਈਸਕ੍ਰੀਮ, ਸ਼ੇਕ, ਪੀਜ਼ਾ, ਸੈਂਡਵਿਚ, ਹੌਟ ਚਾਕਲੇਟ ਡਰਿੰਕ 'ਤੇ 50 ਫੀਸਦੀ ਕਮਿਸ਼ਨ ਮਿਲਦਾ ਹੈ। ਇਸ ਦੇ ਨਾਲ ਹੀ ਕੰਪਨੀ ਨੂੰ ਪ੍ਰੀ-ਪੈਕਡ ਆਈਸਕ੍ਰੀਮ 'ਤੇ 20 ਫੀਸਦੀ ਅਤੇ ਅਮੂਲ ਉਤਪਾਦਾਂ 'ਤੇ 10 ਫੀਸਦੀ ਕਮਿਸ਼ਨ ਮਿਲਦਾ ਹੈ।
FSSAI ਤੋਂ ਲਾਇਸੈਂਸ ਲੈਣਾ ਹੈ ਜ਼ਰੂਰੀ
ਤੁਹਾਨੂੰ FSSAI ਤੋਂ ਲਾਇਸੈਂਸ ਲੈਣ ਦੀ ਲੋੜ ਹੈ। ਇਹ 15 ਅੰਕਾਂ ਦਾ ਰਜਿਸਟ੍ਰੇਸ਼ਨ ਨੰਬਰ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇੱਥੇ ਤਿਆਰ ਕੀਤੀਆਂ ਗਈਆਂ ਖਾਣ-ਪੀਣ ਦੀਆਂ ਵਸਤੂਆਂ FSSAI ਦੇ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ।
ਫਰੈਂਚਾਈਜ਼ੀ ਲਈ ਕਿਵੇਂ ਕਰਨਾ ਹੈ ਅਪਲਾਏ?
ਜੇ ਤੁਸੀਂ ਫਰੈਂਚਾਈਜ਼ੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ retail@amul.coop 'ਤੇ ਮੇਲ ਕਰਨਾ ਹੋਵੇਗਾ। ਇਸ ਤੋਂ ਇਲਾਵਾ ਹੋਰ ਜਾਣਕਾਰੀ ਇਸ ਲਿੰਕ https://amul.com/m/amul-scooping-parlors 'ਤੇ ਜਾ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।